|
 |
 |
 |
|
|
Home > Communities > Punjabi Poetry > Forum > messages |
|
|
|
|
|
ਦਿੱਲੀ |
ਰੁੱਕ ਗਈ ਸੀ ਗੱਡੀ, ਆ ਪਹੁੰਚਇਆ ਸੀ ਮੈਂ ਆਪਣੇ ਟਿਕਾਣੇ ਤੇ ਚਾਅ ਨਾਲ ਨਜ਼ਰ ਘੁਮਾਈ ਚਾਰੇ ਪਾਸੇ, ਮੈਂ ਸ਼ਹਿਰ ਅਨਜਾਣੇ ਤੇ
ਭੀੜ ਭੜੱਕਾ ਪੂਰਾ ਰੱਜ ਕੇ, ਜਿਵੇਂ ਸਭ ਨੂੰ ਭਾਜੜਾਂ ਲੱਗੀਆਂ ਸੀ ਅਜੀਬ ਦ੍ਰਿਸ਼ ਫੇਰ ਮੈਨੂੰ ਦਿਸਣ ਲੱਗੇ, ਦੇਖ ਅਖੀਆਂ ਵੱਗੀਆਂ ਸੀ
ਇੰਝ ਲੱਗਿਆ ਜਿਦਾਂ ਵਿਚ ਚੋਰਾਹੇ, ਹੁੰਦਾ ਗੁਰੂ ਜੀ ਨੂੰ ਬਿਠਾਇਆ ਫੇਰ ਇੱਕ ਜਲਾਦ ਨੇ ਓਹਨਾ ਦਾ, ਸੀਸ ਧੜ ਨਾਲੋ ਸੀ ਲਾਹਇਆ
ਦੇਖ ਮੁਖੋ ਮੇਰੇ ਚੀਖ ਸੀ ਨਿਕਲੀ, ਕੇ ਸਿੰਘ ਇੱਕ ਭਜਦਾ ਸੀ ਆਇਆ ਪਿਛੇ ਭੱਜਦੇ ਕਈ ਓਹਦੇ ਤੇਲ ਲੈਕੇ, ਗਲ ਟਾਇਰ ਓਹਦੇ ਸੀ ਪਾਇਆ
ਕਈ ਜਾਨੇ ਓਹਨੂੰ ਅੱਗੋ ਪੈਗੇ ਤੇ, ਕਈਆਂ ਨੇ ਓਹਨੂੰ ਘੇਰਾ ਪਿਛੋ ਪਾਇਆ ਪਾਕੇ ਤੇਲ ਫੇਰ ਦਿੱਤੀ ਲਾ ਤੀਲੀ, ਸਿੰਘ ਜਿਓਂਦਾ ਈ ਓਹਨਾ ਜਲਾਇਆ
ਹਰ ਪਾਸੇ ਇਜ਼ਤਾਂ ਲੁੱਟੀਆਂ ਸੀ ਲਾਸ਼ਾਂ ਸੁਟੀਆਂ, ਇਨਸਾਨੀਅਤ ਦਾ ਬੁਝਿਆ ਦੀਪ ਅੱਗੇ ਦੇਖਣ ਦੀ ਫੇਰ ਮੇਰੇ ਵਿਚ ਹਿੰਮਤ ਨਾ ਰਹੀ, ਮੈ ਲਈ ਸੀ ਅੱਖ ਮੀਟ
ਜਦ ਅੱਖ ਖੋਲੀ ਦੇਖਿਆ ਫੇਰ ਚੁਫੇਰਾ, ਸ਼ਾਇਦ ਓਹ ਸਭ ਸੁਪਨਾ ਸੀ ਮੇਰਾ ਦਿਲ ਵਲੂੰਦ੍ਰਿਆ ਗਿਆ, ਦੇਖ ਕੇ ਇਸ ਸ਼ਹਿਰ ਦਾ ਇਤਿਹਾਸ ਸੀ ਜੇਹੜਾ
ਜਿਸਨੂੰ ਗੁਰਾਂ ਨੇ ਬਚਾਇਆ, ਓਸਨੇ ਹੀ ਅੰਤ ਸਿਖੀ ਦੀ ਉਡਾਤੀ ਸੀ ਖਿੱਲੀ ਵਿਰਕ ਨੂੰ ਕਬਰਾਂ ਵਰਗਾ ਲਗਦਾ ਏ, ਖੂਨ ਦੀ ਹੋਲੀ ਖੇਡਣ ਵਾਲਾ ਸ਼ਹਿਰ ਏ ਦਿੱਲੀ
... Virk !!
|
|
24 May 2012
|
|
|
|
wah ..! wah ..! wah ..!
so nice vire... tfs
|
|
24 May 2012
|
|
|
|
ਬਹੁਤਖੂਬ......ਹੋਰ ਵੀ ਲਿਖਦੇ ਰਹੋ ਤੇ ਸਾਂਝਾ ਕਰਦੇ ਰਹੋ
|
|
24 May 2012
|
|
|
|
ਇੱਕ ਨਜ਼ਮ ਵਿਚ ਹੀ ਸਾਰਾ ਇਤਿਹਾਸ ਲਿਖ ਦਿੱਤਾ ਵੀਰ | ਕੋਈ ਲਫਜ਼ ਹੀ ਨਹੀਂ ਮੇਰੇ ਕੋਲ,,,,,,,,,,,,,,,,,,,,,,, ! ਜਿਓੰਦੇ ਵੱਸਦੇ ਰਹੋ,,,
|
|
24 May 2012
|
|
|
|
|
|
hv no words.......!
....bhut hi vdia likhia.....!
|
|
25 May 2012
|
|
|
|
ਤਹਿ ਦਿੱਲੋਂ ਸ਼ੁਕਰੀਆ ਦੋਸਤੋ ... :)
|
|
25 May 2012
|
|
|
|
|
|
|
|
 |
 |
 |
|
|
|