|
 |
 |
 |
|
|
Home > Communities > Punjabi Poetry > Forum > messages |
|
|
|
|
|
ਦੀਵਾ ਬਲ਼ਦਾ ਰਿਹਾ |
ਦੀਵਾ ਬਲ਼ਦਾ ਰਿਹਾ ਤੇ ਮੈ ਦੀਵੇ ਥੱਲੇ ਲੁਕਦਾ ਰਿਹਾ ।
ਮੇਰੀ ਰੋਸ਼ਨੀ ਦੇ ਲਈ ਬਾਬਾ ਚਹੁੰ ਕੁੱਟੀਂ ਪੈਦਲ ਜਾ ਦੀਵਾ ਬਾਲ਼ਦਾ ਰਿਹਾ ਤੇ ਮੈਂ ਖੁੱਲ੍ਹੀਆਂ ਅੱਖਾਂ ਵਾਲੇ ਬਾਬੇ ਦੀਆਂ ਅੱਖਾਂ ਬੰਦ ਕਰ ਉਸਨੂੰ ਮੱਕੇ ਪਹੁੰਚਾਉਂਦਾ ਰਿਹਾ 'ਰੋਸ਼ਨੀ ਦੇ ਕਵੀ' ਨੂੰ ਮੈਂ ਕਰਾਮਾਤੀ ਬਾਬਾ ਦਰਸਾਉਂਦਾ ਰਿਹਾ,
ਦੀਵਾ ਬਲ਼ਦਾ ਰਿਹਾ ਤੇ ਮੈਂ ਦੀਵੇ ਥੱਲੇ ਲੁਕਦਾ ਰਿਹਾ ।
ਰੱਬ ਤੇਰੇ ਅੰਦਰ ਹੈ ਜੰਗਲਾਂ 'ਚ ਕੀ ਟੋਲ਼ਦਾ ਏ? ਬਾਬਾ ਮੈਨੂੰ ਸਮਝਾਉਂਦਾ ਰਿਹਾ 'ਕਿਰਤ ਹੀ ਬਿਰਤ ਹੈ' ਸ਼ਬਦਾਂ ਦੀ ਲੋਅ ਬਾਬਾ ਜਗਾਉਂਦਾ ਰਿਹਾ ਤੇ ਮੈਂ ਕਿਰਤ ਭਿੱਜੇ ਬੋਲਾਂ ਨੂੰ ਏ.ਸੀ ਵਿੱਚ ਬਿਠਾ ਹੁਨਾਲ ਤੋਂ ਬਚਾਉਂਦਾ ਰਿਹਾ ,
ਦੀਵਾ ਬਲ਼ਦਾ ਰਿਹਾ ਤੇ ਮੈਂ ਦੀਵੇ ਥੱਲੇ ਲੁਕਦਾ ਰਿਹਾ ।
ਬਾਬਾ ਮੈਨੂੰ ਬਾਹੋਂ ਫੜ੍ਹ ਇਕ ਪੰਗਤੀ ਵਿੱਚ ਬਿਠਾਉਂਦਾ ਰਿਹਾ ਤੇ ਮੈ ਬਾਬੇ ਤੋਂ ਬਾਂਹ ਛਡਾਅ ਆਪਣੀ 'ਮੈਂ' ਨਾਲ ਜਾ ਬੈਠਦਾ ਰਿਹਾ ਬਾਬੇ ਦੇ ਦੀਵੇ ਦੀ ਲੋਅ ਤਾਂ ਸਰਬ-ਸਾਂਝੀ ਹੈ ਤੇ ਮੈਂ ਦੀਵੇ ਥੱਲੇ ਬੈਠਾ ਲੁਕਦਾ ਲਕਾਉਂਦਾ ਵੀ ਆਪਣਾ ਹੀ ਹੱਕ ਜਤਾਉਂਦਾ ਰਿਹਾ
ਦੀਵਾ ਬਲ਼ਦਾ ਰਿਹਾ ਤੇ ਮੈਂ........
( ਅਗਿਆਤ )
|
|
21 Dec 2013
|
|
|
|
ਚੰਗੇ ਤੇ ਕਾਮਿਲ ਮਲਾਹ ਦੇ ਹੁੰਦਿਆਂ ਵੀ ਹਉਮੈਂ ਦੇ ਸਮਾਨ ਨਾਲ ਸਾਡਾ ਬੇੜਾ ਕਿਵੇਂ ਡੁੱਬਦਾ ਹੈ - ਇਹ ਦਰਸਾਉਂਦੀ ਇਕ ਸੁੱਚਾ ਮੋਤੀ ਕਿਰਤ |
ਜੀਓ, ਬਿੱਟੂ ਬਾਈ ਜੀ
ਚੰਗੇ ਤੇ ਕਾਮਿਲ ਮਲਾਹ ਦੇ ਹੁੰਦਿਆਂ ਵੀ ਮਨਮੱਤ ਤੇ ਹਉਮੈਂ ਦੇ ਸਮਾਨ ਨਾਲ ਸਾਡਾ ਬੇੜਾ ਕਿਵੇਂ ਡੁੱਬਦਾ ਹੈ - ਇਹ ਦਰਸਾਉਂਦੀ ਇਕ ਸੁੱਚਾ ਮੋਤੀ ਕਿਰਤ |
ਜੀਓ, ਬਿੱਟੂ ਬਾਈ ਜੀ
|
|
21 Dec 2013
|
|
|
|
|
ਸੱਚੀ ਸੁੱਚੀ ਪ੍ਰੇਰਨਾ ਦਿੰਦੀ ਇਹ ਕਵਿਤਾ ਜੇਕਰ ਇੱਥੇ ਨਾ ਪੋਸਟ ਕੀਤੀ ਹੁੰਦੀ ਤਾਂ ਅਸੀਂ ਕਾਫੀ ਕੁਝ ਸਿੱਖਣੋ ਵਾਂਝਿਆਂ ਰਹਿ ਜਾਣਾ ਸੀ , ਬਿੱਟੂ ਜੀ , ਤੁਹਾਡੇ ਉੱਦਮ ਹਮੇਸ਼ਾ ਸ਼ਲਾਘਾਯੋਗ ਹੁੰਦੇ ਹਨ ।
|
|
22 Dec 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|