ਦੇਖ ਜਵਾਨੀ ਧੁੰਦਲੀ,ਸੋਚ ਪੱਥਰਾ ਗਈ।ਤੇਰੀ ਸੋਚ, ਅਸਮਾਨੀ ਕਿਵੇਂ ਚੜ ਗਈ।ਧਰਤੀ ਤੈਨੂੰ ਮੇਚ, ਕਿਉਂ ਨਹੀਂ ਆ ਰਹੀ,ਤੂੰ ਸ਼ਰਤਾਂ ਨਾਲ, ਪ੍ਰੀਤ ਮੱਥੇ ਮੜ੍ਹ ਗਈ।ਬੋਲ ਤੇਰੇ ਨੇ ਸੁਨੇਹਾਂ ਤੇਰੀ ਨੀਯਤ ਲਈ,ਉੱਠ ਚੱਲੀ ਛੱਡ ਤਿ੍ਸ਼ਨਾ ਮੇਰੀ ਫੜ ਗਈ।ਕੁਝ ਲੈਣ ਲਈ ਕੀ ਤੇਰੀ ਮੇਰੀ ਪ੍ਰੀਤ ਰਹੀ,ਤੇਰੀ ਲੈਣ ਦੇਣ ਦੀ ਸੋਚ ਤੱਰਕੀ ਖੜ ਗਈ।ਵਸਤ ਨਹੀਂ ਇਹ ਦਿਲ ਸਾਂਝ ਹੈ ਪ੍ਰੀਤ ਦੀ,ਸਮਝ ਦੋਸਤੀ ਲੋਕ ਪ੍ਰੇਸ਼ਾਨੀ ਹੜ੍ਹ ਗਈ।