ਗੁਰਮੁਖ ਰੂਹਾਂ ਪ੍ਰਮਾਤਮਾ ਦੀ ਸਰਨ ਪਏ ਆਪਣੇ ਪ੍ਰਭੂ ਦੀ ਕਿਰਪਾਲਤਾ ਦੀਆਂ ਪਾਤਰ ਬਣ ਜਾਂਦੀਆਂ ਹਨ। ਪ੍ਰਮਾਤਮਾ ਦਾ ਹੁਕਮ ਮੰਨ ਕੇ ਦਿਤੇ ਉਪਦੇਸ ਅਨੁਸਾਰ ਜੀਵਨ ਢਾਲ ਕੇ ਸਾਰੇ ਜੰਜਾਲ ਤੋਂ ਮੁਕਤ ਹੋ ਜਾਂਦੇ ਹਨ। ਜੀਵਵ ਆਤਮਾ ਹਿਰਦੇ ਅੰਦਰ ਵੱਸਦੇ ਪ੍ਰਮਾਤਮਾ ਦੀ ਲਿੱਵ ਨਾਲ ਆਪਣੇ ਆਪ ਨੂੰ ਜੋੜ ਲੈਂਦੀ ਹੈ।ਪ੍ਰਮਾਤਮਾ ਦੀ ਸੇਵਾ ਨੂੰ ਜੀਵਨ ਦਾ ਸਾਰ ਮੰਨ ਨਾਮ ਅੰਮ੍ਰਿਤ ਪੀ ਨਦਰ ਨਿਹਾਲ ਹੋ ਜਾਂਦੀ ਹੈ।
ਪ੍ਰਮਾਤਮਾ ਦਇਆ ਕਰਕੇ ਜੀਵ ਆਤਮਾ ਨੂੰ ਛਿਨ ਭਰ ਆਪਣੀ ਦਿ੍ਸ਼ਟੀ ਤੋਂ ਵਿਸਾਰਦਾ ਨਹੀਂ ਹੈ। ਹਰ ਪੱਲ ਪ੍ਰਮਾਤਮਾ ਦੇ ਸਿਮਰਨ ਅਤੇ ਗੁਣ ਗੋਵਿੰਦ ਨਿਤ ਗਾਉਣ ਨਾਲ ਹੰਕਾਰ ਵਰਗੇ ਭਿਆਨਕ ਔਗੁਣ ਕੱਟੇ ਜਾਂਦੇ ਹਨ। ਜੀਵ ਆਤਮਾ ਨਾਮ ਤੋਂ ਬਗੈਰ ਕਿਸੇ ਅਵਰ ਸਾਧਨ ਨਾਲ ਸਦਾ ਸੁੱਖ ਨੂੰ ਪ੍ਰਾਪਤ ਨਹੀਂ ਹੋ ਸਕਦਾ। ਨਾਮ ਤੋਂ ਬਗੈਰ ਮਨ ਦਾ ਵਿਸਥਾਰ ਹੈ ਸਹਿਜ ਸਿਫਤ ਨਹੀਂ ਹੋ ਸਕਦੀ।ਜੀਵ ਹੰਕਾਰ ਰਤਿਆ ਭਵਜਲ ਵਿੱਚ ਉਤਰਦੇ ਹਨ ਕਦੇ ਵੀ ਪਾਰ ਨਹੀਂ ਲਗ ਸਕਦੇ। ਤੀਰਥ ਵਰਤ ਲੱਖ ਸੰਜਮ ਕਰਕੇ ਵੀ ਜੀਵ ਆਤਮਾ ਗੁਰਮੁਖ ਦੀ ਪੱਦਵੀ ਨਹੀਂ ਪਾ ਸਕਦਾ ਅਤੇ ਨਾ ਹੀ ਸਾਧੂ ਦਾ ਸੰਗ ਕਰ ਸਕਦੀ ਹੈ। ਮਨਮੁਖ ਹੰਕਾਰ ਵਿੱਚ ਮਨੋ ਵਿਸਾਰ ਦੇਂਦਾ ਹੈ ਕਿ ਪ੍ਰਮਾਤਮਾ ਹਰ ਛਿਨ ਵੇਖਦਾ ਹੈ। ਮਾਲਕ ਤੋਂ ਲੂਕ ਕੇ ਕਮਾਏ ਹਰ ਕਰਮ ਨੂੰ ਵੇਖਦਾ ਹੈ। ਸਦਾ ਹਦੂਰ ਹੈ।ਹਰ ਥਾਨ ਥਨੰਤਰਿ ਰਵ ਰਹਿਆ ਹੈ।ਪ੍ਰਭੁ ਸੱਚਾ ਹੈ ਅਮਰ ਹੈ ਭਰਪੂਰ ਹੈ ਪ੍ਰਿਤਪਾਲ ਹੈ। ਸੱਚੀ ਕੁਦਰਤ ਅਤੇ ਜਹਾਨ ਦਾ ਕਰਤਾ ਹੈ ਸੱਚ ਦਾ ਸਿਰਜਣਹਾਰ ਹੈ ਜਿਸ ਤੋਂ ਜੀਵ ਸਦਾ ਸਦਾ ਕੁਰਬਾਨ ਜਾਂਦਾ ਹੈ।
ਪ੍ਰਮਾਤਮਾ ਦੀ ਕਿਰਪਾ ਨਾਲ ਨਾਮ ਜਪਣ ਲਈ ਉਦਮ ਹੁੰਦਾ ਹੈ।ਨਾਮ ਜਪ ਜੀਵ ਆਤਮਾ ਲਿਵ ਜੌੜਦੀ ਹੈ। ਹਰਿ ਦੇ ਜਾਪ ਨਾਲ ਵਡਭਾਗੀ ਹੁੰਦੀ ਹੈ। ਸੰਤਸੰਗਤ ਵਿੱਚ ਰਹਿ ਹਰਿ ਦਾ ਨਾਮ ਸਿਮਰ ਮਲੀਨ ਮਨ ਅਤੇ ਜਨਮ ਜਨਮ ਦੀ ਮੈਲ ਕੱਟ ਨਾਮ ਧਨ ਦਾ ਲਾਹਾ ਖੱਟਦੀ ਹੈ। ਗੁਰਮੁੱਖ ਦੇ ਮਨ ਇੱਛਤ ਫਲ ਪ੍ਰਮਾਤਮਾ ਦੀ ਪ੍ਰਾਪਤੀ ਹੈ। ਮਨ ਜਿਸ ਦੀ ਪੂਰਤੀ ਲਈ ਰਾਮ ਨਾਮ ਜਪਦਾ ਹੈ। ਪ੍ਰਮਾਤਮਾ ਜੀਵ ਦੀ ਮਨ ਇੱਛਤ ਫਲ ਦੇ ਕੇ ਸੱਭ ਸੋਗ ਸੰਤਾਪ ਦੂਰ ਕਰ ਦੇਂਦੇ ਹਨ। ਜਿਸ ਕਾਰਨ ਕਿਰਪਾ ਨਾਲ ਮਿਲਿਆ ਤਨ ਕਾਇਆਂ ਵਿੱਚ ਪ੍ਰਭੁ ਦੇ ਖੁੱਲੇ ਦਰਸ਼ਨ ਕਰਦਾ ਹੈ।ਮਾਲਕ ਨੂੰ ਹਾਜ਼ਰ ਨਾਜ਼ਰ ਮਹਿਸੂਸ ਕਰਦਾ ਹੈ।ਪ੍ਰਭੁ ਆਪਣੀ ਨਦਰ ਨਿਹਾਲ ਦੀ ਅਜਿਹੀ ਕਰਦੇ ਹਨ ਕਿ ਕਿਰਪਾ ਦੇ ਪਾਤਰ ਜੀਵ ਨੂੰ ਜਲ ਥਲ ਆਕਾਸ਼ ਹਰ ਪਾਸੇ ਪ੍ਰਮਾਤਮਾ ਭਰਪੂਰ ਦਿਖਾਈ ਦੇਂਦੇ ਹਨ।ਗੁਰਮੁੱਖ ਦਾ ਮਨ ਤਨ ਨਿਰਮਲ ਹੋ ਗਿਆ।ਉਸਦੀ ਲਿੱਵ ਪ੍ਰੀਤਵਾਨ ਸੱਚੇ ਪ੍ਰੀਤਮ ਨਾਲ ਲਗ ਜਾਂਦੀ ਹੈ। ਪ੍ਰਮਾਤਮਾ ਦੇ ਚਰਨਾਂ ਵਿੱਚ ਲਗੀ ਪ੍ਰੀਤ ਨੇ ਆਪਣੇ ਰਤਨ ਜਵਾਹਰ ਮਾਣਿਕ ਤੁੱਲ ਅੰਮ੍ਰਿਤੁ ਹਰਿ ਨਾਮ ਸ਼ਬਦ ਦੇ ਜਪ ਤਪ ਦੀ ਦਾਤ ਬਖ਼ਸ਼ ਦਿਤੀ। ਜੀਵ ਆਤਮਾ ਸੁਦਾ ਸੁੱਖ ਦੀ ਪ੍ਰਾਪਤੀ ਕਰਕੇ ਸਦਾ ਲਈ ਆਨੰਦਿਤ ਹੋ ਗਈ ।
ਗੁਰਮੁਖ ਕਿਸੇ ਸਾਸਤਰ ਦੀ ਨਿੰਦਾ ਨਹੀਂ ਕਰਦਾ।ਉਸ ਲਈ ਉਹ ਸਾਰੇ ਗਿਆਨ ਅਤੇ ਸਾਸਤਰ ਉਤਮ ਹਨ ਜੋ ਪ੍ਰਮਾਤਮਾ ਦੇ ਸਿਮਰਨ ਨਾਲ ਜੋੜਦੇ ਹਨ।ਮਨ ਨੂੰ ਪ੍ਰਮਾਤਮਾ ਦੀ ਸੋਝੀ ਬਖਸ਼ ਕੇ ਪ੍ਰਮਾਤਮਾ ਦੇ ਚਰਣ ਕਮਲਾਂ ਦੀ ਪ੍ਰੀਤੀ ਨਾਲ ਲਿਵ ਜੋੜਦੇ ਹਨ। ਗੁਰ ਸ਼ਬਦ ਦੀਆਂ ਧੁਨਾ ਆਪਣੇ ਅੰਦਰ ਵੱਜਦੀਆ ਸੁਣਦੇ ਹਨ ਨਿਥਾਵਿਆਂ ਨੂੰ ਟਿਕਾਣਾ ਮਿਲ ਜਾਂਦਾ ਹੈ। ਗੁਰਮੁਖ ਦੀ ਸਾਚੀ ਪੂੰਜੀ ਸੱਚ ਹੈ। ਉਹ ਸੰਜਮ ਸੰਤੋਖ ਅਤੇ ਸਹਿਜ ਵਿੱਚ ਮਨ ਟਿਕਾ ਕੇ ਆਠ ਪਹਰ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ । ਪ੍ਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਭੁ ਨੂੰ ਭੇਟਿਆ ਜਾ ਸਕਦਾ ਹੈ ਜਨਮ ਮਰਨ ਅਤੇ ਆਵਾਗਾਉਣ ਦੇ ਚੱਕਦ ਤੋਂਂ ਮੁਕਤ ਹੋ ਸਕਦਾ ਹੈ। ਜੀਵ ਆਤਮਾ ਮਨ ਲਗਾਕੇ ਹਰੀ ਨੂੰ ਭਜਦੇ ਹਨ। ਸਦਾ ਇਕ ਰੰਗ ਰਹਿਣ ਵਾਲੇ,ਘਟ ਘਟ ਅੰਤਰ ਰਵਿ ਰਹੇ ਸਦਾ ਸਹਾਈ ਪ੍ਰਮਾਤਮਾ ਨੂੰ ਚਿੱਤ ਵਿੱਚ ਵਸਾ ਲੈਂਦੇ ਹਨ।ਜਿਸ ਹਾਲਤ ਵਿੱਚ ਪ੍ਰਮਾਤਮਾ ਰੱਖੇ ਗੁਰਮੁਖ ਸ਼ੁਕਰ ਕਰਦਾ ਹੈ।ਗੁਣਾ ਨੂੰ ਚੁਣ ਚੁਣ ਧਾਰਨ ਕਰਦਾ ਹੈ।ਅਧਿਆਤਮ ਦਾ ਸਦ ਉਪਯੋਗ ਕਰਦਾ ਹੈ। ਗੁਰ ਪ੍ਰਸਾਦੀ ਪ੍ਰਮਾਤਮਾ ਨਾਲ ਮਿਲਾਪ ਕਰਕੇ ਵਾਰ ਵਾਰ ਕੁਰਬਾਨ ਜਾਂਦਾ ਹੈ।ਜੀਵ ਆਤਮਾ ਪ੍ਰਮਾਤਮਾ ਦੀ ਵਣਜਾਰਣ ਹੁਕਮ ਵਿੱਚ ਜੀਵਨ ਬਤੀਤ ਕਰਦੀ ਹੈ।ਮਾਲਕ ਦੇ ਨਾਮ ਨੂੰ ਵਖਰੀ ਦਿੱਖ ਵਾਲਾ ਵਾਪਾਰੁ ਮੰਨਦੀ ਹੈ।ਜੀਵ ਆਤਮਾ ਪ੍ਰਮਾਤਮਾ ਦੀ ਗੋਂਦ ਦਾ ਆਨੰਦ ਮਾਣਦਾ ਹੈ ਸਹਜਿ ਸਬਦ ਦੀ ਵੀਚਾਰ ਕਰਦਾ ਹੈ। ਸਹਜਿ ਸੁਭਾਇ ਮਾਲਕ ਦੇਰ ਸਹੁ ਨੂੰ ਮਿਲ ਕੇ ਆਪਾਰ ਦਰਸਨ ਕਰਦੀ ਹੈ। ਜਦ ਪ੍ਰਮਾਤਮਾ ਹਰ ਪਾਸੇ ਨਜ਼ਰ ਆਉਂਦਾ ਹੈ।, ਮਿਹਰਵਾਨ ਹੁੰਦਾ ਹੈ । ਨਾਮ ਦਾਨ ਬਖ਼ਸ਼ਦਾ ਹੈ। ਜੀਵ ਆਤਮਾ ਦੀ ਸੋਝੀ ਮਿਲਣ ਨਾਲ ਪ੍ਰਮਾਤਮਾ ਨੂੰ ਬਾਹਾਂ ਪਸਾਰ ਕੇ ਮਿਲਦੀ ਹੈ।ਸਈ ਰੂਹਾਂ ਸ਼ਬਦ ਦੇ ਭਾਉ ਵਿੱਚ ਸੋਹਾਗਣ ਹੋ ਜਾਂਦੀਆਂ ਹਨ।ਸੱਚੇ ਪ੍ਰਮਾਤਮਾ ਨੂੰ ਰਸਨਾ ਨਾਲ ਸਿਮਰਨ ਨਾਲ ਮਨ ਤਨ ਨਿਰਮਲ ਹੋ ਜਾਂਦਾ ਹੈ । ਪ੍ਰਮਾਤਮਾ ਦੀ ਸੋਝੀ ਕਰਤੇ ਦੇ ਰੂਪ ਵਿੱਚ ਹੋ ਜਾਣ ਨਾਲ
ਮਾਤ ਪਿਤਾ ਅਤੇ ਸੰਸਾਰਿਕ ਰਿਸ਼ਤਿਆਂ ਦੀ ਸਾਰ ਹੋ ਜਾਂਦੀ ਹੈ। ਹਰੇਕ ਰਿਸ਼ਤੇ ਵਿੱਚ ਪ੍ਰਮਾਤਮਾ ਨਜ਼ਰ ਆਉਂਦਾ ਹੈ।ਜਦ ਜੀਵ ਦੀ ਅਜਿਹੀ ਅਵਸਥਾ ਹੋ ਜਾਂਦੀ ਹੈ ਤਾਂ ਪ੍ਰਮਾਤਮਾ ਇੱਕ ਛਿਨ ਵੀ ਨਹੀਂ ਵਿਸਾਰਦਾ। ਜੀਵ ਪ੍ਰਮਾਤਮਾ ਨੂੰ ਸਵਾਸ ਸਵਾਸ ਸਿਮਰਨ ਨਾਲ ਸੱਚ ਦੀ ਪਹਿਚਾਣ ਹੋ ਜਾਂਦੀ ਹੈ।ਸਦਾ ਧਿਰ ਰਹਿਣ ਵਾਲੇ ਦਾ ਚਿੰਤਨ ਕਰਨ ਨਾਲ ਅੰਤ ਬਿਨਸ ਜਾਣ ਵਾਲੇ.ਸੰਸਾਰਿਕ ਸੁੱਖਾਂ ਦੀ ਸਾਰ ਹੋ ਜਾਂਦੀ ਹੈ। ਪ੍ਰਮਾਤਮਾ ਨੂੰ ਮਿਲਣ ਦੀ ਤਾਂਘ ਨੇ ਮਨ ਨਿਰਮਲ,ਸੰਤੋਖੀ ਅਤੇ ਤਿ੍ਪਤ ਕਰ ਦਿਤਾ।ਮਨ ਤਿ੍ਪਤ ਹੋ ਗਿਆ ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥ ਜੀਵ ਆਤਮਾ ਨੇ ਗੁਰਮੁਖਾਂ ਦੀ ਸੰਗਤ ਜਗ੍ਹਾ ਭਾਲ ਕੀਤੀ।ਆਪਣੇ ਅੰਤਰ ਮਨ ਦੀਆਂ ਸਾਰੀਆਂ ਤਿ੍ਸ਼ਨਾਵਾ ਨੂੰ ਸਮਝਿਆ ਤਾ ਪ੍ਰਮਾਤਮਾ ਨੇ ਮਨ ਤਨ ਅੰਦਰ ਮਿਲਣ ਦੀ ਭੁੱਖ ਪੈਦਾ ਕਰ ਦਿਤੀ।ਨਾਮ ਸਿਮਰਨ ਕਰਨ ਨਾਲ ਜੀਵ ਆਤਮਾ ਨੂੰ ਸੱਚ ਦੀ ਪਹਿਚਾਣ ਹੋ ਜਾਂਦੀ ਹੈ।ਮਨ ਨੂੰ ਸਾਧ ਲੈਂਣਾ ਜੀਵ ਆਤਮਾ ਦਾ ਮੂਲ ਪ੍ਰਯੋਜਨ ਹੈ। ਮਨ ਤਿ੍ਪਤ ਅਤੇ ਨਿਰਮਲ ਹੋ ਜਾਂਦਾ ਹੈ। ਸਾਧ ਅਵਸਥਾ ਦੀ ਪ੍ਰਾਪਤੀ ਕਰਕੇ ਜੀਵ ਆਤਮਾ ਸੰਤ ਜਨ ਦਾ ਸਫ਼ਰ ਸ਼ੁਰੂ ਕਰਦਾ ਹੈ। ਜੀਅ ਦੀ ਅਸਲ ਖੁਰਾਕ ਨਾਮ ਸਿਮਰਨ ਨਾਲ ਪ੍ਰਮਾਤਮਾ ਦੀ ਕਿਰਪਾ ਤੋਂ ਪ੍ਰਾਪਤ ਹੁੰਦੀ ਹੈ। ਜੋ ਲੋਕ ਸੁੱਖੀਏ ਪ੍ਰਲੋਕ ਸੁਹੇਲੇ ਕਰ ਦਿੰਦੀ ਹੈ। ਗੁਰਮੁਖ ਦਾ ਮਨ ਗੁਰ ਨੂੰ ਸੱਭ ਤੋਂ ਵੱਡਾ ਪ੍ਰਵਾਨ ਕਰਦੇ ਹਨ।
ਮਨੁਮੁਖ ਹਮੇਸ਼ਾ ਬੁਰੇ ਕਰਮ ਕਰਨ ਲਈ ਤਤਪਰ ਰਹਿੰਦਾ ਹੈ। ਆਪਣਾ ਮੂਲ ਵਿਸਾਰਕੇ ਵਿਕਾਰਾਂ ਵਿੱਚ ਉਲਝਿਆ ਰਹਿੰਦਾ ਹੈ। ਸੱਚ ਦੀ ਪਹਿਚਾਣ ਅਤੇ ਨਾਮ ਸਿਮਰਨ ਦੇ ਵਕਤ ਭਰਮ ਵਿੱਚ ਪੈ ਕੇ ਸਮਾਂ ਗੁਆ ਲੈਂਦਾ ਹੈ। ਜੀਵਨ ਭਰ ਸੁਚੇਤ ਨਹੀਂ ਹੁੰਦਾ। ਅਗਿਆਨਤਾ ਵਸ ਜੀਵਨ ਦਾ ਮਕਸਦ ਨਹੀਂ ਜਾਣ ਸਕਿਆ। ਜਿਵੇਂ ਬੱਚਾ ਆਉਣ ਵਾਲੇ ਸਮੇ ਪ੍ਰਤੀ ਸੁਚੇਤ ਨਾ ਹੋਣ ਕਰਕੇ ਅਪਹੁੰਚ ਅਵਸਥਾ ਦਾ ਆਨੰਦ ਨਹੀਂ ਮਾਣ ਸਕਦਾ ਉਵੇਂ ਹੀ ਮਨਮੁਖ ਕਦੇ ਗੁਰਮੁਖ ਦੇ ਆਨੰਦ ਨੂੰ ਅਨੁਭਵ ਨਹੀਂ ਕਰ ਸਕਦਾ। ਸਿਰਫ਼ ਗੁਰਮੁਖ ਹੋ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਜਵਾਨੀ ਦੇ ਆਨੰਦ ਨੂੰ ਜਵਾਨ ਮਾਣ ਸਕਦੇ ਹਨ ਅਤੇ ਬੁਢਾਪੇ ਦੀ ਸਿਆਣਪ ਦਾ ਸਰਮਾਇਆ ਬੁੱਢੇ ਹੋਣ ਤੇ ਹੀ ਮਿਲਦਾ ਹੈ। ਮਾਇਆ ਲੋਭ ਮੋਹ ਦੇ ਹੰਕਾਰ ਤੋਂ ਮੁਕਤ ਹੋ ਕੇ ਹੀ ਆਤਮਾ ਆਪਣੇ ਮੂਲ ਨੂੰ ਪਹਿਚਾਣ ਸਕਦੀ ਹੈ। ਗੁਰਮੁਖ ਭਗਤ ਸਾਧ ਸੰਤ ਅਤੇ ਨਾਮ ਲੇਵਾ ਹੋ ਕੇ ਇਹਨਾਂ ਅਵਸਥਾਵਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ।ਜੋ ਜੀਵ ਆਤਮਾ ਜੀਵਨ ਦੇ ਮੂਲ ਮਕਸਦ ਬ੍ਰਹਮ ਦੀ ਪਹਿਚਾਣ ਅਤੇ ਬ੍ਰਹਮ ਵਿੱਚ ਲੀਨ ਹੋਣ ਦੀ ਚਾਹਤ ਨੂੰ ਪਾ ਲੈਂਦੀ ਹੈ ਉਹੀ ਅਸਲ ਜੀਵਨ ਹੈ।ਜੀਵਨ ਦਾ ਆਨੰਦ ਅਤੇ ਸੋਝੀ ਸਿਰਫ਼ ਜੀਵਨ ਜੀਉਣ ਵਾਲੀਆਂ ਰੂਹਾਂ ਨੂੰ ਹੀ ਪ੍ਰਾਪਤ ਹੋ ਸਕਦੀ ਹੈ। ਜੀਵਨ ਪੜਾਅ ਹੀ ਨਹੀਂ ਪ੍ਰਾਪਤੀ ਦੀ ਕਰਮ ਭੂਮੀ ਹੈ ਅਵਰ ਕਾਜ ਤਿਆਗ ਮੂਲ ਮਕਸਦ ਦੀ ਪ੍ਰਾਪਤੀ ਦਾ ਸਾਧਨ ਹੈ।ਇਸੇ ਤਰ੍ਹਾਂ ਮੌਤ ਦਾ ਗਿਆਨ ਪ੍ਰਾਪਤ ਕਰ ਲੈਣ ਨਾਲ ਮੌਤ ਦੀ ਸਾਰ ਨਹੀਂ ਹੋ ਸਕਦੀ ਇਹ ਤਾਂ ਮਰਿਆਂ ਹੀ ਪਤਾ ਪਤਾ ਚੱਲ ਸਕਦਾ ਹੈ ਕਿ ਮੌਤ ਕੀ ਹੈ।ਜੀਵਨ, ਬਚਪਨ,ਜਵਾਨੀ,ਬੁਢਾਪੇ ਅਤੇ ਮੌਤ ਦਾ ਸੰਕਲਪ ਮਾਨਣ ਤੋਂ ਬਗੈਰ ਮਾਣਿਆ ਨਹੀਂ ਜਾ ਸਕਦਾ।ਜੀਵ ਆਤਮਾ ਨੇ ਜਨਮ ਤੋ ਪਹਿਲਾਂ ਮੌਤ,ਬਚਪਨ ਤੋਂ ਪਹਿਲਾਂ ਜਵਾਨੀ ,ਜਵਾਨੀ ਤੋਂ ਪਹਿਲਾਂ ਬੁਢਾਪੇ ਅਤੇ ਬੁਢਾਪੇ ਤੋਂ ਮੌਤ ਅਤੇ ਮੌਤ ਤੋਂ ਪਹਿਲਾਂ ਦੇ ਜਨਮ ਦੀ ਜਾਣਕਾਰੀ ਨੂੰ ਗਿਆਨ ਦੀ ਸੰਗਿਆ ਦੇ ਕੇ ਆਨੰਦ ਨੂੰ ਉਲਝਾ ਦਿਤਾ ਹੈ।ਮਨੁੱਖ ਦਾ ਸੰਤਾਪ ਇਹੀ ਹੈ ਕਿ ਉਸਨੇ ਪ੍ਰਕਿ੍ਤੀ ਅਤੇ ਵਰਤਮਾਨ ਦੇੇ ਆਨੰਦ ਨੂੰ ਮਾਨਣ ਦੀ ਸ਼ਕਤੀ ਖਤਮ ਕਰ ਲਈ ਹੈ।ਭੂਤ ਅਤੇ ਭੱਵਿਖ ਦੀ ਅਸਥਿਰਤਾ ਦੇ ਭਾਵ ਨੇ ਵਰਤਮਾਨ ਦੀ ਸਥਿਰਤਾ ਨੂੰ ਮਹਿਸੂਸ ਨਹੀਂ ਕੀਤਾ।ਪ੍ਰਮਾਤਮਾ ਦੇ ਹੁਕਮ ਅਤੇ ਨਿਸਚਿਤ ਰਿਜ਼ਕ ਦੇ ਸੰਕਲਪ ਨੂੰ ਧੁੰਦਲਾ ਕਰ ਦਿਤਾ ਹੈ।ਪਰ ਜਦ ਮਾਲਕ ਨੇ ਹਰ ਪਲ ਜੀਣ ਲਈ ਜੀਵ ਆਤਮਾ ਨੂੰ ਸੋਝੀ ਅਤੇ ਗਿਆਨ ਦਿਤਾ ਹੈ ਤਾਂ ਹਰ ਪਲ ਨੂੰ ਪ੍ਰਵਾਨ ਕਰਕੇ ਜੀਣਾ ਜਰੂਰੀ ਹੈ।
ਆਤਮਾ ਜੀਵ ਤਦ ਤੱਕ ਕਾਇਆਂ ਵਿੱਚ ਵੱਸਦੀ ਹੈ ਜਦ ਤੱਕ ਪ੍ਰਮਾਤਮਾ ਉਸ ਵਿੱਚ ਵਾਸ ਕਰਦੀ ਹੈ। ਜਦ ਪ੍ਰਮਾਤਮਾ ਨੇ ਕਾਇਆਂ ਨੂੰ ਆਪਣੇ ਰਹਿਣ ਯੋਗ ਨਹੀਂ ਸਮਝਿਆ ਅਤੇ ਸਾਥ ਛੱਡਦਿਆਂ ਹੀ ਕਾਇਆਂ ਖਾਕ ਹੋ ਜਾਂਦੀ ਹੈ।ਅਜਿਹੀ ਅਵਸਥਾ ਦਾ ਗਿਆਨ ਹੋਣ ਨਾਲ ਜੀਵ ਆਤਮਾ ਨੂੰ ਲਿਵ ਟੁੱਟਣ ਦਾ ਅਹਿਸਾਸ ਹੋ ਜਾਂਦਾ ਹੈ। ਮਨ ਵਿੱਚ ਵੈਰਾਗ ਪੈਦਾ ਹੋ ਜਾਂਦਾ ਹੈ। ਗੁਰਮੁਖ ਇਸ ਅਵਸਥਾ ਨੂੰ ਚਿੰਤਨ ਕਰਕੇ ਆਨੰਦਿਤ ਹੁੰਦੇ ਹਨ। ਮਨ ਵਿੱਚ ਪ੍ਰਮਾਤਮਾ ਦੇ ਮਿਲਣ ਦਾ ਚਾਅ ਪੈਦਾ ਹੁੰਦਾ ਹੈ।ਕਾਇਆਂ ਨੂੰ ਆਤਮਾ ਦੇ ਨਿਵਾਸ ਲਈ ਚੋਲਾ ਮੰਨਦੇ ਹਨ।ਮੌਤ ਨੂੰ ਤਿ੍ਪਤੀ ਮੰਨਦੇ ਹਨ ਜੋ ਕਰਮਾਂ ਸੇਤੀ ਨਵੇਂ ਚੋਲੇ ਦੀ ਪ੍ਰਾਪਤੀ ਲਈ ਆਤਮਾ ਦਾ ਸਫ਼ਰ ਹੈ। ਮੌਤ ਸੱਚਾਈ ਹੈ ਕੋਈ ਅਣਹੋਣੀ ਨਹੀਂ ਹੈ। ਗੁਰਮੁਖ ਦਾ ਧਰਮ ਸੱਚ ਅਤੇ ਹੁਕਮ ਪ੍ਰਵਾਨ ਕਰਨਾ ਹੈ। ਜੀਵਨ ਨੂੰ ਵਕਤੀ ਜਾਨਣ ਵਾਲਾ ਸੱਚ ਦਾ ਪੂਜਾਰੀ ਹੈ। ਗੁਰਮੁਖ ਦਾ ਸਫ਼ਰ ਅਕਾਲ ਦਾ ਸਫ਼ਰ ਹੈ। ਅਕਾਲ ਦੀ ਪ੍ਰਾਪਤੀ ਲਈ ਕਾਲ ਸਾਧਨ ਹੈ।ਆਤਮਾ ਜੀਵ ਤਦ ਤੱਕ ਕਾਇਆਂ ਵਿੱਚ ਵੱਸਦੀ ਹੈ ਜਦ ਤੱਕ ਪ੍ਰਮਾਤਮਾ ਉਸ ਵਿੱਚ ਵਾਸ ਕਰਦੀ ਹੈ। ਜਦ ਪ੍ਰਮਾਤਮਾ ਨੇ ਕਾਇਆਂ ਨੂੰ ਆਪਣੇ ਰਹਿਣ ਯੋਗ ਨਹੀਂ ਸਮਝਿਆ ਅਤੇ ਸਾਥ ਛੱਡਦਿਆਂ ਹੀ ਕਾਇਆਂ ਖਾਕ ਹੋ ਜਾਂਦੀ ਹੈ।ਅਜਿਹੀ ਅਵਸਥਾ ਦਾ ਗਿਆਨ ਹੋਣ ਨਾਲ ਜੀਵ ਆਤਮਾ ਨੂੰ ਲਿਵ ਟੁੱਟਣ ਦਾ ਅਹਿਸਾਸ ਹੋ ਜਾਂਦਾ ਹੈ। ਮਨ ਵਿੱਚ ਵੈਰਾਗ ਪੈਦਾ ਹੋ ਜਾਂਦਾ ਹੈ। ਗੁਰਮੁਖ ਇਸ ਅਵਸਥਾ ਨੂੰ ਚਿੰਤਨ ਕਰਕੇ ਆਨੰਦਿਤ ਹੁੰਦੇ ਹਨ। ਮਨ ਵਿੱਚ ਪ੍ਰਮਾਤਮਾ ਦੇ ਮਿਲਣ ਦਾ ਚਾਅ ਪੈਦਾ ਹੁੰਦਾ ਹੈ।ਕਾਇਆਂ ਨੂੰ ਆਤਮਾ ਦੇ ਨਿਵਾਸ ਲਈ ਚੋਲਾ ਮੰਨਦੇ ਹਨ।ਮੌਤ ਨੂੰ ਤਿ੍ਪਤੀ ਮੰਨਦੇ ਹਨ ਜੋ ਕਰਮਾਂ ਸੇਤੀ ਨਵੇਂ ਚੋਲੇ ਦੀ ਪ੍ਰਾਪਤੀ ਲਈ ਆਤਮਾ ਦਾ ਸਫ਼ਰ ਹੈ। ਮੌਤ ਸੱਚਾਈ ਹੈ ਕੋਈ ਅਣਹੋਣੀ ਨਹੀਂ ਹੈ। ਗੁਰਮੁਖ ਦਾ ਧਰਮ ਸੱਚ ਅਤੇ ਹੁਕਮ ਪ੍ਰਵਾਨ ਕਰਨਾ ਹੈ। ਜੀਵਨ ਨੂੰ ਵਕਤੀ ਜਾਨਣ ਵਾਲਾ ਸੱਚ ਦਾ ਪੂਜਾਰੀ ਹੈ। ਗੁਰਮੁਖ ਦਾ ਸਫ਼ਰ ਅਕਾਲ ਦਾ ਸਫ਼ਰ ਹੈ। ਅਕਾਲ ਦੀ ਪ੍ਰਾਪਤੀ ਲਈ ਕਾਲ ਸਾਧਨ ਹੈ।ਕਾਲ ਵਿੱਚ ਰਹਿਕੇ ਅਕਾਲ ਦੀ ਸੋਝੀ ਅਤੇ ਦਰਸ਼ਨ ਪਾਉਣ ਦੀ ਚਾਹਤ ਨੇ ਜੀਵ ਨੂੰ ਮੂਲ ਨਾਲ ਜੋੜਣ ਦੀ ਜਾਚ ਦੱਸੀ ਹੈ।ਗੁਰਮੁਖ ਨੂੰ ਅਜਿਹੀ ਅਵਸਥਾ ਨਾਲ ਪਿਆਰ ਹੋ ਜਾਂਦਾ ਹੈ। ਪਰਮਤਮਾ ਦੇ ਚਿੱਤ ਵਿੱਚ ਵਾਸ ਹੋਣ ਨਾਲ ਜੀਵ ਨਿਰਮਲ ਹੋ ਜਾਂਦਾ ਹੈ।ਜੀਵ ਆਤਮਾ ਧੰਨ ਹੋ ਜਾਂਦੀ ਹੈ। ਜੀਵ ਆਤਮਾ ਨੂੰ ਹਰ ਪਾਸੇ ਸਨਮਾਨ ਮਿਲਦਾ ਹੈ ।ਲੋਕ ਸੁੱਖੀਏ ਪ੍ਰਲੋਕ ਸੁਹੇਲਾ ਹੋ ਜਾਂਦਾ ਹੈ। ਸੱਭ ਭਲਾ ਭਲਾ ਕਹਿੰਦੇ ਹਨ। ਜਦ ਪ੍ਰਮਾਤਮਾ ਕਾਇਆਂ ਨੂੰ ਛੱਡਕੇ ਪ੍ਰਲੋਕ ਗ਼ਮਨ ਕਰ ਜਾਂਦੀ ਹੈ ਤਾਂ ਕਾਇਆਂ ਦੀ ਕੋਈ ਵਾਤ ਨਹੀਂ ਪੁੱਛਦਾ।ਆਪਣੇ ਨਜ਼ਦੀਕੀ ਨਾਲ ਮਰ ਜਾਣ ਦੀਆਂ ਗੱਲਾਂ ਕਰਨ ਵਾਲੇ ਕਾਇਆਂ ਨੂੰ ਖਾਕ ਕਰਨ ਲਈ ਤਤਪਰ ਹੋ ਜਾਂਦੇ ਹਨ। ਮਨੁੱਖ ਨੂੰ ਸੰਸਾਰਿਕ ਧੰਦੇ ਪਿਆਰੇ ਹੋਣ ਕਰਕੇ ਦੋ ਪਲ ਕੋਲ ਬੈਠਣ ਲਈ ਤਿਆਾਰ ਨਹੀਂ ਹੁੰਦਾ। ਜੀਵ ਦੀ ਅਵਸਥਾ ਵੇਖੋ ਅਤਿ ਪਿਆਰੇ ਸਨੇਹੀ ਰਿਸ਼ਤੇਦਾਰ ਆਤਮਾ ਰਹਿਤ ਕਾਇਆਂ ਨੂੰ ਭੂਤ ਪ੍ਰੇਤ ਜਾਣ ਦੂਰ ਭੱਜਦੇ ਹਨ।ਉਹੀ ਮਹਿਲ ਮਾੜ੍ਹੀਆਂ ਜਿਹਨਾਂ ਦੀ ਖਾਤਰ ਮਾਲਕ ਵਿਸਾਰ ਛੱਡਿਆ ਉਸ ਵਿੱਚ ਦੋ ਪਲ ਦੀ ਢੋਹੀ ਨਹੀਂ ਮਿਲਦੀ। ਕਾਲ ਵਿੱਚ ਰਹਿਕੇ ਅਕਾਲ ਦੀ ਸੋਝੀ ਅਤੇ ਦਰਸ਼ਨ ਪਾਉਣ ਦੀ ਚਾਹਤ ਨੇ ਜੀਵ ਨੂੰ ਮੂਲ ਨਾਲ ਜੋੜਣ ਦੀ ਜਾਚ ਦੱਸੀ ਹੈ।ਗੁਰਮੁਖ ਨੂੰ ਅਜਿਹੀ ਅਵਸਥਾ ਨਾਲ ਪਿਆਰ ਹੋ ਜਾਂਦਾ ਹੈ। ਪਰਮਤਮਾ ਦੇ ਚਿੱਤ ਵਿੱਚ ਵਾਸ ਹੋਣ ਨਾਲ ਜੀਵ ਨਿਰਮਲ ਹੋ ਜਾਂਦਾ ਹੈ।ਜੀਵ ਆਤਮਾ ਧੰਨ ਹੋ ਜਾਂਦੀ ਹੈ। ਜੀਵ ਆਤਮਾ ਨੂੰ ਹਰ ਪਾਸੇ ਸਨਮਾਨ ਮਿਲਦਾ ਹੈ ।ਲੋਕ ਸੁੱਖੀਏ ਪ੍ਰਲੋਕ ਸੁਹੇਲਾ ਹੋ ਜਾਂਦਾ ਹੈ। ਸੱਭ ਭਲਾ ਭਲਾ ਕਹਿੰਦੇ ਹਨ। ਜਦ ਪ੍ਰਮਾਤਮਾ ਕਾਇਆਂ ਨੂੰ ਛੱਡਕੇ ਪ੍ਰਲੋਕ ਗ਼ਮਨ ਕਰ ਜਾਂਦੀ ਹੈ ਤਾਂ ਕਾਇਆਂ ਦੀ ਕੋਈ ਵਾਤ ਨਹੀਂ ਪੁੱਛਦਾ।ਆਪਣੇ ਨਜ਼ਦੀਕੀ ਨਾਲ ਮਰ ਜਾਣ ਦੀਆਂ ਗੱਲਾਂ ਕਰਨ ਵਾਲੇ ਕਾਇਆਂ ਨੂੰ ਖਾਕ ਕਰਨ ਲਈ ਤਤਪਰ ਹੋ ਜਾਂਦੇ ਹਨ। ਮਨੁੱਖ ਨੂੰ ਸੰਸਾਰਿਕ ਧੰਦੇ ਪਿਆਰੇ ਹੋਣ ਕਰਕੇ ਦੋ ਪਲ ਕੋਲ ਬੈਠਣ ਲਈ ਤਿਆਾਰ ਨਹੀਂ ਹੁੰਦਾ। ਜੀਵ ਦੀ ਅਵਸਥਾ ਵੇਖੋ ਅਤਿ ਪਿਆਰੇ ਸਨੇਹੀ ਰਿਸ਼ਤੇਦਾਰ ਆਤਮਾ ਰਹਿਤ ਕਾਇਆਂ ਨੂੰ ਭੂਤ ਪ੍ਰੇਤ ਜਾਣ ਦੂਰ ਭੱਜਦੇ ਹਨ।ਉਹੀ ਮਹਿਲ ਮਾੜ੍ਹੀਆਂ ਜਿਹਨਾਂ ਦੀ ਖਾਤਰ ਮਾਲਕ ਵਿਸਾਰ ਛੱਡਿਆ ਉਸ ਵਿੱਚ ਦੋ ਪਲ ਦੀ ਢੋਹੀ ਨਹੀਂ ਮਿਲਦੀ।
ਘਰ ਜਿਸ ਦੀ ਖਾਤਰ ਬੜੇ ਫ਼ਰੇਬ ਕਰਕੇ ਧੰਨ ਇੱਕਤਰ ਕੀਤਾ, ਵਿੱਚ ਦੋ ਪਲ ਵੀ ਰਹਿਣ ਨਹੀਂ ਦੇਂਦੇ। ਪ੍ਰਮਾਤਮਾ ਆਪਣੀ ਜੋਤ ਸਰੂਪੀ ਰੂਹ ਨੂੰ ਕਾਇਆਂ ਤੋਂ ਅਲੱਗ ਕਰ ਲੈਂਦਾ ਹੈ ਕਾਇਆਂ ਦੀ ਕੋਈ ਵਾਤ ਨਹੀਂ ਪੁੱਛਦਾ। ਕਾਇਆਂ ਦੇ ਸਾਰੇ ਅੰਗ ਮੌਜੂਦ ਹੋਣ ਦੇ ਬਾਵਯੂਦ ਰੂਹ ਤੋਂ ਬਗੈਰ ਹਰਾਰਤ ਨਹੀਂ ਕਰ ਸਕਦੇ। ਆਤਮਾ ਦੀ ਕਦੇ ਵਾਧ ਘਾਟ ਨਹੀਂ ਹੁੰਦੀ।ਆਤਮਾ ਕਦੇ ਮਰਦੀ ਨਹੀਂ। ਆਤਮਾ ਆਪਣੇ ਮੂਲ ਦੀ ਭਾਲ ਵਿੱਚ ਚਾਹੇ ਲੱਖਾਂ ਜਨਮ ਲੈ ਲਵੇ ਉਨਾਂ ਚਿਰ ਠਹਿਰਾਉ ਵਿੱਚ ਨਹੀਂ ਆਉਂਦੀ ਜਦ ਤੱਕ ਮਾਲਕ ਦੀ ਕਿਰਪਾ ਨਾਲ ਪ੍ਰਮਾਤਮਾ ਵਿੱਚ ਲੀਨ ਨਹੀਂ ਹੋ ਜਾਂਦੀ। ਜਨਮ ਪ੍ਰਕਿਰਿਆ ਵਿੱਚ ਜੀਵ ਪ੍ਰਮਾਤਮਾ ਦਾ ਸਿਮਰਨ ਕਰਨ ਬ੍ਰਹਿਮੰਡ ਵਿੱਚ ਆਉਂਦਾ ਹੈ। ਹਰ ਤਰ੍ਹਾਂ ਦੇ ਵਿਕਾਰਾਂ ਵਿੱਚ ਉੱਲਝਕੇ ਵੀ ਚਿੱਤ ਮਾਲਕ ਵੱਲ ਰੱਖਦਾ ਹੈ। ਤਾਂ ਹੀ ਵਿਕਾਰਾਂ ਦੀ ਪੂਰਤੀ ਲਈ ਪ੍ਰਮਾਤਮਾ ਦੀ ਓਟ ਭਾਲਦਾ ਹੈ। ਧਰਮ ਦੇ ਨਾਂ ਤੇ ਮਜ਼੍ਹਬ ਖੜੇ ਕਰਦਾ ਹੈ। ਪਾਖੰਡ ਕਰਦਾ ਹੈ। ਦਾਨ ਦੇ ਨਾਂ ਤੇ ਹੰਕਾਰ ਪਾਲਦਾ ਹੈ। ਹਰ ਸੰਸਾਰਿਕ ਕੰਮ ਕਰਨ ਲਗਿਆਂ ਮਾਲਕ ਆਰਾਧਦਾ ਹੈ। ਪਰ ਮਰਨ ਵਿਸਾਰ ਕੁਕਰਮ ਕਰਨ ਤੋਂ ਡਰਦਾ ਨਹੀਂ।ਗੁਰਮੁਖ ਬ੍ਰਹਿਮੰਡ ਵਿੱਚ ਵਿਚਰਦਾ ਹੋਇਆ ਆਪਣਾ ਜਨਮ ਸਵਾਰਨ ਦੀ ਸੋਚਦਾ ਹੈ। ਜੀਵਨ ਦੇ ਚੱਜ ਅਚਾਰ ਸਿੱਖ ਜੀਵਨ ਵਿੱਚ ਢਾਲਦਾ ਹੈ।ਮਾਲਕ ਦੇ ਹੁਕਮ ਵਿੱਚ ਜੀਵਨ ਬਤੀਤ ਕਰਦਾ ਹੈ।ਮੌਤ ਨੂੰ ਜੀਵਨ ਦੀ ਸੱਚਾਈ ਪ੍ਰਵਾਨ ਕਰਦਾ ਹੈ। ਮੌਤ ਉਸ ਲਈ ਚੋਲਾ ਬਦਲਣ ਦੇ ਸਮਾਨ ਹੈ।ਮੌਤ ਅਣਹੋਣੀ ਨਹੀਂ ਵਰਦਾਨ ਹੈ, ਨਵੇਂ ਜੀਵਨ ਦੀ ਸ਼ੁਰੂਆਤ ਹੈ।ਮੌਤ ਅਤੇ ਜੀਵਨ ਨੂੰ ਜ਼ਿੰਦਗੀ ਦੇ ਦੋ ਪਹਿਲੂ ਪ੍ਰਵਾਨ ਕਰਦਾ ਹੈ। ਪ੍ਰਮਾਤਮਾ ਦੇ ਮਨ ਵਿੱਚ ਵੱਸ ਜਾਣ ਨਾਲ ਮੌਤ ਦਾ ਵੀ ਆਨੰਦ ਮਾਣਦਾ ਹੈ। ਮਨ ਅੰਦਰ ਚਾਅ ਮਾਣਦਾ ਹੈ ਕਿ ਮਾਲਕ ਨਾਲ ਮਿਲਾਪ ਦੀ ਘੜੀ ਪ੍ਰਾਪਤ ਹੋਈ ਹੈ। ਜਾਚ ਅਤੇ ਅਚਾਰ ਨਾਲ ਜੀਵਨ ਜੀਉਣ ਵਾਲਿਆਂ ਲਈ ਮੌਤ ਅਸਲ ਆਨੰਦ ਹੈ । ਪ੍ਰਮਾਤਮਾ ਨਾਲ ਇੱਕ ਮਿੱਕ ਹੋਈਆਂ ਰੂਹਾਂ ਸਦਾ ਸੁੱਖ ਮਾਣ ਕੇ ਅਸਲ ਸੋਹਾਗਣ ਦਾ ਆਨੰਦ ਮਾਣਦੀਆਂ ਹਨ।
ਪ੍ਰਮਾਤਮਾ ਦੀ ਕੁਦਰਤ ਵੇਖ ਮਨ ਆਨੰਦਿਤ ਹੋ ਗਿਆ।ਕੁੁਦਰਤ ਦੇ ਨਜ਼ਾਰੇ ਵੇਖ ਮਨ ਵੈਰਾਗ ਵਿੱਚ ਆ ਜਾਂਦਾ ਹੈ ਅਤੇ ਪ੍ਰਮਾਤਮਾ ਦੇ ਚਰਨਾ ਤੇ ਸਿਰ ਝੁਕ ਝਾਂਦਾ ਹੈ ।ਪ੍ਰਮਾਤਮਾ ਨੇ ਖੁਦ ਕਰਤਾ ਹੋਣ ਲਈ ਕਾਰਣ ਵੀ ਆਪ ਹੀ ਬਣਿਆ ਹੈ। ਜੀਵ ਆਪਣੀ ਹਾਉਮੈ ਅਤੇ ਸਿਆਣਪਾਂ ਤਿਆਗ ਮਨ ਅੰਦਰ ਉਸਨੂੰ ਹੀ ਸਿਮਰਦਾ ਹੈ। ਜੋ ਇੱਕ ਹੀ ਹੈ ਸਾਰਿਆ ਨੂੰ ਆਧਾਰ ਬਖ਼ਸ਼ਦਾ ਹੈ।, ਓਹੀ ਹੈ ਜਿਸ ਨੇ ਸਾਰੇ ਬ੍ਰਹਿਮੰਡਾਂ ਦੇ ਆਕਾਰ ਬਣਾਏ ਹਨ।ਮਨ ਸੱਚੇ ਸਬਦ ਨਾਲ ਜੁੜ ਕੇ ਉਸ ਮਾਲਕ ਨਾਲ ਲਿਵ ਜੋੜਦਾ ਹੈ। ਗੁਰਮੁਖ ਦੀ ਖੋਜ ਬੀਜ ਮੰਤਰ ਦੀ ਹੈ ।ਜੋ ਸੱਚ ਹੈ।ਜਿਸ ਨੂੰ ਮਨ ਵਿੱਚ ਵਸਾਉਣ ਨਾਲ ਅਤੇ ਜਿਸ ਦੀ ਪ੍ਰਵਾਨਗੀ ਸਾਰੇ ਦੁੱਖਾਂ ਕਲੇਸਾਂ ਅਤੇ ਡਰ ਦਾ ਨਾਸ਼ ਕਰਦੇਂਦੀ ਹੈ।ਜੀਵ ਦੀਆਂ ਅਨੇਕ ਸਿਆਣਪਾ ਨਾਲ ਕੀਤੇ ਯਤਨ ਕਰਨ ਨਾਲ ਵੀ ਮਨ ਨਿਰਮਲ ਨਹੀਂ ਹੋ ਸਕਦਾ। ਮਨ ਨਿਰਮਲ ਕਰਨ ਲਈ ਪ੍ਰਮਾਤਮਾ ਦੀ ਕਿਰਪਾ ਅਤੇ ਬੀਜ ਮੰਤਰ ਦੀ ਪ੍ਰਾਪਤੀ ਅਸਲ ਮਾਰਗ ਹੈ।
ਗੁਰਮੁਖ ਦੀ ਅਸਲੀਅਤ ਅਤੇ ਕਲਪਨਾ ਵਿੱਚ ਸੰਤ ਜਨਾ ਦਾ ਸੰਕਲਪ ਹੁੰਦਾ ਹੈ।ਹਰ ਸਵਾਸ ਪ੍ਰਮਾਤਮਾ ਦੀ ਯਾਦ ਵਿੱਚ ਗ਼ੁਜਰਦਾ ਹੈ।ਸਤਿਸੰਗ ਮਿਲ ਨਾਮ ਸਿਮਰਦਾ ਹੈ। ਕਾਲ ਨੂੰ ਜਮ ਨਹੀਂ ਸੇਵਕ ਮੰਨਦਾ ਹੈ। ਮਿਲਾਪ ਨੂੰ ਕਿਰਪਾ ਪ੍ਰਵਾਨ ਕਰਦਾ ਹੈ।ਪ੍ਰਮਾਤਮਾ ਦੀ ਮਹਿਮਾ ਕਹੀ ਨਹੀਂ ਜਾ ਸਕਦੀ।ਕਾਲ ਵਿੱਚ ਸਿਮਰਦਿਆਂ ਜੀਵ ਆਤਮਾ ਅਕਾਲ ਹੋ ਜਾਂਦਾ ਹੈ। ਫਿਰ ਕਾਲ ਦੇ ਪ੍ਰਭਾਵ ਤੋਂ ਨਿਰਲੇਪ ਜੀਵ ਜਮ ਦੇ ਭੈ ਤੋਂ ਮੁਕਤ ਹੋ ਜਾਂਦੇ ਹਨ। ਜਨਮ ਮਰਨ ਜੀਵ ਦੀ ਸਹਿਜ ਅਵਸਥਾ ਅਤੇ ਕੁਦਰਤ ਦੀ ਖੇਡ ਹੈ।ਬ੍ਰਹਮ ਦਾ ਗਿਆਨ ਜਨਮ ਮਰਨ ਦੀ ਸੋਝੀ ਬਖ਼ਸ਼ਦਾ ਹੈ। ਸੱਚੇ ਸਾਹਿਬ ਦੀ ਪਹਿਚਾਣ ਨਾਲ ਮਨ ਆਨੰਦਿਤ ਹੋ ਜਾਂਦਾ ਹੈ। ਖਸਮ ਦਇਆਲ ਹੋ ਜਾਂਦਾ ਹੈ। ਪੂਰੇ ਸੱਚ ਨੂੰ ਪ੍ਰਵਾਨ ਕਰਨ ਨਾਲ ਹੀ ਜੀਵਨ ਦੀ ਸੋਝੀ ਪ੍ਰਾਪਤ ਹੁੰਦੀ ਹੈ। ਸੱਭ ਜੰਜਾਲੁ ਜੀਅ ਦੇ ਬੰਧਨ ਹਨ ਜੋ ਸੱਚ ਪ੍ਰਵਾਨ ਕਰਨ ਤੋਂ ਬਗੈਰ ਕੱਟੇ ਨਹੀਂ ਜਾ ਸਕਦੇ ।ਗੁਰ ਮੰਤਰ ਦੇ ਸਿਮਰਨ ਨਾਲ ਮੂਲ਼ ਮੰਤਰ ਦੇ ਗੁਣਾ ਨੂੰ ਜੀਵਨ ਵਿੱਚ ਧਾਰਨ ਕਰਕੇ ਬੀਜ ਮੰਤਰ ਦੀ ਸੋਝੀ ਹੀ ਪ੍ਰਮਾਤਮਾ ਉਪਰ ਕੁਰਬਾਣ ਹੋਣ ਦੀ ਸਮਰਥਾ ਪੈਦਾ ਕਰਦੀ ਹੈ। ਜੀਵ ਆਤਮਾ ਦੇ ਉਧਾਰ ਲਈ ਪ੍ਰਾਮਤਮਾ ਨੇ ਅੰਮਿ੍ਤ ਨਾਮ ਦੀ ਦਾਤ ਬਖ਼ਸ਼ੀ ਹੈ। ਗੁਰਮੁਖ ਭਾਉ ਕਰਕੇ ਸਿਮਰਦੇ ਹਨ ਸੁਜਾਨ ਪੁਰਖ ਦਾ ਸਨਮਾਨ ਪਾਉਂਦੇ ਹਨ।ਜੀਵ ਅਜਿਹੇ ਗੁਰਮੁਖਾਂ ਦੀ ਸੰਗਤ ਦੀ ਲੋਚਾ ਕਰਦੇ ਹਨ।ਪ੍ਰਮਾਤਮਾ ਨੂੰ ਜਾਨਣ ਵਾਲੇ ਆਪਣੇ ਅੰਤਰ ਪੇਖਣ ਵਾਲੇ ਨਾਮ ਰੱਤੇ ਜੀਵ ਪ੍ਰਵਾਨ ਹੁੰਦੇ ਹਨ।ਕਰਣਹਾਰ ਦੀ ਟੇਕ ਰੱਖ ਕੇ ਸੱਚ ਨੂੰ ਹਰ ਪਾਸੇ ਵੇਖਦੇ ਹਨ, ਕਰਤੇ ਹੱਥ ਦੀਆਂ ਸਾਰੀਆਂ ਵਡਿਆਈਆਂ ਅਤੇ ਪੂਰਬਲੇ ਕਰਮਾਂ ਫਲਾਂ ਦੀ ਪ੍ਰਾਪਤੀ ਕਰਦੇ ਹਨ।ਗੁਰਮੁਖ ਸਦਾ ਹੀ ਪ੍ਰਮਾਤਮਾ ਨੂੰ ਸਰਬ ਵਿਆਪਕ,ਨਿਰੰਤਰ ਰਵਿਆ ਮੰਨਦੇ ਹਨ।