Home > Communities > Punjabi Poetry > Forum > messages
ਧੀਆਂ
ਧੀਆਂ ਕੁਖ ਵਿਚ ਕਤਲ ਕਰਾਓਂਦੇ,
ਫਿਰ ਵੀ ਪੜੇ ਲਿਖੇ ਅਖਵਾਓਂਦੇ!
ਪਰ ਧੀਆਂ ਦੀ ਕੁਖੋਂ ਜਮੇ,
ਪੁਤਾਂ ਦੇ ਨੇ ਸ਼ਗਨ ਮਨਾਓਂਦੇ!
ਨਾਂ ਭੁਲੋ ਜੋ ਥੋਡੀ ਅਜ ਮਾਂ ਹੈ,
ਕਲ਼ ਕਿਸੇ ਦੀ ਧੀ ਸੀ ਹੁੰਦੀ!
ਤੁਸੀ ਇਸ ਜਗ ਤੇ ਕਿਦਾਂ ਔਂਦੇ,
ਜੇ ਜੱਮਦੀ ਹੀ ਕਤਲ ਕਰਾਤੀ ਹੁੰਦੀ!
ਧੀ ਨਾ ਜੱਮੀ ਤਾਂ ਮਾਂ ਨਹੀਂ ਰਿਹਣੀ,
ਮਮਤਾ ਦੀ ਸਿਰ ਛਾਂ ਨਹੀਂ ਰਿਹਣੀ!
ਭੈਣਾ ਬਾਜ ਭਰਾ ਦੁਨੀਆ ਤੇ,
ਰੋਹੀ ਜੰਡ ਬਿਨ ਪੱਤਾ ਟਹਿਣੀ!
ਐਨਾ ਨਾਂ ਓਏ ਕਹਿਰ ਕਮਾਓ,
ਨਾਂ ਧੀਆਂ ਕੁਖ ਵਿਚ ਕਤਲ ਕਰਾਓ!
ਹਾਲੇ ਵੀ ਕੁਝ ਸਮਾ ਹੈ ਬਾਕੀ,
ਉਜੜ ਰਿਹਾ ਆਪਣਾ ਕਲ ਬਚਾਓ!
ਜੇ ਧੀ ਬਚ ਗਈ ਮਾਂ ਵੀ ਰਿਹ ਜਾਉ,
ਮਮਤਾ ਵਾਲੀ ਛਾਂ ਵੀ ਰਿਹ ਜਾਉ!
ਨਹੀਂ ਤਾਂ ਵੇਲ਼ਾ ਹਥ ਨਹੀਂ ਔਣਾ,
"ਦੀਪ" ਦੁਨੀਆਂ ਦਾ ਧਰਤੀ ਤੇ ਨਾਂ ਨਹੀਂ ਥਿਆਓਨਾ!...ਮਨਦੀਪ ਬਰਨਾਲਾ
06 Jun 2015
samaajh da ik chehra ,................ik gambhir vissa,..............jagrukta di ghaat,...................bohat kujh hai kehan nu is samajik burai nu khatam karan lai,....................bohat kujh keh gayi aap ji di eh kavita,............done well in poetry to highlight the issue,..............Time will change and the people will realise the importance of daughters also...................God Bless you...........jio veer
Sukhpal**
14 Jun 2015
ਬਹੁਤ ਵਧੀਆ ਤੇ ਮਿਆਰੀ ਰਚਨਾ ਮਨਦੀਪ ਬਾਈ ਜੀ । ਇਸ ਵਿੱਚ ਤੁਸੀਂ ਇੱਕ ਧੀ ਦੀ ਅਹਿਮੀਅਤ ਬਾਖੂਬੀ ਦਰਸਾਈ ਹੈ , ਮਨੁੱਖੀ ਹੋਂਦ ਦੀ ਜੜ "ਔਰਤ" ਬਾਰੇ ਸਹੀ ਲਿਖਿਆ ਹੈ ।
ਜਿਊਂਦੇ ਰਹੋ , ਰੱਬ ਖੁਸ਼ੀਆਂ ਤੰਦਰੁਸਤੀਆਂ ਬਣਾਈ ਰੱਖੇ ।
ਸਮਾਜਿਕ ਤਾਣਾ ਬਾਣਾ ਦੇਖਿਆ ਜਾਵੇ ਤਾਂ ਇਹ ਤੱਥ ਉਭਰ ਕੇ ਆਊਂਦਾ ਹੈ ਕਿ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਰੂਪ 'ਚ ਔਰਤ ਹੀ ਔਰਤ ਦੀ ਦੋਖੀ ਹੈ।
ਲੋਕ ਹੁਣ ਵੀ ਇੱਕ ਪੁੱਤਰ ਦੀ ਉਡੀਕ ਵਿੱਚ ਕੁੜੀਆਂ ਦੀ ਲਾਇਨ ਲਗਾ ਦਿੰਦੇ ਹਨ। ਅਜੇ ਵੀ ਕੁਝ ਖਾਸ ਬਦਲ ਨਹੀਂ ਆਇਆ ਹਾਲਾਤ ਵਿੱਚ। ਇਸਦਾ ਇੱਕੋ ਇੱਕ ਕਾਰਨ ਮਾਨਸਿਕ ਵਿਕਾਸ ਤੇ ਪੜ੍ਹਾਈ ਲਿਖਾਈ ਦਾ ਪਸਾਰਾ ਘਟੀਆ ਪੱਧਰ ਦਾ ਹੈ ।
ਹੋਰ ਛੱਡੋ, ਤੁਸੀਂ ਆਪਣੀ ਇਸ ਸਾਈਟ ਤੇ ਪੰਛੀ ਝਾਤ ਪਾੳੋ ਤਾਂ ਇਹੋ ਜਿਹੀਆਂ ਮਿਆਰੀ ਅਤੇ ਧੀਆਂ ਔਰਤਾਂ ਪ੍ਰਤੀ ਇਜ਼ਤ ਤੇ ਉਹਨਾਂ ਪ੍ਰਤੀ ਫਰਜ਼ਾਂ ਦੀ ਗੱਲ ਕਰ ਰਹੀਆਂ ਮੁੱਠੀ ਭਰ ਰਚਨਾਵਾਂ ਹੀ ਥਿਆਉਣਗੀਆਂ । ਲੇਖਕ ਦੁਆਰਾ ਲਿਖੀ ਗਈ ਹਰ ਰਚਨਾ ਉਸ ਦਾ ਚਿਹਰਾ ਮੋਹਰਾ ਪੇਸ਼ ਕਰਦੀ ਹੈ ਅਤੇ ਮਨਦੀਪ ਜੀ ਨੇ ਬਹੁਤ ਸੋਹਣੀ ਕਵਿਤਾ ਲਿਖ ਕੇ ਦੱਸ ਦਿੱਤਾ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਔਰਤਾਂ ਲਈ ਕਿੰਨਾ ਦਰਦ ਅਤੇ ਸਮਾਜਿਕ ਵਰਤਾਰੇ ਪ੍ਰਤੀ ਚਿੰਤਾ ਹੈ ।
Hats off to you !

Yoy may enter 30000 more characters.
19 Jun 2015
ਪਿਆਰ ਅਤੇ ਸਤਿਕਾਰ ਲਈ ਬਹੁਤ- ਬਹੁਤ ਧਨਵਾਦ ਜੀ
ਪਿਆਰ ਅਤੇ ਸਤਿਕਾਰ ਲਈ ਬਹੁਤ- ਬਹੁਤ ਧਨਵਾਦ ਜੀ .... ਇਹ ਰਚਨਾ ਮੇਰੇ ਦਿਲ ਦੇ ਬਹੁਤ ਕਰੀਬ ਹੈ.. ਰਾਤ ਨੂੰ 2 ਵਜੇ ਇਕ ਨਿਕੀ ਜਿਹੀ ਕੁੜੀ ਨੇ ਸੁਪਨੇ ਵਿਚ ਆਕੇ ਮੈਨੂੰ ਨੀਂਦ ਚੋਂ ਜਗਾਇਆ, ਤੇ ਮੈਨੂੰ ਇਹ ਲਿਖਣ ਲਈ ਕਿਹਾ| ਜਦੋਂ ਮੇਰੀ ਅਖ ਖੁਲੀ ਤਾਂ ਮੈਨੂ ਤਰੇਲੀਆਂ ਆ ਰਹੀਆਂ ਸਨ| ਇਹ ਸਭ ਲਾਈਨਾਂ ਉਸ ਕੁੜੀ ਦੀਆਂ ਹੀ ਹਨ, ਜਿਨਾਂ ਨੂੰ ਲਿਖਣ ਵਿਚ ਮੈਨੂੰ ਸਿਰਫ 2 ਜਾਂ 3 ਮਿੰਟ ਹੇ ਲਗੇ| ਮੈਂ ਏਸ ਵਿਚ ਆਪਣੇ ਕੋਲੋਂ ਕੁਝ ਵੀ ਨਹੀ ਲਿਖਿਆ| ..... ਤੁਹਾਡਾ ਆਪਣਾ ...ਮਨਦੀਪ ਬਰਨਾਲਾ
19 Jun 2015