Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦਰਦ

ਸੌਖਾ ਈ ਸੀ ਤੇਰੇ ਲਈ ਤਾਂ
100 ਰੁਪਈਏ ਮੇਰੀ ਮੁੱਠੀ ਚ ਘੁੱਟ
ਖ਼ੁਦ ਨੂੰ
ਮੇਰਾ ਮਾਲਕ ਸਮਝ
ਪੂਰਤੀ ਕਰ ਲੈਣੀ ਆਪਣੀ ਹਵਸ ਦੀ |

 

ਹਾਂ ਪਰ ਮੇਰੇ ਲਈ ਸੌਖਾ ਨਹੀਂ ਸੀ
ਪਿਓ ਦੀ ਮੌਤ ਪਿੱਛੋ
ਆਨੀਂ-ਬਹਾਨੀਂ ਘਰੇ ਆਉਂਦੇ
ਮੈਨੂੰ ਤਾੜਦੇ ਸਰਪੰਚ ਅੱਗੇ
ਨਿਰਵਸਤਰ ਹੋਣਾ
ਤਾਂ ਜੋ ਬਾਪੂ ਦੀ
ਪੈਨਸ਼ਨ ਆਉਂਦੀ ਹੋਵੇ |

 

ਮੇਰੇ ਲਈ ਸੌਖਾ ਨਹੀਂ ਸੀ
ਆਪਣੇ
ਸ਼ਰਾਬੀ ਭਰਾ ਦਿਆਂ ਦੋਸਤਾਂ ਅੱਗੇ
ਹੱਸ ਕੇ ਨਮਕੀਨ ਪਰੋਸਣੀ
ਤਾਂ ਜੋ ਘਰੇ
ਆਟਾ ਪੂਰਾ ਪੈ ਜਾਵੇ |

 

ਮੇਰੇ ਲਈ ਸੌਖਾ ਨਹੀਂ ਸੀ
ਦਾਦੇ ਦੀ ਉਮਰ ਦੇ ਪਾਠੀ ਨੂੰ
ਆਪਣੀ ਮਨ-ਆਈ ਕਰਨ ਦੇਣਾ
ਲੱਸੀ ਦੇ ਇੱਕ ਡੋਲੂ ਪਿੱਛੇ |

 

ਮੇਰੇ ਲਈ ਸੌਖਾ ਨਹੀਂ ਸੀ
ਸਕੂਲ ਚ ਮਾਸਟਰ ਦੇ
ਕੱਲਿਆਂ ਲੈਬ ਚ ਬੁਲਾਉਣ ਤੇ
ਚੁੱਪ ਚਾਪ ਤੁਰ ਜਾਣਾ
“ਫ਼ੇਲ” ਹੋਣ ਦੀਆਂ
ਧਮਕੀਆਂ ਤੋਂ ਡਰ |

 

ਮੇਰੇ ਲਈ ਸੌਖਾ ਨਹੀਂ ਸੀ
ਆਪਣੇ ਮਹਿਬੂਬ ਅੱਗੇ
ਵਿਛ ਜਾਣਾ
ਰਿਸ਼ਤਾ ਬਣਾਈ ਰਖਣ ਦੀ ਸ਼ਰਤ ਵਜੋਂ |

 

ਜਦੋਂ ਇਹ ਸਭ
ਸਹਿ ਸਕਦੀ ਆਂ ਮੈਂ
ਤਾਂ 100 ਰੁਪਈਆਂ ਪਿੱਛੇ
ਤੇਰੀ ਵਹਿਸ਼ੀਪੁਣਾ ਕਿਓਂ ਨਹੀਂ
ਆਖਿਰ
ਅਜਨਬੀਆਂ ਦੀ ਦਿੱਤੀ ਸੱਟ
ਦਰਦ ਘੱਟ ਤਾਂ ਦਿੰਦੀ ਐ |

ਹਰਜੋਤ.....

03 Nov 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਜੀਵਨ ਦੇ ਯਥਾਰਥ ਅਤੇ ਇਸਤਰੀ ਉੱਤੇ ਸਮਾਜ ਦੇ ਵਿਭਿੰਨ ਹਾਲਾਤ ਅਤੇ ਪਰਿਸਥਿਤੀਆਂ ਦੇ ਪ੍ਰਭਾਵ ਬਾਰੇ ਇਕ ਜ਼ਬਰਦਸਤ ਰਚਨਾ, ਬਿੱਟੂ ਬਾਈ ਜੀ | 
ਇਹ ਪਹਿਲਾਂ ਵੀ ਪੜ੍ਹੀ ਹੈ ਆਪਦੀ ਮਾਰਫ਼ਤ ਹੀ ਸ਼ਾਇਦ |
     

ਜੀਵਨ ਦੇ ਯਥਾਰਥ ਅਤੇ ਇਸਤਰੀ ਉੱਤੇ ਸਮਾਜ ਦੇ ਵਿਭਿੰਨ ਹਾਲਾਤ ਅਤੇ ਪਰਿਸਥਿਤੀਆਂ ਦੇ ਪ੍ਰਭਾਵ ਬਾਰੇ ਇਕ ਜ਼ਬਰਦਸਤ ਰਚਨਾ, ਬਿੱਟੂ ਬਾਈ ਜੀ | 


ਇਹ ਪਹਿਲਾਂ ਵੀ ਪੜ੍ਹੀ ਹੈ ਆਪਦੀ ਮਾਰਫ਼ਤ ਹੀ ਸ਼ਾਇਦ |

 

 

03 Nov 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc.....sharing.....thnx....

04 Nov 2014

Reply