|
 |
 |
 |
|
|
Home > Communities > Punjabi Poetry > Forum > messages |
|
|
|
|
|
ਧਰਤੀ ਕਦੋ ਰੋਵੇ |
ਧਰਤੀ ਕਦੋ ਰੋਵੇ
ਜਦੋਂ ਪ੍ਰਭਾਤ ਵੇਲਾ
ਰਾਤ ਨੂੰ ਪੁੱਛਦਾ ਹੈ
ਅੱਜ ਕਿੰਨੀਆਂ
ਅਸਮਤਾ ਲੁੱਟੀਆਂ ਨੇ
ਜਦੋਂ ਅਣਜੰਮੀ
ਕੰਜਕ ਨੂੰ ਹੀ
ਉਸਦੀ ਹਿੱਕ ਹੈਠ
ਲੁਕੋਇਆ ਜਾਂਦਾ ਹੈ
ਜਦੋ ਵਿਸ਼ਵਾਸ
ਦੇ ਸੀਨੇ ਵਿਚ
ਧੋਖੇ ਦਾ ਖੰਜ਼ਰ
ਖਭੋਇਆ ਜਾਂਦਾ ਹੈ
ਜਦੋਂ ਭੁੱਖੇ ਦੇ ਮੂੰਹੋ
ਸ਼ਾਹੂਕਾਰ ਹੋ ਕੇ
ਰੋਟੀ ਦਾ ਟੁੱਕ
ਖੋਹਿਆ ਜਾਂਦਾ ਹੈ
ਜਦੋਂ ਧਰਮਾਂ ਤੇ
ਜਾਤਾਂ ਦਾ ਹਾਰ
ਗੱਲ੍ਹ ਇਹਦੇ ਲਈ
ਪਰੋਇਆ ਜਾਂਦਾ ਹੈ
ਜਦੋਂ ਝੂਠ ਦੇ
ਹੁੰਝੂਆਂ ਨਾਲ
ਸੱਚ ਦਾ ਦਾਗ
ਧੋਇਆ ਜਾਂਦਾ ਹੈ
ਉਹ ਹਰ ਪਲ
ਜਦੋਂ ਇਹਦੇ ਸੀਨੇ
ਪਾਪ ਦਾ ਬੀਜ
ਬੋਇਆ ਜਾਂਦਾ ਹੈ
ਰੱਬ ਹੀ ਜਾਣਦਾ
ਮਾਂ ਧਰਤੀ ਕੋਲੋ
ਇਨ੍ਹਾਂ ਬੋਝ ਕਿਵੇ
ਢੋਇਆ ਜਾਂਦਾ ਹੈ ?
|
|
13 Aug 2014
|
|
|
|
ਬਹੁਤ ਖੂਬ ਸੰਜੀਵ ਬਾਈ ਜੀ |
ਸ਼ੇਅਰ ਕਰਨ ਲਈ ਧੰਨਵਾਦ |
ਜਿਉਂਦੇ ਵੱਸਦੇ ਰਹੋ !
ਬਹੁਤ ਖੂਬ ਸੰਜੀਵ ਬਾਈ ਜੀ |
ਸੁੰਦਰ ਲਿਖਿਆ ਹੈ, ਸ਼ੇਅਰ ਕਰਨ ਲਈ ਧੰਨਵਾਦ |
ਜਿਉਂਦੇ ਵੱਸਦੇ ਰਹੋ !
|
|
13 Aug 2014
|
|
|
|
|
sanjeev g.....
awesome writing , depicting the real picture of the murder of humanity , moral values and ethics....
TFS .....very nice....
|
|
14 Aug 2014
|
|
|
|
ਬਹੁਤ ਕੀ ਖੂਬਸੂਰਤ ਰਚਨਾ ਪੇਸ਼ ਕੀਤੀ ਹੈ ਤੁਸੀਂ,,,ਜਿਓੰਦੇ ਵੱਸਦੇ ਰਹੋ,,,
|
|
14 Aug 2014
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|