ਅੱਖੀਆਂ ਦੀ ਜ਼ਿੱਦ ਹੈ ਕਿ ਦੇਖਣ ਤੈਨੂੰ
ਕੰਨ ਵੀ ਰਹਿੰਦੇ ਆਵਾਜ਼ ਸੁਨਣ ਨੂੰ ਕਾਹਲੇ |
ਜੀਭ ਚੰਦਰੀ ਗੱਲਾਂ ਕਰਨ ਦੇ ਲੱਭੇ ਬਹਾਨੇ
ਨੱਕ ਵੀ ਕਰੇ ਸ਼ਿਕਾਇਤਾਂ ਦਿਓ ਸੁਗੰਧੀਆਂ ਮੈਨੂੰ |
ਹੱਥ ਆਖਦੇ ਸਾਨੂੰ ਵੀ ਛੋਹ ਚਾਹੀਦੀ ਐ
ਕਲਮ ਆਖਦੀ ਸਿਫ਼ਤ ਕਰਨੋ ਨਾ ਰੋਕੋ ਮੈਨੂੰ |
ਪੈਰ ਤੇਰੀਆਂ ਰਾਹਾਂ ਵੱਲ ਜਾਣੇ ਨੂੰ ਕਾਹਲੇ
ਸਾਹ ਵੀ ਆਖਣ ਹੁਣ ਨਿੱਘ ਮਾਨਣ ਦਿਓ ਸਾਨੂੰ |
ਸੋਚਾਂ ਮੇਰੀਆਂ ਕ਼ੈਦ ਤੇਰੇ ਵਿਚ ਹੋਈਆਂ
ਮੱਥਾ ਕਰੇ ਸਲਾਮਾਂ ਝੁਕ ਝੁਕ ਤੇਰੇ ਰਾਹ ਨੂੰ |
ਬਦਲ ਵੀ ਗੱਜ ਗੱਜ ਕੇ ਤੇਰੇ ਦੇਣ ਸੁਨੇਹੇ
ਹਵਾ ਦੇ ਬੁੱਲੇ ਦਿੰਦੇ ਨੇ ਸਿਰਨਾਵੇ ਮੈਨੂੰ |
ਹਰ ਰੁੱਤ ਵਿਚ ਤੇਰਾ ਵਖਰਾ ਹੀ ਅਹਿਸਾਸ ਹੋਵੇ
ਚੜ੍ਹਦਾ ਛੁਪਦਾ ਸੂਰਜ ਵੀ ਨਿੱਘ ਦੇਵੇ ਮੈਨੂੰ |
ਪ੍ਰੀਤ ਕਰੇ ਮਹਿਸੂਸ ਤੈਨੂੰ ਕੁਲ ਆਲਮ ਦੇ ਵਿਚ
ਕਿ ਕਦੇ ਚੰਨ ਵਿਚੋਂ ਓਹਨੇ ਵੀ ਤੱਕਿਆ ਹੈ ਮੈਨੂੰ |
ਅੱਖੀਆਂ ਦੀ ਜ਼ਿੱਦ ਹੈ ਕਿ ਦੇਖਣ ਤੈਨੂੰ
ਕੰਨ ਵੀ ਰਹਿੰਦੇ ਆਵਾਜ਼ ਸੁਨਣ ਨੂੰ ਕਾਹਲੇ |
ਜੀਭ ਚੰਦਰੀ ਗੱਲਾਂ ਕਰਨ ਦੇ ਲੱਭੇ ਬਹਾਨੇ
ਨੱਕ ਵੀ ਕਰੇ ਸ਼ਿਕਾਇਤਾਂ ਦਿਓ ਸੁਗੰਧੀਆਂ ਮੈਨੂੰ |
ਹੱਥ ਆਖਦੇ ਸਾਨੂੰ ਵੀ ਛੋਹ ਚਾਹੀਦੀ ਐ
ਕਲਮ ਆਖਦੀ ਸਿਫ਼ਤ ਕਰਨੋ ਨਾ ਰੋਕੋ ਮੈਨੂੰ |
ਪੈਰ ਤੇਰੀਆਂ ਰਾਹਾਂ ਵੱਲ ਜਾਣੇ ਨੂੰ ਕਾਹਲੇ
ਸਾਹ ਵੀ ਆਖਣ ਹੁਣ ਨਿੱਘ ਮਾਨਣ ਦਿਓ ਸਾਨੂੰ |
ਸੋਚਾਂ ਮੇਰੀਆਂ ਕ਼ੈਦ ਤੇਰੇ ਵਿਚ ਹੋਈਆਂ
ਮੱਥਾ ਕਰੇ ਸਲਾਮਾਂ ਝੁਕ ਝੁਕ ਤੇਰੇ ਰਾਹ ਨੂੰ |
ਬਦਲ ਵੀ ਗੱਜ ਗੱਜ ਕੇ ਤੇਰੇ ਦੇਣ ਸੁਨੇਹੇ
ਹਵਾ ਦੇ ਬੁੱਲੇ ਦਿੰਦੇ ਨੇ ਸਿਰਨਾਵੇ ਮੈਨੂੰ |
ਹਰ ਰੁੱਤ ਵਿਚ ਤੇਰਾ ਵਖਰਾ ਹੀ ਅਹਿਸਾਸ ਹੋਵੇ
ਚੜ੍ਹਦਾ ਛੁਪਦਾ ਸੂਰਜ ਵੀ ਨਿੱਘ ਦੇਵੇ ਮੈਨੂੰ |
ਪ੍ਰੀਤ ਕਰੇ ਮਹਿਸੂਸ ਤੈਨੂੰ ਕੁਲ ਆਲਮ ਦੇ ਵਿਚ
ਕਿ ਕਦੇ ਚੰਨ ਵਿਚੋਂ ਓਹਨੇ ਵੀ ਤੱਕਿਆ ਹੈ ਮੈਨੂੰ .....!!
Preetkhokhar
dear friends Eh Rachna ikk vaar pehlan b post kiti see but hun respected sir Jagjit jee ne ehnu kujh correction karke send kiti hai.plz read n view
thanks Jagjit singh jee