Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
------------ ਦਸਤਾਰ --------------

ਪਿਤਾ ਨੇ ਇੱਕੋ ਬਚਨ ਮੰਗਿਆ --
' ਸਿਰ ਸਦਾ ਦਸਤਾਰ ਰੱਖੀਂ '

 

ਮੈਂ ਦਸਤਾਰ ਬੰਨ੍ਹ ਕੇ
ਗਲੀ ਕੂਚੇ ਪਿੰਡ ਸ਼ਹਿਰ
ਦੇਸ ਬਦੇਸ ਘੁੰਮਦਾ ਹਾਂ

 

ਦਸਤਾਰ ਦੇ ਨਾਲ ਨਾਲ ਚਲਦੇ ਹਨ
ਪਿਤਾ ਅਤੇ ਪੁਰਖੇ
ਸੈਂਕੜੇ ਸਾਲਾਂ ਦੀ ਰਵਾਇਤ
ਹਜ਼ਾਰਾਂ ਲੱਖਾਂ ਦਾ ਮਾਣ
ਤੇ ਉਹ ਸੰਘਰਸ਼
ਜੋ ਲੋਕਾਂ ਦਸਤਾਰ ਲਈ ਕੀਤਾ

 

ਦਸਤਾਰ ਵੇਖ ਕੇ
ਨਸਲੀ ਮੁੰਡਾ ਧਰਤੀ 'ਤੇ ਥੁੱਕਦਾ ਹੈ
' ਓਏ ਬਿਨ ਲਾਦਨ !'

 

ਮੇਰੇ ਨਾਲ ਕੰਮ ਕਰਦਾ ਗੋਰਾ ਸਾਥੀ
ਮਾਫ਼ੀ ਮੰਗ ਕੇ ਡਰਦਿਆਂ ਡਰਦਿਆਂ ਪੁੱਛਦਾ ਹੈ
ਦਸਤਾਰ ਦੇ ਰੰਗ ਦਾ ਕੀ ਮਤਲਬ ਹੈ ?

 

ਦਸਤਾਰ ਬੰਨ੍ਹ ਕੇ ਮੈਂ ਝਿਜਕਦਾ ਹਾਂ
ਮੰਦਾ ਬੋਲਣ ਤੋਂ ਕਾਨੂੰਨ ਤੋੜਨ ਤੋਂ
ਡਰਦਾ ਹਾਂ
ਮੇਰੇ ਹੱਥੋਂ ਮੈਲ਼ੀ ਹੋਈ ਦਸਤਾਰ
ਸਭਨਾਂ ਸਿਰੀਂ ਬੰਨ੍ਹੀ ਜਾਵੇਗੀ

 

ਓਪਰੇ ਸ਼ਹਿਰ ਕੋਈ ਸੱਤ ਪਰਾਇਆ
ਦਸਤਾਰ ਵੇਖ ਕੇ ਮੈਨੂੰ ਜੱਫੀ ਪਾ ਲੈਂਦਾ ਹੈ
ਕੁਝ ਹੋਰਨਾਂ ਲਈ ਓਪਰਾ ਹੋ ਜਾਂਦਾ ਹਾਂ
ਕਿਸੇ ਧਰਮ ਅਸਥਾਨ ਦਾ ਦਰ ਖੁੱਲ੍ਹ ਜਾਂਦਾ ਹੈ
ਕਿਸੇ ਕੰਮ ਕਾਰ ਦਾ ਬੂਹਾ ਬੰਦ ਹੋ ਜਾਂਦਾ ਹੈ

 

ਇਹ ਦਸਤਾਰ
ਕਿਸੇ ਥਾਉਂ ਕਿਸੇ ਸਮੇਂ
ਰੱਖਿਆ ਦਾ ਹਥਿਆਰ ਹੈ
ਕਿਸੇ ਥਾਉਂ ਕਿਸੇ ਸਮੇਂ
ਮਾਰੇ ਜਾਣ ਦਾ ਇਸ਼ਤਿਹਾਰ ਹੈ

 

ਦਸਤਾਰ ਖ਼ਾਤਰ ਲੜਣ ਵਾਲਾ
ਇਸ ਹੱਕ ਲਈ ਲੜਦਾ ਹੈ--
' ਉਹ ਜਿਵੇਂ ਚਾਹੇ ਜੀਅ ਸਕੇ '
ਪਰ ਪੁੱਤਰ ਨੂੰ ਕੋਸਦਾ ਹੈ
ਉਹ ਦਸਤਾਰ ਕਿਉਂ ਨਹੀਂ ਬੰਨ੍ਹਦਾ ?

 

ਚਰਚ ਵਿੱਚ ਜਾਣ ਵੇਲੇ
ਮੈਂ ਦਸਤਾਰ ਨਹੀਂ ਲਾਹੁੰਦਾ
ਆਖਦਾ ਹਾਂ --
ਤੁਹਾਡੇ ਅਸਥਾਨ ਦਾ ਆਦਰ
ਆਪਣੀ ਰਹੁ ਰੀਤ ਨਾਲ ਕਰਾਂਗਾ

 

ਗੁਰਦਵਾਰੇ ਆਉਂਦੇ ਗੋਰੇ ਨੂੰ

ਸਿਰ ਢੱਕਣ ਲਈ ਮਜਬੂਰ ਕਰਦਾ ਹਾਂ
ਭੁੱਲ ਜਾਂਦਾ ਹਾਂ-- ਉਸਦੀ ਰਹੁ ਰੀਤ
ਸਿਰ ਨੰਗਾ ਕਰਕੇ ਆਦਰ ਦੇਣ ਦੀ ਹੈ
ਭੁੱਲ ਜਾਂਦੀ ਹੈ ਉਹ ਕੀਮਤ
ਜਿਸਦਾ ਚਿੰਨ੍ਹ ਇਹ ਦਸਤਾਰ ਹੈ
ਮੈਂ ਸਿਰਫ਼ ਚਿੰਨ੍ਹ ਯਾਦ ਰਖਦਾ ਹਾਂ

 

ਦਸਤਾਰ ਵੇਖ ਕੇ ਨੰਨ੍ਹਾ ਬੱਚਾ ਪੁੱਛਦਾ ਹੈ
ਤੂੰ ਅਲਾਦੀਨ ਵਾਲਾ ਜਿੰਨ ਹੈਂ ?
ਸ਼ਿਕਾਗੋ ਦੇ ਅਜਾਇਬ ਘਰ ਵਿੱਚ
ਕੋਈ ਬੱਚਾ ਪੁੱਛਦਾ ਹੈ
ਤੇਰੇ ਸਿਰ ਵਿੱਚ ਕੰਪਿਊਟਰ ਲੱਗਾ ਹੋਇਆ ਹੈ ?
ਇੱਕ ਹੋਰ ਕਹਿੰਦਾ ਹੈ
ਹਰ ਵੇਲੇ ਕੱਪੜਾ ਕਿਉਂ ਬੰਨ੍ਹੀ ਰਖਦਾ ਹੈਂ
ਤੇਰੇ ਸਿਰ ਵਿੱਚ ਦਰਦ ਰਹਿੰਦਾ ਹੈ ?

 

ਸ਼ਾਮੀਂ ਕੰਮ ਤੋਂ ਪਰਤ ਕੇ
ਮੈਂ ਥੱਕੇ ਟੁੱਟੇ ਸਿਰ ਤੋਂ
ਦਸਤਾਰ ਦਾ ਬੋਝ
ਲਾਹੁੰਦਾ ਹਾਂ

 

ਪਿਤਾ ਸਿਰ ਤੋਂ ਦਸਤਾਰ ਦੀ
ਇੱਕ ਇੱਕ ਤਹਿ ਲਾਹੁੰਦੇ ਹਨ
ਮੱਥੇ ਨਾਲ ਛੁਹਾਉਂਦੇ ਹਨ
ਫਿਰ ਸੁਖਾਸਨ ਕਰਦੇ ਹਨ

 

ਹਰ ਸਵੇਰ ਦਸਤਾਰ
ਇਉਂ ਸਜਾਉਂਦੇ ਹਨ
ਜਿਵੇਂ ਇਹ
ਉਨ੍ਹਾਂ ਦਾ ਸੀਸ ਹੋਵੇ
--------------------------------------
(( -- ਸੁਖਪਾਲ ))
(( ਲੇਖਕ ਦੀ ਕਿਤਾਬ ' ਰਹਣੁ ਕਿਥਾਊ ਨਾਹਿ ' ਵਿੱਚੋਂ ))

06 Sep 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahot wadiya chon Sir Ji . . . . Bahot hi wadiya

 

TFS

06 Sep 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਹ ਸਾਨੂੰ ਇੰਨੀਆਂ ਵਧੀਆ ਵਧੀਆ ਲਿਖਤਾਂ ਕਿਉਂ ਨੀ ਲਭਦੀਆਂ ਕਿਤਿਓਂ ? ਬਾਈ ਜੀ, ਇਹ ਮੋਨੋਪੋਲੀ ਕਿੱਦਾਂ ਤੋੜੀਏ, ਕੋਈ ਤੋੜ ਦੱਸੋ ਜੀ ? ਬਈ, ਬਹੁਤ ਹੀ ਸੁੰਦਰ ਕਿਰਤ ਪੇਸ਼ ਕੀਤੀ ਹੈ ਵੀਰ |
ਇਹ ਕੇਵਲ ਕਿਰਤ ਜਾਂ ਲਿਖਤ ਨਹੀਂ ਹੈ, ਇਕ ਵਿਚਾਰਧਾਰਾ ਦਾ ਅਨਾਵਰਣ ਹੈ, ਇਕ ਦੁਵਿਧਾ ਗ੍ਰਸਤ ਮਨੋਸਥਿਤੀ ਦਾ ਵਰਣਨ ਹੈ | ਆਪਣੇ ਵਿਰਸੇ, ਆਪਣੀ ਕਮਾਈ ਹੋਈ ਪਹਿਚਾਨ ਤੇ (ਸਦੀਆਂ ਤਾਈਂ ਆਦਰ ਮਾਣ ਬਰਸਣ ਦੇ ਬਾਅਦ) ਬਦਲਦੇ ਸਮੇਂ, ਬਦਲਦੀਆਂ ਪਰਿਸਥਿਤੀਆਂ ਅਤੇ ਆਰਥਕ ਮਜਬੂਰੀਆਂ ਦੇ ਰੰਗ ਬਰੰਗੇ ਸ਼ੀਸ਼ਿਆਂ ਚੋਂ ਸਿੱਖਾਂ ਨੂੰ ਉਨ੍ਹਾਂਦੀ ਦਸਤਾਰ ਦੇ ਕਈ ਪਹਿਲੂ ਵਿਖਾਏ ਜਾ ਰਹੇ ਹਨ | 
ਪਰ ਇਸ ਵਿਚ ਐਨਾ ਨਵਾਂ ਵੀ ਕੀਹ ਹੈ ? ਸਿੱਖੀ ਦਾ ਬੂਟਾ ਤੇ ਇਸਤਰਾਂ ਦੀਆਂ ਵਿਪਰੀਤ ਅਤੇ ਗਰਮ ਹਵਾਵਾਂ ਵਿਚ ਹੀ ਪਲ੍ਹਰਿਆ ਹੈ | ਸਤਿਗੁਰੂ ਅੰਗ ਸੰਗ ਰਹਿਣ |

ਇਹ ਸਾਨੂੰ ਇੰਨੀਆਂ ਵਧੀਆ ਵਧੀਆ ਲਿਖਤਾਂ ਕਿਉਂ ਨੀ ਲਭਦੀਆਂ ਕਿਤਿਓਂ ? ਇਹ ਮੋਨੋਪੋਲੀ ਕਿੱਦਾਂ ਤੋੜੀਏ, ਕੋਈ ਤੋੜ ਆਪ ਈ ਦੱਸੋ, ਬਿੱਟੂ ਬਾਈ ਜੀ ? ਬਈ, ਬਹੁਤ ਹੀ ਸੁੰਦਰ ਕਿਰਤ ਪੇਸ਼ ਕੀਤੀ ਹੈ ਵੀਰ |


ਇਹ ਕੇਵਲ ਕਿਰਤ ਜਾਂ ਲਿਖਤ ਨਹੀਂ ਹੈ, ਇਕ ਵਿਚਾਰਧਾਰਾ ਦਾ ਅਨਾਵਰਣ ਹੈ, ਇਕ ਦੁਵਿਧਾ ਗ੍ਰਸਤ ਮਨੋਸਥਿਤੀ ਦਾ ਵਰਣਨ ਹੈ | ਆਪਣੇ ਵਿਰਸੇ, ਆਪਣੀ ਕਮਾਈ ਹੋਈ ਪਹਿਚਾਨ ਤੇ (ਇਸ ਉੱਤੇ ਸਦੀਆਂ ਤਾਈਂ ਆਦਰ ਮਾਣ ਬਰਸਣ ਦੇ ਬਾਅਦ) ਬਦਲਦੇ ਸਮੇਂ, ਬਦਲਦੀਆਂ ਪਰਿਸਥਿਤੀਆਂ ਅਤੇ ਆਰਥਕ ਮਜਬੂਰੀਆਂ ਦੇ ਰੰਗ ਬਰੰਗੇ ਸ਼ੀਸ਼ਿਆਂ ਚੋਂ ਸਿੱਖਾਂ ਨੂੰ ਉਨ੍ਹਾਂਦੀ ਦਸਤਾਰ ਦੇ ਕਈ ਪਹਿਲੂ ਵਿਖਾਏ ਜਾ ਰਹੇ ਹਨ | Apart from all this, somewhere, it also reflects inner conflict of the Sikh psyche ! 


ਪਰ ਇਸ ਵਿਚ ਐਨਾ ਨਵਾਂ ਵੀ ਕੀਹ ਹੈ ? ਸਿੱਖੀ ਦਾ ਬੂਟਾ ਤੇ ਇਸਤਰਾਂ ਦੀਆਂ ਵਿਪਰੀਤ ਅਤੇ ਗਰਮ ਹਵਾਵਾਂ ਵਿਚ ਹੀ ਪਲ੍ਹਰਿਆ ਹੈ | ਸਤਿਗੁਰੂ ਅੰਗ ਸੰਗ ਰਹਿਣ |

 

TFS, ਬਿੱਟੂ ਬਾਈ ਜੀ !

 

06 Sep 2014

Reply