ਚਾਚਾ ਦੇਵਨੀਤ ਸਿਆਂਕਿਸੇ ਧੀ ਪੁੱਤ ਦੀ ਸਹੁੰ ਤਾਂ ਨਹੀਂ ਖਾਂਦਾਮੇਰੇ ਜਿਉਂਦੇ ਜੀਅ ਤਾਂਤੂੰ ਮਰ ਨਹੀਂ ਸਕਦਾਇਕ ਵਾਰ ਚੁੰਗੀ ਵਾਲੇ ਢਾਬੇ 'ਤੇਤੂੰ ਦੇਵ-ਨੀਤੀ ਉਚਾਰੀ ਅਖੇ-ਕਵੀ ਦੀ ਸੁਰਤ ਅੜੇ-ਇਨਾਮ 'ਚ ਅੜੀ ਨਾ ਹੋਵੇਕਿਸੇ ਦਾ ਸੜਾ-ਸਨਮਾਨ ਹੁੰਦਾ ਦੇਖ ਸੜਨ ਦੀ ਲੋੜ ਨੀਂਗੱਲਾਂ ਕਰਨਾ ਸੁਣਨਾ ਵੱਡੀ ਗੱਲ ਹੈਗੱਲਾਂ ਤੋਂ ਵੱਡਾ ਇਨਾਮ ਸਨਮਾਨ ਕੀ ਹੋਣੈਅੱਜ ਮੇਰੇ ਪੁੱਤ ਗੁਰਪ੍ਰੀਤ ਨੇ ਤੇ ਜ਼ਫ਼ਰ ਨੇਮੇਰੀਆਂ ਕਵਿਤਾਵਾਂ ਬਾਰੇ ਗੱਲਾਂ ਕੀਤੀਆਂਹੁਣ ਮੈਨੂੰ ਮਾਂਹ ਸਾਬਤ ਦਾਹਰੇਕ ਦਾਣਾਨਸ਼ੇ ਨਾਲ ਭਰਿਆ ਲਗਦਾਮੈਂ ਨੱਚੀ ਜਾਨਾਂ ਅੰਦਰੇ ਅੰਦਰਨਸ਼ੇ ਦੀ ਸਿਖ਼ਰੋਂਤੇਰੀ ਬਜ਼ੁਰਗੀ ਬੋਲੀ-ਗੁੱਸਾ ਨਾ ਕਰੀਂ ਪੁੱਤਤੇਰੀ ਇਕ ਗਲਤੀ ਬੜੀ ਰੜਕਦੀ ਹੈ ਮੈਨੂੰਤੂੰ ਲਿਖਿਆ ਭਾਈ ਘਨੱਈਏ ਵਾਲੀ ਕਵਿਤਾ 'ਚਬਈਸੀਸ ਦਾ ਬਹੁਬਚਨੀ ਸ਼ਬਦ ਨਹੀਂ ਹੁੰਦਾਇਸ ਵਿਚ ਦੁਹਰਾਓ ਹੈ ਬੋਲੋੜਾਲਿਖਣਾ ਚਾਹੀਦਾ ਸੀ-ਸੀਸ ਦਾ ਬਹੁਬਚਨ ਨਹੀਂ ਹੁੰਦਾਬੱਸਬੇਲੋੜਾ ਸ਼ਬਦ ਸ਼ਬਦ ਦਾ ਨਿਰਾਦਰ ਹੁੰਦਾਸ਼ਬਦਾਂ ਦੀ ਫ਼ਜ਼ੂਲ ਖਰਚੀ ਫ਼ਜ਼ੂਲ ਕਿਸਮ ਦੇ ਬੰਦੇ ਕਰਦੇ ਸੁਣ ਕੇਮੇਰਾ ਖੱਬਾ ਕੰਨ ਲਾਲ ਹੋ ਗਿਆ ਜਿਵੇਂ ਤੂੰ ਸੱਜੇ ਹੱਥ ਨਾਲ ਖਿੱਚਿਆ ਹੋਵੇਇਸ ਲਾਲੀ ਨੂੰ ਮੈਂ ਉਮਰ ਭਰ ਸਾਂਭ ਕੇ ਰੱਖਾਂਗਾਤੇ ਮੇਰੇ ਜੀਉਂਦੇ ਜੀਅਤੂੰ ਕਿਵੇਂ ਮਰ ਸਕਦੈਂਚਾਚਾ ਦੇਵਨੀਤ ਸਿਆਂ—