Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
"ਕਾਇਨਾਤ ਦੀ ਧੀ"

ਮੇਰੇ ਲਈ ਕਾਫ਼ੀ ਨਹੀਂ
ਮੇਰਾ ਘਰ
ਮੇਰਾ ਪਿੰਡ
ਮੇਰਾ ਦੇਸ਼
ਇਹ ਪੂਰਾ ਜਹਾਨ
ਤੇ ਨਾ ਹੀ ਪੂਰੀ ਦੀ ਪੂਰੀ ਧਰਤੀ..
ਮੈਨੂੰ ਤਾਂ ਲੱਗਦੈ ਜਿਵੇਂ ਮੈਂ
ਖਾਲ਼ੀ ਖਲਾਅ ਦੀ
ਆਜ਼ਾਦ ਹਵਾ ਦੀ
ਤੇ ਪੂਰੀ ਕਾਇਨਾਤ ਦੀ ਧੀ ਹੋਵਾਂ....
ਤੇ ਅਕਸਰ ਸੂਰਜ ਦੀ ਸ਼ਰੀਕਣ ਹੋ ਕੇ
ਮੈਂ ਅੱਧਕ ਵਰਗੇ ਚੌਥ ਦੇ ਚੰਦ 'ਤੇ
ਕਿਸੇ ਰਾਜਕੁਮਾਰੀ ਵਾਂਗੂੰ ਬੈਠੀ ਹੋਵਾਂ...
ਕਿਸੇ ਕਾਲੇ ਬੋਲੇ ਬੱਦਲ ਹੇਠ ਚਮਕਦਾ ਸੂਰਜ ਕੈਦ ਕਰਕੇ
ਮੈਂ ਊਸ ਬੱਦਲ ਨੂੰ ਚੁੰਨੀ ਬਣਾ ਕੇ ਲਪੇਟ ਲਵਾਂ...
ਤੇ ਮੇਰੇ ਮੱਥੇ ਤੋਂ ਸੂਰਜ ਦੀ ਕੈਦ ਕੀਤੀ ਰੌਸ਼ਨੀ ਦੀ ਕਿਨਾਰੀ ਨਾਲ
ਮੈਂ ਬੇਵਕਤਾ ਈ ਦਿਨ ਚੜਦਾ ਕਰ ਦਿਆਂ...।
ਮੈਂ ਅਗੜ ਦੁਗੜੇ ਤਾਰਿਆਂ 'ਤੇ ਪੈਰ ਰੱਖ ਰੱਖ ਖ਼ੂਬ ਭੱਜਾਂ..
ਸਿਤਾਰਿਆਂ ਤੋਂ ਬਣੇ ਡੀਕਰੀਖ਼ਾਨੇ 'ਚ
ਮੈਂ ਚੌਦਵੀਂ ਦੇ ਚੰਨ ਨੂੰ ਡੀਕਰੀ ਬਣਾਕੇ
ਬੇਖ਼ੌਫ਼ ਲੰਙੀ ਲੱਤ ਖੇਡਾਂ.....।
ਪਸੀਨੋ ਪਸੀਨੀ ਹੋ ਜਾਵਾਂ ਤਾਂ ਮੇਰੀ ਮਾਂ ਹਵਾ
ਮੇਰੇ ਵਾਲਾਂ ਨਾਲ ਖੇਡੇ, ਲਾਡ ਲਡਾਵੇ..।
ਧਰਤੀ 'ਤੇ ਮੀਂਹ ਵਰੇ ਤਾਂ ਮੈਂ
ਰੂੰ ਵਰਗੇ ਬੱਦਲਾਂ 'ਤੇ ਢਿੱਡ ਪਰਨੇ ਲੇਟ ਕੇ
ਮੀਂਹ 'ਚ ਕਿਲਕਾਰੀਆਂ ਮਾਰਦੇ ਨਿਆਣਿਆਂ ਨੂੰ ਦੇਖਾਂ,
ਜਨੌਰਾਂ,ਪੰਛੀਆਂ ਨੂੰ ਚਾਅ ਚੜਿਆ ਦੇਖਾਂ,
ਫ਼ਸਲਾਂ ਤੇ ਦਰੱਖ਼ਤ ਝੂਮਦੇ ਦੇਖਾਂ...
ਤੇ ਜਦੋਂ ਨਦੀਆਂ,ਝਰਨੇ ਤੇ ਸਮੁੰਦਰ ਦੇਖਦੀ ਹਾਂ
ਤਾਂ ਦਿਲ ਕਰਦੈ ਕਿ ਲੂਣ ਵਾਂਗੂੰ ਖ਼ੁਰ ਜਾਵਾਂ ਉਸ ਪਾਣੀ ਵਿੱਚ,
ਕਿਸੇ ਘਰ,ਪਿੰਡ,ਦੇਸ਼ ਜਾਂ ਮਹਾਂਦੀਪ ਦੀ ਨਿੱਜੀ ਮਲਕੀਅਤ ਨਾ ਰਹਿ ਕੇ
ਆਜ਼ਾਦ ਵਹਿੰਦੀ ਰਹਾਂ....
ਪਰ ਇਹ ਆਨੰਦ, ਇਹ ਸੁਪਨੇ ਵੀ ਮੇਰੇ ਨਹੀਂ...
ਕਿਉਂਕਿ ਦੂਜੇ ਹੀ ਪਲ਼ ਜਦੋਂ ਕੜਾਕੇਦਾਰ ਮੀਂਹ 'ਚ
ਕਿਸੇ ਗ਼ਰੀਬ ਨੂੰ ਮੋਘਰੇ ਮੁੰਦਦੇ ਦੇਖਦੀ ਹਾਂ,
ਬੇਘਰਿਆਂ ਨੂੰ
ਦਰੱਖਤਾਂ ਦੀ ਛੱਤ ਬਣਾ ਕੇ ਭਿੱਜਣੋਂ ਬਚਦੇ ਦੇਖਦੀ ਹਾਂ
ਤਾਂ ਉਸ ਆਸਮਾਨੀ ਬਿਜਲੀ ਦੀ ਕੜਕ
ਮੇਰਾ ਕਲੇਜਾ ਛਲਣੀ ਕਰਦੀ ਐ,
ਉਹ ਬਿਜਲੀ ਉਦੋਂ ਮੇਰੀ ਹੀ ਉਸ ਰੂਹ 'ਤੇ ਡਿੱਗਦੀ ਐ.
ਜੋ ਸੁਪਨੇ ਦੇਖਦੀ ਐ ਬੱਦਲਾਂ ਤੇ ਮੂਧੀ ਪੈ ਕੇ ਨਜ਼ਾਰੇ ਦੇਖਣ ਦੇ..।
ਪੋਹ ਮਾਘ 'ਚ ਚੰਨ ਚਾਨਣੀਆਂ ਰਾਤਾਂ 'ਚ
ਠੁਰ ਠੁਰ ਕਰਦੇ ਕਮਜ਼ੋਰ ਹੱਡ
ਮੈਨੂੰ ਹੀ ਬਦਅਸੀਸਾਂ ਦਿੰਦੇ ਜਾਪਦੇ ਨੇ..
ਤੇ ਇੰਝ ਲੱਗਦੈ ਮੈਨੂੰ ਜਿਵੇਂ ਧੁੰਦ
ਮੇਰੀ ਹੀ ਚੇਤਨਾ ਨੂੰ ਧੁੰਦਲਾ ਕਰਨ ਲਈ ਪੈ ਰਹੀ ਹੋਵੇ..।
ਜੇਠ ਹਾੜ ਦੇ ਅੱਗ ਵਰਸਾਉਂਦੇ ਮਹੀਨਿਆਂ ਵਿੱਚ
ਪੈਰੋਂ ਨੰਗੇ ਨਿਆਣਿਆਂ ਦੇ ਸੜਦੇ ਭੁੱਜਦੇ ਪੈਰਾਂ ਨੂੰ ਮਹਿਸੂਸ ਕਰਕੇ
ਮੈਨੂੰ ਜਾਪਦਾ ਹੈ
ਜਿਵੇਂ ਮੈਂ ਅਨਾਥ ਹੋ ਗਈ ਹੋਵਾਂ,
ਮੇਰੀ ਮਾਂ ਹਵਾ
ਕਿਸੇ ਨੇ ਬੇੜੀਆਂ ਨਾਲ ਬੰਨ ਲਈ ਹੋਵੇ,
ਮੇਰੀ ਚੁੰਨੀ ਕਿਸੇ ਨੇ ਸਿਰੋਂ ਲਾਹ ਕੇ ਲੀਰੋ ਲੀਰ ਕਰ ਦਿੱਤੀ ਹੋਵੇ।
ਤੇ ਫੇਰ ਮੈਨੂੰ ਚੰਨ 'ਚੋਂ ਵੀ ਭੜਾਸ ਆਉਂਦੀ ਐ,
ਮੇਰਾ ਸ਼ਰੀਕ ਸੂਰਜ
ਰੋਜ਼ ਬਣ ਬਣ ਉੱਭਰਦੈ
ਨਿੱਤ ਨਵੇਂ ਜੋਬਨ 'ਤੇ !!!
ਤੇ ਮੈਨੂੰ ਆਪਣੀ ਆਜ਼ਾਦ ਤਬੀਅਤ 'ਤੇ ਸ਼ੱਕ ਹੁੰਦੈ
ਤੇ ਫੇਰ ਇੱਕਦਮ
ਮੈਂ ਕਿਸੇ ਚੰਨ,
ਸਮੁੰਦਰ
ਹਵਾ
ਧਰਤੀ
ਤੇ ਤਾਰਿਆਂ ਨਾਲ ਅਠਖੇਲੀਆਂ ਨਹੀਂ ਕਰਨਾ ਚਾਹੁੰਦੀ,
ਸਗੋਂ ਇੱਥੇ
ਇਸੇ ਹੀ ਧਰਤੀ 'ਤੇ,
ਇਸੇ ਹੀ ਜਹਾਨ ਵਿੱਚ,
ਮੇਰੇ ਹੀ ਦੇਸ਼ ਤੇ
ਮੇਰੇ ਆਪਣੇ ਹੀ ਪਿੰਡ
ਮੈਂ ਬਲਦੇ ਪੈਰਾਂ ਹੇਠ
ਠੰਡਕ ਬਣਕੇ ਵਿਛ ਜਾਣਾ ਚਾਹੁੰਦੀ ਹਾਂ।
ਮੇਰਾ ਵਜੂਦ
ਅੱਖ ਝਪਕਦੇ ਹੀ ਬੇਸਹਾਰਾ ਤੇ ਬੇਘਰਾਂ ਲਈ
ਜਿਵੇਂ ਇੱਕ ਸਾਂਝੀ ਛੱਤ ਵਿੱਚ ਬਦਲ ਜਾਂਦਾ ਹੈ
ਜੋ ਜਾਤ,
ਕਬੀਲਿਆਂ,
ਰੰਗਾਂ
ਤੇ ਇਲਾਕਿਆਂ ਦੇ ਲੇਬਲਾਂ ਤੋਂ ਮੁਕਤ ਹੋਵੇ।
ਹਰ ਦੁਖੀ ਤੇ ਲਾਚਾਰ ਦੇ ਦੁੱਖ
ਮੇਰੀ ਕੁੱਖ ਵਿੱਚ ਘਰ ਕਰ ਜਾਂਦੇ ਨੇ,
ਤੇ ਕੁਝ ਦਿਹਾੜਿਆਂ ਪਿੱਛੋਂ
ਮੇਰੀਆਂ ਅੱਖਾਂ 'ਚੋਂ ਹੰਝੂ ਜਨਮਦੇ ਨੇ।
ਤੇ ਇਹ "ਕਾਇਨਾਤ ਦੀ ਅਖੌਤੀ ਧੀ"
ਮੈਂ ਖ਼ੁਦ
"ਧਰਤੀ ਦੀ ਮਾਂ" ਵਿੱਚ ਤਬਦੀਲ ਹੋ ਜਾਂਦੀ ਹਾਂ,
 

ਜੱਸੀ  ਸੰਘਾ

12 Jul 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

 

ਅੰਦਰਲੇ ਦਰਦ ਦਾ ਸੇਕ,
ਕਈ ਵਾਰ ਮੇਰੇ ਬਾਪ ਦੀ ਚੁੱਪ ਵਾਂਗ,
ਸ਼ੂਕਦੇ ਦਰਿਆ ਕੰਢੇ ਕਾਈ ਦੇ ਬੂਟੇ ਦੀ ਤਰ੍ਹਾਂ,
ਵਹਿ ਜਾਣ ਨੂੰ ਤਿਆਰ ਮੇਰਾ ਸੱਚ।

ਅੰਦਰਲੇ ਦਰਦ ਦਾ ਸੇਕ,

ਕਈ ਵਾਰ ਮੇਰੇ ਬਾਪ ਦੀ ਚੁੱਪ ਵਾਂਗ,

ਸ਼ੂਕਦੇ ਦਰਿਆ ਕੰਢੇ ਕਾਈ ਦੇ ਬੂਟੇ ਦੀ ਤਰ੍ਹਾਂ,

ਵਹਿ ਜਾਣ ਨੂੰ ਤਿਆਰ ਮੇਰਾ ਸੱਚ।

 

12 Jul 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ਜੀ ਵਾਹ | ਜਿੰਨਾ ਵਿਲੱਖਣ ਵਿਸ਼ਾ, ਉੰਨੀ ਹੀ ਸੁੰਦਰ ਰਚਨਾ |
                                                        ਜਗਜੀਤ ਸਿੰਘ ਜੱਗੀ 

ਵਾਹ ਜੀ ਵਾਹ | ਜਿੰਨਾ ਵਿਲੱਖਣ ਵਿਸ਼ਾ, ਉੰਨੀ ਹੀ ਸੁੰਦਰ ਰਚਨਾ |

 

                                                        ਜਗਜੀਤ ਸਿੰਘ ਜੱਗੀ 

 

13 Jul 2013

Reply