Home > Communities > Punjabi Poetry > Forum > messages
ਦਿਲ ਦੇ ਘਰੇ
ਤੇਥੋਂ ਵੱਧ ਤੈਨੂ ਪਹਿਚਾਨਣ ਵਾਲੀਆਂ ਤੇਰੀਆਂ ਸੋਚਾਂ
ਹੁਣ ਮੇਰੇ ਲਈ ਮੇਰੀ ਪਹਿਚਾਣ ਬਣ ਗਈਆਂ ਨੇ .....
ਤੇਰੇ ਦਿਲ ਦੇ ਕੋਨੇਆ ਚ ਲੁਕੇ ਤੇਰੇ
ਅਨਛੂਹੇ ਖਵਾਬਾਂ ਤੱਕ ਪਹੁੰਚਣਾ ਚਾਹੁੰਦੇ ਨੇ ਮੇਰੇ ਖਿਆਲ....
ਰੱਬ ਜਾਣੇ ਤੇਰੇ ਦਿਲ ਚ ਕੀ ਹੈ ,
ਪਰ ਤੇਰੇ ਪਰਵਾਜ਼ ਬਣ ਕੇ ਉਡਣਾ ਚਾਹੁੰਦੇ ਖਿਆਲ ਹੀ
ਹੁਣ ਮੇਰੀਆਂ ਸੋਚਾਂ ਬਣ ਗਏ ਨੇ.....
ਤੇਰੀਆ ਦਿਲ ਦੀਆ ਰਾਹਾ ਚ ਭਟਕਦੀਆਂ ਤੇਰੀਆਂ ਚਾਹਵਾਂ ਨੂੰ
ਅੰਜਾਮ ਦੇਣਾ ਚਾਹੁੰਦੀਆਂ ਨੇ ਮੇਰੀਆਂ ਓਹੀ ਸੋਚਾਂ...
ਤੇਰੇ ਦਿਲ ਚ ਉਠਦੇ ਹਰ ਸਵਾਲ ਨੂੰ
ਆਪਣਾ ਜਵਾਬ ਦੇਣਾ ਚਾਹੁੰਦੇ ਨੇ ਮੇਰੇ ਪੈਗਾਮ
ਤੇਰੇ ਦਿਲ ਦੇ ਦਬੇ ਕੁਚਲੇ ਅਰਮਾਨ ਹੀ
ਹੁਣ ਮੇਰੇ ਅਰਮਾਨ ਬਣ ਗਏ ਨੇ ....
ਹੁਣ ਜਦ ਕਦੀ ਵੀ ਆਪਣੇ ਆਪ ਨੂੰ
ਏਹਸਾਸਾ ਦੀਆ ਗੁੰਝਲਾ ਚ ਗਵਾਚਿਆ ਪਾਵੇ.....
ਤਾ ਤੇਰੀ ਰੂਹ ਨਾਲ ਜੁੜੀ ਮੇਰੀ ਰੂਹ ਦੇ ਰਸਤੇ
ਮੇਰੇ ਦਿਲ ਦੇ ਘਰੇ ਆ ਜਾਵੀ....
ਆਪਣੀ ਹਰ ਇਕ ਸੋਚ ਨੂੰ ਮੇਰੀ ਰੂਹ ਵਿਚ
ਸਾਹਾਂ ਵਾਂਗ ਪਰੋਆ ਵੇਖੇਂਗਾ.....
ਤੇਰਾ ਹਰ ਖਿਆਲ ਹੁਣ 'ਨਵੀ' ਦੇ ਸਾਹ ਬਣ
ਓਹਦੇ ਨਾਲ ਨਾਲ ਹੀ ਰਹਿੰਦਾ ਹੈ ..
-ਨਵੀ ....
07 Mar 2015
very well written !
bahut hi kmaal da likhiaa hai Navi ji,,,
bahut khoobsoorat ! jionde wassde rho,,,
07 Mar 2015
tuhadi har rachna wich soch bhut gehrai tkk utrdii ee wadiyaa likhde o sanjha krn ly shukriya navi jiiiiii
08 Mar 2015
ਅਹਿਸਾਸ, ਰਵਾਨੀ, ਗਹਿਰਾੲੀ, ਤਾਂਘ ਤੇ ਸਭ ਕੁਝ ਹੈ ੲਿਸ ਰਚਨਾ ਵਿੱਚ, ਕੁੱਲ ਮਿਲਾ ਕੇ ' it's a complete package ',
ਬਹੁਤ ਖੂਬ ਜੀ, ੲਿੰਜ ਹੀ ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਨਵੀ ਜੀ।
ਅਹਿਸਾਸ, ਰਵਾਨੀ, ਗਹਿਰਾੲੀ, ਤਾਂਘ ਤੇ ਸਭ ਕੁਝ ਹੈ ੲਿਸ ਰਚਨਾ ਵਿੱਚ, ਕੁੱਲ ਮਿਲਾ ਕੇ ' it's a complete package ',
ਬਹੁਤ ਖੂਬ ਜੀ, ੲਿੰਜ ਹੀ ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਨਵੀ ਜੀ।
Yoy may enter 30000 more characters.
09 Mar 2015
Well written verse, Navi Ji. ਇਹ ਮਿਸ ਹੋ ਗਈ ਮੈਂਥੋਂ |
ਸ਼ੇਅਰ ਕਰਨ ਲਈ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

Copyright © 2009 - punjabizm.com & kosey chanan sathh