ਹਿਕ ਵਿਚੋਂ ਹੋਂਕੇ ਮੁਕ ਚਲੇ ਨੇ ...
ਹੰਝੂਆਂ ਨੇ ਸ਼ੇਹ੍ਬਰ ਲਾਈ...
ਯਾਦਾ ਦੀ ਗਠੜਈ ਭਾਰੀ ਹੋ ਗਈ ...
ਜਰਾ ਆ ਕੇ ਆਣ ਚੁਕਾਈ ...
ਬੰਦ ਅਖਾਂ ਦੇ ਸੁਪ੍ਨੀਆਂ ਵਾਂਗੂ ...
ਕੀਤੇ ਮਿਲੀ ਨਾ ਤੇਰੀ ਸਚਾਈ ...
ਹਿਜਰਾਂ ਦੇ ਵਿਚ ਦਿਨ ਰਾਤ ਗੁਜਰਦੇ ...
ਝਲੀ ਨਾ ਜਾਵੇ ਜੁਦਾਈ ...
ਕੀ ਹੋਇਆ ਅੱਜ ਮਾੜੇ ਹੋ ਗਏ...
ਕਦੇ ਚੰਗੇ ਵੀ ਸੀ ਚੰਗੇਆਂ ਨੇ ਤੇਰੇ ਸੰਗ ਲਾਈ ...
ਤੂੰ ਬਦਲਿਆ ਹਰ ਮੋਸ਼ਮ ਵਾਂਗੂ ...
ਸਾਨੂ ਸ਼ਡਇਆ ਓਥੇ ਜਿਥੇ ਪਤ੍ਜ੍ਹਰ ਆਈ ..
ਤੂੰ ਮੋਹਰਾਂ ਦਾ ਧਨੀ ਵੇ ਅੜਿਆ...
ਸਾਡੀ ਧੇਲੀਆਂ ਵਿਚ ਕਮਾਈ ...
ਕੀ ਹੋਇਆ ਦਿਨ ਥੋੜੇ ਰਹ ਗੇ ...
ਪਰ ਅਸ੍ਸਾਂ ਰੱਜ ਕੇ ਜੂਨ ਹੰਡਾਈ ...
ਗਮਾ ਦੇ ਬੋਝ ਦੇ ਥਲੇ ਅੜਿਆ ...
ਧੋਣ ਨਾ ਜਾਵੇ ਉਠਾਈ ..
ਕ੍ਰਮ ਨੂ ਤਾਂ ਉਡੀਕ ਹੈ ਇਸ ਦੁਨੀਆਂ ਤੋਂ ...
ਹੋਵੇਗੀ ਕਦ ਵਿਦਾਈ ...
ਹੋਵੇਗੀ ਕਦ ਵਿਦਾਈ .......
karmjit kaur madahar