ਦਰਸ਼ਕ ਮੂਕ ਬਣ ਬੈਠੇ ਦੇਖ ਸਵਾਮੀ।
ਪ੍ਰਦਰਸ਼ਿਤ ਕਰੇ, ਭੋਗੇ ਨਿੱਤ ਗੁਲਾਮੀ।
ਬੁੱਧ ਮਲੀਨ ਭਈ, ਲਗ ਲਾਲਚ,
ਕੀਤੀਆ ਹੁਜਤਾਂ, ਮਨ ਹਰਾਮੀ।
ਉਸਤਿਤ ਕਰੇ ਸੁਰਤ,ਰੱਬੀ ਦਿ੍ਸ਼ ਦੀ,
ਸੌਂਪੇ ਆਪਣੇ ਆਪ ਨੂੰ ਤਾਂ ਅੰਤਰਜਾਮੀ।
ਸੋਚ ਟਿਕੇ ਸੁਰਤ ਤਾਂ ਦਿ੍ਸ਼ਟਾ ਮੂਰਤ,
ਸੁਰਤ ਰਹੇ ਵਿੱਚ ਆਪਣੇ,ਅੰਤਰਗਾਮੀ।
ਚਿੱਤ ਭਰਮ ਹੰਢਾਵੇ, ਕਰਤਾ ਨਾ ਮੰਨੇ,
ਮੂਰਤ ਹਾਉਮੈ ਕਾਰਨ ਅਖਵਾਏ ਨਾਮੀ।
ਸੋਝੀ ਨਾ ਕਰੇ ਸੁਰਤ ਮਨ ਪ੍ਰਾਣ ਅਧਾਰਾ,
ਚਿੱਤਰ ਪੂਜਾਰੀ ਦਾਤਾਰ ਭਰੇ ਨਾ ਹਾਮੀ।
ਤੁਹਾਡੀ ਕਵੀਤਾਵਾਂ ਪੜ੍ਹ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ....ਸਰ ਜੀ
ਬਹੁਤ ਬਹੁਤ ਸ਼ੁਕਰੀਆ ਪ੍ਰਭਦੀਪ ਜੀ
ਹੋਵੇ