|
 |
 |
 |
|
|
Home > Communities > Punjabi Poetry > Forum > messages |
|
|
|
|
|
ਤੂੰ ਡਰ ਨਾ ........ |
ਤੂੰ ਡਰ ਨਾ ਨਹੀਂ ਬੁਝਦਾ ਇਹ ਦੀਵਾ ਇਹ ਤਾਂ ਬਾਲ਼ਿਆ ਹੀ ਨ੍ਹੇਰੀ ਨੇ ਸੀ ਹਵਾ ਤੋਂ ਓਹਲਾ ਕਰਕੇ ਰੌਸ਼ਨੀਆਂ ਤੋਂ ਡਰ ਕੇ ....................
ਤੂੰ ਡਰ ਨਾ ਨਹੀਂ ਸੁੱਕਦਾ ਬੂਟਾ ਮੁਹੱਬਤ ਦਾ ਇਹ ਲਾਇਆ ਹੀ ਪਤਝੜ ਨੇ ਸੀ ਬਹਾਰਾਂ ਨਾਲ਼ ਖਹਿ ਕੇ , ਕੱਲਰਾਂ ਚ ਬਹਿ ਕੇ .........................
ਤੂੰ ਡਰ ਨਾ ਨਹੀਂ ਸੁੱਕਦੇ ਨੀਰ ਮੁਹੱਬਤਾਂ ਦੇ ਇਹ ਤਾਂ ਲੱਭੇ ਹੀ ਹੰਝੂਆ ਨੇ ਸੀ ਇਸ਼ਕ ਚ ਹੁੱਬ ਕੇ ਸੁਰਮੇ ਚ ਡੁੱਬ ਕੇ .......................
ਤੂੰ ਡਰ ਨਾ ਨਹੀਂ ਛੱਡਾਗੀ ਸਾਥ ਤੇਰਾ ਇਹ ਤਾਂ ਰੂਹਾਂ ਦਾ ਹੀ ਖੱਟਿਆ ਸੀ ਸ਼ਬਦਾਂ ਤੋਂ ਕੋਰਾ ਚੁੱਪ ਦਾ ਕਟੋਰਾ .............................
ਪਰਨੀਤ
|
|
25 Jul 2013
|
|
|
|
ਬਾਕਮਾਲ ਰਚਨਾ ਸਾਂਝੀ ਕੀਤੀ ਹੈ ਬਿੱਟੂ ਵੀਰ ਜੀ... ਧੰਨਵਾਦ ...
ERROR: ਚੋਥੀ ਲਾਈਨ ਵਿਚ " ਓਹਾ " ਦੀ ਥਾਂ ਤੇ " ਓਹਲਾ " ਆਉਗਾ ਜੀ...
|
|
30 Jul 2013
|
|
|
|
ਬਹੁਤ ਕਮਾਲ ਦੀ ਰਚਨਾ ਹੈ....ਜਨਾਬ
|
|
01 Aug 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|