|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਦਵਿੰਦਰ ਪੂਨੀਆ(HARJIT) |
ਗੋਲਕ ਨੂੰ ਹੁਣ ਤਾਂ ਚੁੱਕ ਕੇ ਦਹਿਲੀਜ਼ ‘ਤੇ ਲਗਾਈਏ। ਮਾਇਆ ਨੂੰ ਪਾਰ ਕਰਕੇ ਅਸੀਂ ਸ਼ਬਦ ਤੀਕ ਜਾਈਏ। ਰਾਵਣ ਤੋਂ ਸੌ ਗੁਣਾ ਵੱਧ ਸਾਡੇ ਵਿਕਾਰ ਵੱਡੇ,
ਘਾਹ ਫੂਸ ਹਰ ਦੁਸਹਿਰੇ ਫਿਰ ਵੀ ਅਸੀਂ ਜਲ਼ਾਈਏ। ਧਰਤੀ ਹੀ ਜਦ ਨਾ ਰਹਿਣੀ ਫਿਰ ਧਰਮ ਕੀ ਬਚਣਗੇ, ਮੰਦਰ ਬਣਾਉਣੇ ਛੱਡ ਕੇ ਹੁਣ ਰੁੱਖ ਵੀ ਲਗਾਈਏ। ਨੇਤਾ ਬੜੇ ਹੀ ਭੈੜੇ ਸਾਰੇ ਹੀ ਆਖਦੇ ਹਨ,
ਇਨ੍ਹਾਂ ਨੂੰ ਕੌਣ ਚੁਣਦੈ ਇਸ ਗੱਲ ਦਾ ਭੇਤ ਪਾਈਏ। ਇਹ ਭੀੜ, ਸ਼ੋਰ, ਧੂੰਆਂ, ਉਪਰੋਂ ਬੁਰੀ ਸਿਆਸਤ, ਦੁਨੀਆਂ ਨੂੰ ਛੱਡ ਕੇ ਹੁਣ ਕਿੱਥੇ ਨੂੰ ਦੌੜ ਜਾਈਏ? ਬਾਣਾ ਤਾਂ ਪਾ ਲਿਆ ਹੈ ਬਾਣੀ ਨੂੰ ਸਮਝੀਏ ਵੀ, ਪਹਿਨੇ ਨਿਸ਼ਾਨ ਚੰਗੇ ਪਰ ਮਨ ਨੂੰ ਵੀ ਜਗਾਈਏ। ਨਾਨਕ, ਕਬੀਰ ਸਾਰੇ ਭਰਮਾਂ ‘ਚੋਂ ਕੱਢਦੇ ਆਏ, ਉਨ੍ਹਾਂ ਦੀ ਗੱਲ ਵੀ ਮੰਨੀਏ ਹੁਣ ਚੇਤਨਾ ਜਗਾਈਏ।
-----------ਦਵਿੰਦਰ ਪੂਨੀਆ-----------------
|
|
13 Aug 2012
|
|
|
|
|
ਬਹੁਤ ਵਧੀਆ ਜੀ.......nycc sharing.......
|
|
14 Aug 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|