|
 |
 |
 |
|
|
Home > Communities > Punjabi Poetry > Forum > messages |
|
|
|
|
|
ਦਰਦਾਂ ਦੇ ਪੰਨੇ |
ਕੁਝ ਨੀ ਮਿਲਣਾ ਦੋਸਤੋ,
ਮੇਰੇ ਦਰਦਾਂ ਦੇ ਪੰਨੇ ਖੋਲ ਕੇ
ਮੇਰੇ ਚਹਰੇ ਤੋ ਦੁਖ ਝਲਕਦਾ ਏ,
ਫਿਰ ਦੱਸਾਂ ਕੀ ਮੂਹੋਂ ਬੋਲ ਕੇ,
ਹੰਜੂ ਖੁੱਦ ਹੀ ਅਖੋਂ ਡੁੱਲ ਜਾਂਦਾ,
ਕੀ ਕਰਨਾ ਵਰਕੇ ਯਾਦਾਂ ਦੇ ਫੋਲ ਕੇ,
ਖੋਰੇ ਕੀ ਮੁਨਾਫਾ ਖਟਿਆ ਆਪਣਿਆਂ
ਹਥੀਂ ਚਾਵਾਂ ਮੇਰਿਆਂ ਨੂੰ ਤੋਲ ਕੇ,
ਰਾਜੇਸ਼ ਤਾਂ ਮਹਜ਼ ਖਿਡੋਨਾ ਸੀ
ਤਾਹਿਓਂ ਆਪਣੇ ਹੀ ਤੁਰਗੇ
ਵਿਚ ਪੈਰਾਂ ਦੇ ਰੋਲ ਕੇ,
ਜੋ ਬੀਤ ਗਿਆ ਓਹ ਕਹਾਨੀ ਸੀ
ਸ਼ੱਡ ਦਿਲਾ ਕੀ ਲੈਣਾ ਹੁਣ
ਤੂੰ ਅਥਰੂ ਡੋਲ ਕੇ,
ਰਾਜੇਸ਼ ਸਰੰਗਲ
|
|
31 Mar 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|