|
ਮਾਂ ਦਾ ਵਿਰਲਾਪ |
ਇਹ ਓਸ ਮਾਂ ਦਾ ਵਿਰਲਾਪ ਤੇ ਕੁਝ ਸਿਕੈਤਾਂ ਨੇ,ਤੇ ਹੁਣ ਚਰਦੀ ਉਮਰੇ ਆਪਣਾ ਪੁੱਤ ਗੁਆ ਲਿਆ, ਅਜੇ ਤਾਂ ਅਮਰ੍ਹੀ ਦਾ ਇਕ ਖਾਬ ਪੂਰਾ ਹੋਇਆ ਸੀ, ਪੁਤ ਕਈ ਫਰਜ਼ ਸਿਰ ਤੇਰੇ ਤੇ ਬਾਕੀ ਸੀ, ਅਜੇ ਤਾਂ ਕਰ ਮੇਹਨਤਾਂ ਖੁਦ ਹੀ ਉਡਣਾ ਸਿਖਿਆ ਸੀ, ਪੁਤ ਕਈ ਕਰਜ਼ ਸਿਰ ਤੇਰੇ ਤੇ ਬਾਕੀ ਸੀ, ਹੁਣ ਜਾ ਕੇ ਤੂੰ ਕੇਹੜੇ ਅਬਰਾਂ ਉਤੇ ਬਹਿ ਗਿਆ ਵੇ, ਅੱਜ ਵੀ ਬੂਹੇ ਖੋਲ ਕੇ ਬੈਠੀ ਹਾਂ ਤੇਰੀ ਉਡੀਕ ਵਿਚ, ਤੂੰ ਕੇਹੜੀਆਂ ਰਾਹਾਂ ਦੇ ਵਿਚ ਰਹਿ ਗਿਆ ਵੇ, ਉਂਝ ਤਾਂ ਹੁਣ ਕਈ ਲੋੱਕੀ ਆਉਂਦੇ ਜਾਂਦੇ ਨੇ , ਇਕ ਤੂੰ ਹੀ ਪੈਰ ਵੇਹੜੇ ਪਾਉਂਦਾ ਨਹੀ, ਰੋਜ਼ ਕੋਈ ਨਾ ਕੋਈ ਆ ਕੇ ਅਥਰੂ ਪੂੰਝ ਜਾਂਦਾ ਵੇ, ਇਕ ਤੂੰ ਹੀ ਆਨ ਦਰਦ ਵੰਡਾਉਂਦਾ ਨਹੀ, ਜਾਂਦਾ ਜਾਂਦਾ ਮੇਰੇ ਹਾਸੇ ਵੀ ਨਾਲ ਤੂੰ ਲੈ ਗਿਆ ਵੇ, ਅੱਜ ਵੀ ਬੂਹੇ ਖੋਲ ਕੇ ਬੈਠੀ ਹਾਂ ਤੇਰੀ ਉਡੀਕ ਵਿਚ, ਤੂੰ ਕੇਹੜੀਆਂ ਰਾਹਾਂ ਦੇ ਵਿਚ ਰਹਿ ਗਿਆ ਵੇ, ਹੈਰੀ ਤੂੰ ਮੇਰੀਆਂ ਅਖਾਂ ਦਾ ਕੱਲਾ ਇਕ ਹੀ ਤਾਰਾ ਸੀ, ਸਾਰੀ ਦੁਨਿਆ ਇਕ ਪਾਸੇ ਮੈਨੂੰ ਤੇਰਾ ਹੀ ਸਹਾਰਾ ਸੀ, ਮੇਰੀ ਜਿੰਦਗੀ ਰੋਸ਼੍ਣਾਉਣ ਵਾਲਾ ਤੂ ਹੀ ਕੱਲਾ ਕਾਰਾ ਸੀ, ਤੂੰ ਕਿਵੇ ਦਸ ਫਿਰ ਚੜਨ ਤੋਂ ਪਹਿਲਾਂ ਹੀ ਲਹਿ ਗਿਆ, ਅੱਜ ਵੀ ਬੂਹੇ ਖੋਲ ਕੇ ਬੈਠੀ ਹਾਂ ਤੇਰੀ ਉਡੀਕ ਵਿਚ, ਤੂੰ ਕੇਹੜੀਆਂ ਰਾਹਾਂ ਦੇ ਵਿਚ ਰਹਿ ਗਿਆ ਵੇ, ਹੁਣ ਕੀ ਜੀਣਾ ਮੇਰਾ ਪੁੱਤ ਤੇਰੇ ਤੋਂ ਬਗੈਰ, ਕਿਹਦੀ ਆਸ ਉਤੇ ਕਟਨੇ ਮੈਂ ਦਿਨ ਜਿੰਦਗੀ ਦੇ ਚਾਰ, ਕੁਝ ਸੁਝਦਾ ਨਹੀ,ਬਸ ਕੱਲੀ ਬਹਿ ਓਹਨਾ ਲਹਿਰਾਂ ਨੂੰ ਕੋਸਦੀ ਰਹਾਂ, ਜਿਹਨਾ ਵਿਚ ਹਰਦਿਆਲ ਬਿਨਾ ਗਲਤੀ ਤੋਂ ਵੇਹੀ ਗਿਆ ਵੇ, ਅੱਜ ਵੀ ਬੂਹੇ ਖੋਲ ਕੇ ਬੈਠੀ ਹਾਂ ਤੇਰੀ ਉਡੀਕ ਵਿਚ, ਤੂੰ ਕੇਹੜੀਆਂ ਰਾਹਾਂ ਦੇ ਵਿਚ ਰਹਿ ਗਿਆ ਵੇ, R$
|
|
05 Aug 2012
|