ਨਾ ਹੀ ਪੁੱਛੋ ਕਿੰਝ ਦਾ ਧੰਦਾ ਚੱਲਦਾ ਹੈ
ਪੂਰੀ ਚੜ੍ਹਦੀ ਕਲਾ 'ਚ ਮੰਦਾ ਚੱਲਦਾ ਹੈ।
ਜਦ ਵੀ ਵਧੇ ਕਿਰਾਏ ਬੱਸਾਂ ਰੇਲਾਂ ਦੇ,
ਹਮ੍ਹਾਤੜ ਦੇ ਹੀ ਢਿੱਡ ਤੇ ਰੰਦਾ ਚੱਲਦਾ ਹੈ।
ਮਹਿਮਾਨ ਮੁਬਾਰਕ, ਕੋਣ ਚਾਹੇ ਕਿ ਨਾ ਆਵਣ,
ਅੱਜ-ਕਲ੍ਹ ਅਪ।ਣਾ ਚੁੱਲ੍ਹਾ ਠੰਢਾ ਚੱਲਦਾ ਹੈ।
ਮਰੀਆਂ ਹੋਈਆਂ ਜ਼ਮੀਰਾਂ, ਉਮੀਦਾਂ ਤੇ ਸੁਪਨੇ,
ਪਤਾ ਨਹੀਂ ਕਿਹੜੀ ਸ਼ੈਅ ਤੇ ਬੰਦਾ ਚੱਲਦਾ ਹੈ।
ਤੇਰੀ ਕੀ ਔਕਾਤ ਮੋਹਣਿਆ ਬਿਨ ਸੋਨੀ'
ਜਿਉਂ ਬਿਨਾ ਸਹਾਰੇ ਲਾਠੀ, ਅੰਧਾ ਚੱਲਦਾ ਹੈ।
ਭਾਰਤ ਮਾਂ ਤੇਰੇ ਗਰਭ 'ਚ ਕੋਈ ਖੋਟ ਰਿਹਾ
ਪੀੜਿਤ ਦੇ ਹੀ ਸਿਰ ਤੇ ਡੰਡਾ ਚੱਲਦਾ ਹੈ।
(ਸੁਰਜੀਤ ਗੱਗ)
ਨਾ ਹੀ ਪੁੱਛੋ ਕਿੰਝ ਦਾ ਧੰਦਾ ਚੱਲਦਾ ਹੈ
ਪੂਰੀ ਚੜ੍ਹਦੀ ਕਲਾ 'ਚ ਮੰਦਾ ਚੱਲਦਾ ਹੈ।
ਜਦ ਵੀ ਵਧੇ ਕਿਰਾਏ ਬੱਸਾਂ ਰੇਲਾਂ ਦੇ,
ਹਮ੍ਹਾਤੜ ਦੇ ਹੀ ਢਿੱਡ ਤੇ ਰੰਦਾ ਚੱਲਦਾ ਹੈ।
ਮਹਿਮਾਨ ਮੁਬਾਰਕ, ਕੋਣ ਚਾਹੇ ਕਿ ਨਾ ਆਵਣ,
ਅੱਜ-ਕਲ੍ਹ ਅਪ।ਣਾ ਚੁੱਲ੍ਹਾ ਠੰਢਾ ਚੱਲਦਾ ਹੈ।
ਮਰੀਆਂ ਹੋਈਆਂ ਜ਼ਮੀਰਾਂ, ਉਮੀਦਾਂ ਤੇ ਸੁਪਨੇ,
ਪਤਾ ਨਹੀਂ ਕਿਹੜੀ ਸ਼ੈਅ ਤੇ ਬੰਦਾ ਚੱਲਦਾ ਹੈ।
ਤੇਰੀ ਕੀ ਔਕਾਤ ਮੋਹਣਿਆ ਬਿਨ ਸੋਨੀ'
ਜਿਉਂ ਬਿਨਾ ਸਹਾਰੇ ਲਾਠੀ, ਅੰਧਾ ਚੱਲਦਾ ਹੈ।
ਭਾਰਤ ਮਾਂ ਤੇਰੇ ਗਰਭ 'ਚ ਕੋਈ ਖੋਟ ਰਿਹਾ
ਪੀੜਿਤ ਦੇ ਹੀ ਸਿਰ ਤੇ ਡੰਡਾ ਚੱਲਦਾ ਹੈ।
(ਸੁਰਜੀਤ ਗੱਗ)