|
ਸਵਾ ਲਾਖ ਸੇ ਏਕ ਲੜਾਊ, ਤਬੇ ਗੋਬਿੰਦ ਸਿੰਘ ਨਾਮ ਕਹਾਊ.. |
ਸਰਬੰਸ ਦਾਨੀ ਦਸ਼ਮ ਪਿਤਾ ਮਹਾਰਾਜ ਜੀ ਦੇ ਪ੍ਕਾਸ਼ ਦਿਹਾੜੇ ਦੀ ਆਪ ਸਭ ਪੰਜਾਬੀਜ਼ਮ ਦੇ ਮੈਂਬਰਾਂ ਨੂੰ ਕਰੋੜਾਂ ਕਰੋੜਾਂ ਵਧਾਈਆਂ ......
ਸਾਨੂੰ ਥਾਪਣਾਂ ਗੁਰੂ ਗੋਬਿੰਦ ਸਿੰਘ ਦੀ, ਸੀਸ ਤਲੀ ਤੇ ਰੱਖਣਾਂ ਜਾਣਦੇ ਹਾਂ.. ਤੱਤੀ-ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ.. ਸੀਸ-ਗੰਜ ਤੇ ਗੜ੍ਹੀ ਚਮਕੌਰ ਵਾਲੀ, ਸਾਨੂੰ ਅੱਜ ਵੀ ਜੂਝਣਾਂ ਦੱਸਦੇ ਨੇਂ.. ਕੋਈ ਪੁੱਛ ਲਓ ਕੰਧ ਸਰਹੰਦ ਦੀ ਨੂੰ, ਲਾਲ ਚਿਣੇ ਹੋਏ ਕੰਧਾਂ ਵਿੱਚ ਹੱਸਦੇ ਨੇਂ.. ਮੀਰ ਮਨੂੰ ਨੇਂ ਵਾਢੀਆਂ ਲੱਖ ਪਾਈਆਂ, ਅਸੀ ਫ਼ੇਰ ਵੀ ਖਿੜੇ ਗੁਲਜ਼ਾਰ ਵਾਂਗੂੰ.. ਵੱਢੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ, ਹੋਏ ਹੌਂਸਲੇ ਸਗੋਂ ਅੰਗਿਆਰ ਵਾਂਗੂੰ.. ਟੋਟੇ-ਜਿਗਰ ਦੇ ਸਾਹਮਣੇਂ ਕਰੇ ਟੋਟੇ, ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇਂ.. ਉੱਚਾ ਸੁੱਟਕੇ ਬੋਚਦੇ ਨੇਜਿਆਂ ਤੇ, ਭੋਰਾ ਫ਼ੇਰ ਵੀ ਨਾਂ ਘਬਰਾਉਂਦੀਆਂ ਨੇਂ.. ਪਰ ਅਸੀਂ ਭਾਜੀਆਂ ਮੋੜਣੀਆਂ ਜਾਣਦੇ ਹਾਂ, ਜਾ ਕੇ ਪੁੱਛ ਲਓ ਮੁਗਲ-ਦਰਬਾਰ ਕੋਲੋਂ.. ਜੇਕਰ ਫ਼ੇਰ ਵੀ ਕਿਸੇ ਨੂੰ ਸ਼ੱਕ ਹੋਵੇ, ਪੁੱਛ ਦੇਖਿਓ ਡਾਇਰ ਦੀ ਨਾਰ ਕੋਲੋਂ.. ਸਾਡੀ ਪਿੱਠ ਤੇ ਖੜ੍ਹਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ.. ਅਸੀ ਜਾਣਦੇ ਹਾਂ ਕਿੰਝ ਕੁਰਬਾਨ ਹੋਣਾਂ, ਆਪਣੇਂ ਧਰਮ ਦੀ ਇੱਕ-ਇੱਕ ਮੰਗ ਉੱਤੇ.. ਸਿਰ ਦੇਕੇ ਜਿੱਥੋਂ ਦੀ ਫ਼ੀਸ ਲੱਗਦੀ, ਅਸੀ ਉਨ੍ਹਾਂ ਸਕੂਲਾਂ ਦੇ ਪੜ੍ਹੇ ਹੋਏ ਹਾਂ.. ਲੋਕ ਝਨਾਂ ਅੰਦਰ ਸਦਾ ਹੀ ਰਹਿਣ ਤਰਦੇ, ਅਸੀ ਲਹੂ ਅੰਦਰ ਲਾਈਆਂ ਤਾਰੀਆਂ ਨੇਂ.. ਸਾਨੂੰ ਐਵੇਂ ਨੀਂ ਲੋਕੀਂ ਸਰਦਾਰ ਕਹਿੰਦੇ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇਂ..||
ਧੰਨ ਕਲਗੀਧਰ ਦੇ ਸੇ਼ਰ ਦੇਖੇ, ਦੁਨੀਆ ਚ ਮਰਦ ਦਲੇਰ ਦੇਖੇ ਨਾ ਜਾਲਮ ਨੂੰ ਉਗਲੀ ਉਠਾਣ ਦਿੰਦੇ, ਸਿਰ ਲੱਥ ਜਾਵੇ ਭਾਵੇ ਬੇਸ਼ਕ ਲੱਥ ਜਾਵੇ ਸਿੰਘ ਪੱਗ ਨੂੰ ਹੱਥ ਨਹੀ ਪਾਉਣ ਦਿੰਦੇ..
ਦਸਮੇਸ਼ ਪਿਤਾ ਆਪਣੇਂ , ਜੇ ਪੁੱਤਰ ਨਾ ਵਾਰਦਾ ।
ਤਾਂ ਜੱਗ ਸਾਡਾ ਕਦੇ ਨਾ , ਉਹਨੂੰ ਸਤਿਕਾਰਦਾ ।
ਮੋਹ ਕੋਈ ਨਾ ਰੱਖਿਆ , ਪੁੱਤਰਾਂ ਦੇ ਪਿਆਰ ਦਾ।
ਜੁਲਮ ਤਾਈਂ ਬਾਜਾ ਵਾਲਾ ਰਿਹਾ ਸੀ ਵੰਗਾਰਦਾ ।
ਨਿਲੱਜਿਆਂ ਦੀ ਲੱਜ ਰੱਖੀ ਗੁਜਰੀ ਦੇ ਲਾਲ ਨੇ ।
ਬੇ–ਪੱਤਿਆਂ ਦੀ ਪੱਤ ਰੱਖੀ ਗੁਜਰੀ ਦੇ ਲਾਲ ਨੇ ।
ਮਜ਼ਲੂਮਾਂ, ਦੀ ਰੱਖ ਰੱਖੀ ਗੁਜਰੀ ਦੇ ਲਾਲ ਨੇ ।
ਬਣਾਏ ਕਈ ਸਵਾ ਲੱਖੀ , ਗੁਜਰੀ ਦੇ ਲਾਲ ਨੇ ।
ਕਸ਼ਮੀਰੀਆਂ ਦੀ ਸੁਣੀ , ਫ਼ਰਿਆਦ ਸੀ ਗੋਬਿੰਦ ਨੇ ।
ਕੌਮ ਦੇ ਲਈ ਰੱਖੀ , ਬੁਨਿਆਦ ਸੀ ਗੋਬਿੰਦ ਨੇ ।
ਵਾਰਿਆ ਸੀ ਪਿਤਾ , ਯਾਦ ਰੱਖਿਆ ਗੋਬਿੰਦ ਨੇ ।
ਤਾਂ ਜਾਲਮਾਂ ਨੂੰ ਕੀਤਾ ਬਰਬਾਦ ਸੀ ਗੋਬਿੰਦ ਨੇ ।
ਦੋ , ਤਾਰੇ ਅੱਖੀਆਂ ਦੇ , ਵਾਰੇ ਚਮਕੌਰ ਵਿਚ ।
ਨੀਹਾਂ ਚ ਚਿਣਾ ਕੇ ਲਾਲ ਤਾਂ ਵੀ ਰਿਹਾ ਟੌਹਰ ਵਿਚ ।
ਤੱਤੀ ਲੋਹ ਤੇ ਪੜਦਾਦਾ , ਵਾਰਿਆ ਲਾਹੌਰ ਵਿਚ ।
ਕਦੇ ਘਬਰਾਏ ਨਹੀਂ ਸੀ , ਜਿੰਦਗੀ ਦੇ ਦੌਰ ਵਿਚ ।
ਹੈ, ਸੰਤ ਸਿਪਾਹੀ ਸੁੱਤਾ , ਕੰਡਿਆਂ ਦੀ ਸੇਜ ਉਤੇ ।
ਸੀ ਨੀਂਦ, ਵਿੱਗੁਤਾ ਸੁੱਤਾ ਕੰਡਿਆਂ ਦੀ ਸੇਜ ਉਤੇ ।
ਮੌਸਮ ਵੀ ਬੇ–ਰੁੱਤਾ , ਕੰਡਿਆਂ ਦੀ ਸੇਜ ਉਤੇ ।
ਸੀ ਪੈਰ ਨੰਗੇ ਬਿਨਾ ਜੁੱਤਾ , ਕੰਡਿਆਂ ਦੀ ਸੇਜ ਉਤੇ।
ਮਾਂ ਗੁਜਰੀ ਹੀ ਜਾਣਦੀ , ਜੋ ਗੁਜਰੀ ਗੋਬਿੰਦ ਉਤੇ।
ਗੁਜਰ ਗਈ ਰਾਤ ਕਾਲੀ , ਗੁਜਰੀ ਸੀ ਜਿੰਦ ਉਤੇ।
ਤਾਂ ਜੁਲਮ ਦਾ ਝੁੱਲਿਆ , ਨਿਸ਼ਾਨ ਸਾਰੇ ਹਿੰਦ ਉਤੇ।
ਮੱਚ ਗਈ ਦੁਹਾਈ ਲੋਕੋ, ਉਦੌਂ ਸਰਹਿੰਦ ਉਤੇ।
ਬਾਜ ਅਤੇ ਨੀਲਾ ਘੋੜਾ , ਸਾਥੀ ਦਸਮੇਸ਼ ਦੇ ।
ਕੱਛਾ , ਕਿਰਪਾਨ , ਕੱੜਾ , ਕੰਘਾ ਵਿਚ ਕੇਸ ਦੇ ।
ਕੋਈ ਕੀ ਬਿਆਨ ਕਰੇ , ਗੁਰੂਆਂ ਦੇ ਭੇਸ ਦੇ ।
ਬਾਜਾਂ ਵਾਲਾ ਲੇਖੇ ਲਗਾ , ਕੌਮ ਅਤੇ ਦੇਸ਼ ਦੇ ।
ਕਲਗੀ ਵਾਲਿਆ ਤੇਰੇ ਸਕੂਲ ਅੰਦਰ ਸੁਣਿਆ ਲਗਦੀ ਕਿਸੇ ਦੀ ਫੀਸ ਕੋਈ ਨਾ ਜਦ ਜਾ ਕੇ ਵੇਖਿਆ ਤੇਰੀ ਕਲਾਸ ਅੰਦਰ ਪੜਨ ਵਾਲਿਆਂ ਦੇ ਸਿਰ ਤੇ ਸੀਸ ਕੋਈ ਨਾ...
ਭੁੱਲ ਚੁੱਕ ਲਈ ਖਿਮਾ ! ਗੱਜ-ਵੱਜ ਕੇ ਫਤਹਿ ਬੁਲਾਓ ਜੀ ! ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !!
|
|
09 Jan 2011
|