|
 |
 |
 |
|
|
Home > Communities > Punjabi Poetry > Forum > messages |
|
|
|
|
|
ਦਸਤਾਰ ਬੰਧੀ |
ਬਾਪ :-
ਦਸਮੇਸ਼ ਦਾ ਉਪਹਾਰ, ਸ਼ਹੀਦਾਂ ਦੀ ਵੰਗਾਰ ਇਜ੍ਜਤ ਦੀ ਪਹਿਰੇਦਾਰ ਹੈ ਇਹ ਪਗੜੀ ਤੇਰੀ ਮਾਂ ਦਾ ਲਾਡ, ਤੇਰੀ ਭੈਣ ਦਾ ਪਿਆਰ ਤੇ ਮੇਰਾ ਸਤਿਕਾਰ ਹੈ ਇਹ ਪਗੜੀ
ਤੇਰੇ ਸਿਰ ਤੇ ਹੈ ਚਿੰਨ ਦਿੱਤੀ ਅੱਜ ਮੈਂ ਹੁਣ ਨਿਭਾਉਣੀ ਤੂੰ ਏਹਦੀ ਜ਼ਿਮ੍ਮੇਵਾਰੀ ਏ ਨਾਲ ਮੇਰੇ ਮੋਢੇ ਦੇ ਮੋਢਾ ਤੂੰ ਜੋੜਕੇ ਪੁੱਤ ਵਿਚਰਨਾ ਵਿਚ ਦੁਨੀਆਦਾਰੀ ਦੇ
ਕਦੇ ਸਿਰ ਤੋਂ ਨਾ ਲਾਹੀ ਇਹ ਤੇਰਾ ਹੈ ਤਾਜ ਕਦੇ ਦਿਲ ਡੋਲੇ ਤਾਂ ਗੁਰੂ ਦੀ ਸੁਣਲਈ ਆਵਾਜ਼ ਕਦੇ ਦਾਗ ਨਾ ਲਾਵੀਂ ਮੇਰੀ ਇਹੀ ਹੈ ਫਰਿਆਦ ਪੱਗ ਦੀ ਸ਼ਾਨ ਉਚੀ ਰਖੇ, ਰਹੇ ਤੂੰ ਆਬਾਦ
ਪੁੱਤ :-
ਮੇਰੇ ਸਿਰ ਤੇ ਹੀ ਨਹੀ, ਮੇਰੀ ਜ਼ਿੰਦਗੀ ਤੇ ਚਿੰਨ ਦਿੱਤੀ ਮੇਰੇ ਸਾਹਾਂ ਨਾਲ ਦਸਤਾਰ ਰਹੂਗੀ ਹਿਫ਼ਾਜ਼ਤ ਜਾਨ ਨਾਲੋ ਵਧ ਕਰੂੰ, ਮਿੱਟ ਚਾਹੇ ਜਾਵਾਂ ਬਾਪੂ ਤੇਰੀ ਪਗੜੀ ਅਮਰ ਰਹੂਗੀ
ਮਾਂ ਦੇ ਦੁਧ ਦਾ, ਭੈਣ ਦੀ ਰਖੜੀ ਦਾ ਬਾਪੂ ਤੇਰੇ ਲਾਡ ਦਾ ਮੈ ਮੁੱਲ ਨਹੀ ਮੋੜ ਸਕਦਾ ਸਰਦਾਰ ਕਹਾਵੂੰਗਾ, ਸਰਦਾਰੀ ਨਾ ਗਵਾਊਂਗਾ ਹੁਣ ਮੇਰਾ ਹੌਂਸਲਾ ਕੋਈ ਨਹੀ ਤੋੜ ਸਕਦਾ
ਮੇਰੇ ਦੋਹੇ ਮੋਢੇ ਹੀ ਬਹੁਤ ਨੇ ਬਾਪੂ ਤੂੰ ਕਰ ਆਰਾਮ ਮੈ ਨਿਭਾਉਣਾ ਸਭ ਜ਼ਿਮ੍ਮੇਵਾਰੀਆਂ ਸਭ ਦੀ ਸੋਚ ਦਸਤਾਰ ਲਈ ਏਹ੍ਜੀ ਹੋਵੇ ਇਹ ਮੰਗਦੀ ਏ ਵਿਰਕ ਦੀ ਕਲਮ, ਜੋ ਗੱਲਾਂ ਕਰੇ ਪਿਆਰਿਆਂ

|
|
21 May 2012
|
|
|
awesome........ |
nice n precise
nikke hundeya di dastaar bandhi chete aa geyi sab di
good one .......thanx for haring
|
|
21 May 2012
|
|
|
|
ਕਮਾਲ ਲਿਖਿਆ ਸਹਿਜ ......ਪਰ ਸ਼ਬਦਾਂ ਵੱਲ ਧਿਆਨ ਜਰੂਰ ਦਿਓ ......ਮੰਦਗੀ ਅਤੇ ਮੰਗਦੀ 'ਚ ਬਹੁਤ ਫਰਕ ਪੈ ਜਾਂਦਾ .......ਲੈਅ-ਵਧਤਾ ਬਰਕਰਾਰ ਰੱਖੋ ..... ਹੋਰ ਨਿਖਾਰ ਆਵੇਗਾ .......ਸ਼ੁਕਰੀਆ
|
|
21 May 2012
|
|
|
|
ਬਹੁਤ ਹੀ ਸੁੰਦਰ | ਇੱਕ ਖੂਬਸੂਰਤ ਸੀਨ ਸਿਰਜ਼ ਦਿੱਤਾ ਹੈ ਵੀਰ,,,
ਇਸ ਰਚਨਾ ਵਿਚ ਹੁੰਦੀ ਇੱਕ ਪਿਓ ਤੇ ਪੁੱਤਰ ਦੀ ਗੱਲ ਬਾਤ ਨੂੰ ਸੁਣਕੇ ਮੈਨੂੰ ਤਕਰੀਬਨ 15 ਸਾਲ ਪਹਿਲਾਂ ਪ੍ਰੋ ਦਰਸ਼ਨ ਸਿੰਘ ਜੀ ਕੋਲੋਂ ਸੁਣੀ ਇੱਕ ਗੱਲ ਯਾਦ ਆ ਗਈ | ਓਹਨਾਂ ਨੇਂ ਦਸਮ ਪਿਤਾ ਤੇ ਸਾਹਿਬਜਾਦਾ ਅਜੀਤ ਸਿੰਘ ਜੀ ਵਿਚ ਹੋਈ ਗੱਲ ਬਾਤ ਦਾ ਜ਼ਿਕਰ ਕੀਤਾ ਸੀ | ਕੀ ਦਸਮ ਪਿਤਾ ਨੇ ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਅਵਾਜ਼ ਮਾਰੀ ਤੇ ਕਿਹਾ " ਪੁੱਤਰ ਜੀ ਆਊ ਤੁਹਾਨੂੰ ਗਹਿਣੇ ਪਾ ਤੇ ਤਿਆਰ ਕਰ ਦੇਵਾਂ | " ਤੇ ਸਾਹਿਬਜਾਦਾ ਅਜੀਤ ਸਿੰਘ ਜੀ ਪੁਛਣ ਲੱਗੇ " ਪਿਤਾ ਜੀ ,ਤੁਸੀਂ ਮੇਰੇ ਵਾਸਤੇ ਸੋਨੇ, ਹੀਰੇ ,ਜਵਾਹਰਾਤ ਆਦਿ ਨਾਲ ਜੜਿਤ ਗਹਿਣੇ ਬਣਾ ਕੇ ਲਿਆਏ ਹੋ ?" ਤਾਂ ਦਸਮ ਪਿਤਾ ਨੇ ਕਿਹਾ " ਪੁੱਤਰ ਜੀ , ਸ਼ੂਰਵੀਰਾਂ ਦੇ ਗਹਿਣੇ ਸੋਨੇ , ਚਾਂਦੀ ਦੇ ਨਹੀਂ ਹੁੰਦੇ | ਇਹ ਵੇਖੋ ਇਹ ਸ਼ਸ਼ਤਰ,,,ਇਹ ਤੁਹਾਡੇ ਗਹਿਣੇ ਹਨ | ਆਊ ਮੈਂ ਆਪਨੇ ਹਥੀਂ ਤੁਹਾਨੂੰ ਤਿਆਰ ਕਰ ਦੇਵਾਂ |
ਅਗਰ ਕੋਈ ਗੱਲ ਗਲਤ ਲਿਖੀ ਗਈ ਹੋਵੇ ਤਾਂ ਭੁੱਲ ਚੁੱਕ ਮਾਫ਼ ਕਰਨੀਂ,,,ਜਿਓੰਦੇ ਵੱਸਦੇ ਰਹੋ,,,

ਬਹੁਤਖੂਬ.....thnx for sharing....
|
|
22 May 2012
|
|
|
|
|
|
|
|
 |
 |
 |
|
|
|