|
 |
 |
 |
|
|
Home > Communities > Punjabi Poetry > Forum > messages |
|
|
|
|
|
"ਦੀਵੇ" |
ਸੁਲਗਦੇ ਰਹਿਣ ਖਵਾਬਾਂ ਦੇ ਦੀਵੇ
ਬੁਝ ਜਾਵਣ ਅਜ਼ਾਬਾਂ ਦੇ ਦੀਵੇ
ਹਨ੍ਹੇਰ ਦੇ ਓਹਲੇ ਕੀ ਹੈ ਲੁਕਿਆ
ਘੁੰਡ ਚੁੱਕ ਚੁੱਕ ਦਿਖਾਵਣ ਦੀਵੇ
ਵਕਤ ਦੀ ੲਿਹ ਹੈ ਕਿਹੀ ਬੁਝਾਰਤ
ਕਦੇ ਪੈਰੀਂ ਕਦੇ ਸਿਰ੍ਹਾਣੇ ਦੀਵੇ
ਲੋਅ ਨਾਲ ਰੱਜੇ ਤਾਂ ਹੀ ਵੰਡਦੇ
ਰੱਜਿਆਂ ਨੂੰ ਰਾਹ ਦਿਖਾਵਣ ਦੀਵੇ
ਸਾੳੁਲੇ ਸੱਜਣ ਦੇ ਚਿਹਰੇ ਅੱਗੇ
ਆਪਣੇ ਨੂਰ ਲੁਕਾਵਣ ਦੀਵੇ
ਹਨ੍ਹੇਰੇ ਨੂੰ ਨਾ ਤੂੰ ਹਕੀਕਤ ਮੰਨੀ
ਬੁਝਦੇ ਮੈਂਨੂੰ ਸਮਝਾਵਣ ਦੀਵੇ
ੲਿਹ ਹਰ ਸਾਜ਼, ਰਾਗ ਤੋਂ ੳੁੱਚੇ
ਚੁੱਪੇ ਹੀ ਘਰ ਰੁਸ਼ਨਾਵਣ ਦੀਵੇ
ਕਹਿਕਸ਼ਾਂ ਤੋਂ ਧਰਤ ਤੇ ੳੁੱਤਰੇ
ਧਰਤ ਨੂੰ ਸੁਰਗ ਬਨਾਵਣ ਦੀਵੇ
ਦੀਵੇ ਦੀ ਕੰਬਣੀ ਤਾਰੇ ਦੀ ਟਿਮਟਿਮ
ਰਿਸ਼ਤੇ ਲੰਮੇ ਨਿਭਾਵਣ ਦੀਵੇ ॥
-:ਸੰਦੀਪ 'ਸੋਝੀ'
|
|
22 Oct 2014
|
|
|
|
ਸੰਦੀਪ ਬਾਈ ਜੀ ਮੱਸਿਆ ਦੇ ਮੌਕੇ ਦੀਵਿਆਂ ਦੀ ਲੋਅ ਲੋੜੀਂਦੀ ਹੈ - "ਦੀਵੇ" ਇਕ ਸੋਹਨਾ ਜਤਨ
ਮੇਰੀਆਂ ਖ਼ਾਸ ਕਰਕੇ ਪਸੰਦੀਦਾ ਸਤਰਾਂ
"ਸੁਲਗਦੇ ਰਹਿਣ ਖਵਾਬਾਂ ਦੇ ਦੀਵੇ
ਬੁਝ ਜਾਵਣ ਅਜਾਬਾਂ ਦੇ ਦੀਵੇ"
ਜਿਉਂਦੇ ਵੱਸਦੇ ਰਹੋ |
ਖੁਸ਼ ਰਹੋ |
ਸੰਦੀਪ ਬਾਈ ਜੀ, ਮੱਸਿਆ ਦੇ ਮੌਕੇ ਦੀਵਿਆਂ ਦੀ ਲੋਅ ਲੋੜੀਂਦੀ ਐ, ਅਤੇ ਤੁਸੀਂ ਪੇਸ਼ ਕਰ ਦਿੱਤੀ |
"ਦੀਵੇ" ਇਕ ਸੋਹਣਾ ਜਤਨ ਹੈ |
ਮੇਰੀਆਂ ਪਸੰਦੀਦਾ, ਖ਼ਾਸ ਕਰਕੇ ਜ਼ੋਰਦਾਰ ਮੁਢਲੀਆਂ ਸਤਰਾਂ ਦ੍ਰਿੜ੍ਹ ਸੰਕਲਪ ਅਤੇ ਸੁਭ ਇੱਛਾ ਨਾਲ ਲਬਾਲਬ ਭਰੀਆਂ ਹੋਈਆਂ |
"ਸੁਲਗਦੇ ਰਹਿਣ ਖਵਾਬਾਂ ਦੇ ਦੀਵੇ
ਬੁਝ ਜਾਵਣ ਅਜਾਬਾਂ ਦੇ ਦੀਵੇ"
ਜਿਉਂਦੇ ਵੱਸਦੇ ਰਹੋ | ਸ਼ੇਅਰ ਕਰਨ ਲਈ ਧੰਨਵਾਦ |
ਖੁਸ਼ ਰਹੋ |
|
|
22 Oct 2014
|
|
|
|
|
ਵਾਹ ਕਿਆ ਬਾਤ ਹੈ ਜੀ ..............brilliant
|
|
22 Oct 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|