|
|
| ਧੰਨ ਗੁਰੂ ਨਾਨਕ -ਨਿਸ਼ਾਨ ਸਿੰਘ ਰਾਠੌਰ |
ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ
ਵਹਿਮਾਂ ਤੇ ਭਰਮਾਂ ਤੋਂ ਦੂਰ ਰਹੋ, ਉਸ ਲੋਕਾਂ ਨੂੰ ਸਮਝਾਇਆ ਏ ਨੀਵਿਆਂ ਤੇ ਮੰਦੇ ਬੰਦਿਆਂ ਨੂੰ, ਉਸ ਆਪਣੇ ਗਲ੍ਹ ਨਾਲ ਲਾਇਆ ਏ ਅੱਜ ਮੰਨ ਕੇ ਉਸ ਉਪਕਾਰ ਤਾਈਂ, ਸਿਰ ਸ਼ਰਧਾ ਨਾਲ ਝੁਕਾਇਆ ਏ ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ
ਬਾਬਰ ਦੀਆਂ ਚੱਕੀਆਂ ਚੱਲ ਪਈਆਂ, ਉਸ ਐਸਾ ਚੱਕਰ ਚਲਾਇਆ ਏ ਸੱਜਣ ਠੱਗ ਨੂੰ ਬਖਸ਼ੀ ਸਜੱਣਤਾ, ਤੇਰਾ ਅੰਤ ਨਾ ਸਤਿਗੁਰ ਪਾਇਆ ਏ ਮਲਕ ਭਾਗੋ, ਕੌਡੇ ਤੇ ਸੱਜਣ ਤਾਈਂ, ਚੁੱਕ ਆਪਣੇ ਸੀਨੇ ਲਗਾਇਆ ਏ ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ
ਕਿਰਤ ਕਰਕੇ ਨਾਮ ਜਪਦੇ ਰਹੋ, ਉਹਨਾਂ ਨਾਰਾ ਇਹੋ ਲਗਾਇਆ ਏ ਵੰਡ ਕੇ ਛੱਕੋ ਹੁਕਮ ਹੈ ਸਤਿਗੁਰੁ ਦਾ, ਚੰਗੇ ਲੋਕਾਂ ਨੇ ਅਪਣਾਇਆ ਏ ਝੂਠ ਨਿੰਦਿਆ ਚੋਰੀ ਤੇ ਯਾਰੀ ਤਾਈਂ, ਉਹਨਾਂ ਕੱਢ ਕੇ ਦੂਰ ਭਜਾਇਆ ਏ ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ
ਮਿਹਨਤ ਦੀ ਦਿੱਤੀ ਮਿਸਾਲ ਹੈ ਨਾਨਕ, ਹੱਲ ਆਪਣੇ ਹੱਥੀਂ ਚਲਾਇਆ ਏ ਪਿਤਰਾਂ ਨੂੰ ਪਾਣੀ ਕਿਸ ਤਰ੍ਹਾਂ ਜਾਵੇ, ਉਹਨਾਂ ਰਸਤਾ ਅਸਾਨੂੰ ਦਿਖਾਇਆ ਏ ਜਿਉਂਦੇ ਮਾਂ ਪਿਉ ਦੀ ਤੂੰ ਸੇਵਾ ਕਰ, ਦੱਸ ਮੋਇਆਂ ਨੇ ਕੀ ਫੱਲ ਪਾਇਆ ਏ ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ
|
|
28 Nov 2010
|