|
" ਦਿਲ ਦੇ ਮਾਰੂਥਲ ਵਿਚ " ,,,ਹਰਪਿੰਦਰ " ਮੰਡੇਰ ",,, |
ਕਿਸ ਦੇ ਦਿਲ ਦੇ ਮਾਰੂਥਲ ਵਿਚ ਹਿਜਰਾਂ ਦੀਆਂ ਲੂਆਂ ਚਲਦੀਆਂ ,
ਅੰਦਰੋ ਅੰਦਰੀਂ ਧੁਖ ਰਿਹਾ ਇਹ ਕਿਸਦੀਆਂ ਸਦਰਾਂ ਜਲਦੀਆਂ ,,,
ਕਿਸਨੇ ਚਿਰਾਗ ਬੁਝਾ ਲਏ ਨੇ ਆਪਣੇ ਆਪ ਉਮੀਦਾਂ ਦੇ,
ਚਾਰ ਚੁਫੇਰੇ ਵੇਖ ਮਸ਼ਾਲਾਂ ਬੇਈਮਾਨੀ ਦੀਆਂ ਬਲਦੀਆਂ ,,,
ਚਿੱਟੇ ਚੋਲੇ ਪਾਕੇ ਗਲ੍ਹ ਪਵਿੱਤਰਤਾ ਦੀ ਕਰਦੇ ਜੋ ,
ਅਕਸਰ ਓਹਨਾਂ ਦੀ ਬੁੱਕਲ ਦੇ ਵਿਚ ਕਈ ਬਲਾਵਾਂ ਪਲਦੀਆਂ,,,
ਅੱਖਾਂ ਉੱਤੇ ਪੱਟੀ ਬੰਨ੍ਹ ਜੋ ਗੂੜੀ ਨੀਂਦੇ ਸੋੰ ਰਿਹਾ ,
ਉਸ ਕਾਨੂੰਨ ਦੇ ਦਰ ਤੇ ਦਸਤਕ ਦੇਣ ਫ਼ਰਿਆਦਾਂ ਕੱਲ੍ਹਦੀਆਂ ,,,
ਧਰਮ ਦੇ ਨਾਂ ਦੇ ਨਫਰਤ ਛੱਡ ਕੇ ਕਰੀਏ ਗਲ੍ਹ ਤਰੱਕੀ ਦੀ,
ਕਿਓਂ ਨਹੀਂ ਸਾਡੀਆਂ ਸੋਚਾਂ ਰੱਬਾ ਇੱਕ ਦੂਜੇ ਨਾਲ ਰਲਦੀਆਂ ,,,
ਦੇਸ਼ ਮੇਰੇ ਨੂੰ ਹੁਣ " ਹਰਪਿੰਦਰ " ਲੋੜ ਹੈ ਇਨਕਲਾਬ ਦੀ,
ਲੋਕ ਸ਼ਕਤੀ ਦੇ ਮੁਹਰੇ ਵੇਖੀਂ ਜ਼ਾਲਮ ਸਰਕਾਰਾਂ ਹੱਲਦੀਆਂ
ਧੰਨਵਾਦ ,,,,,,,,,,,,,,ਗਲਤੀ ਮਾਫ਼ ਕਰਨੀਂ ,,,
ਹਰਪਿੰਦਰ " ਮੰਡੇਰ "
ਕਿਸ ਦੇ ਦਿਲ ਦੇ ਮਾਰੂਥਲ ਵਿਚ ਹਿਜਰਾਂ ਦੀਆਂ ਲੂਆਂ ਚਲਦੀਆਂ ,
ਅੰਦਰੋ ਅੰਦਰੀਂ ਧੁਖ ਰਿਹਾ ਇਹ ਕਿਸਦੀਆਂ ਸੱਧਰਾਂ ਜਲ ਦੀਆਂ ,,,
ਕਿਸਨੇ ਚਿਰਾਗ ਬੁਝਾ ਲਏ ਨੇ ਆਪਣੇ ਆਪ ਉਮੀਦਾਂ ਦੇ,
ਚਾਰ ਚੁਫੇਰੇ ਵੇਖ ਮਸ਼ਾਲਾਂ ਬੇਈਮਾਨੀ ਦੀਆਂ ਬਲ ਦੀਆਂ ,,,
ਚਿੱਟੇ ਚੋਲੇ ਪਾਕੇ ਗਲ੍ਹ ਪਵਿੱਤਰਤਾ ਦੀ ਕਰਦੇ ਜੋ ,
ਅਕਸਰ ਓਹਨਾਂ ਦੀ ਬੁੱਕਲ ਦੇ ਵਿਚ ਕਈ ਬਲਾਵਾਂ ਪਲ ਦੀਆਂ,,,
ਅੱਖਾਂ ਉੱਤੇ ਪੱਟੀ ਬੰਨ੍ਹ ਜੋ ਗੂੜੀ ਨੀਂਦੇ ਸੋੰ ਰਿਹਾ ,
ਉਸ ਕਾਨੂੰਨ ਦੇ ਦਰ ਤੇ ਦਸਤਕ ਦੇਣ ਫ਼ਰਿਆਦਾਂ ਕੱਲ੍ਹ ਦੀਆਂ ,,,
ਧਰਮ ਦੇ ਨਾਂ ਦੇ ਨਫਰਤ ਛੱਡ ਕੇ ਕਰੀਏ ਗਲ੍ਹ ਤਰੱਕੀ ਦੀ,
ਕਿਓਂ ਨਹੀਂ ਸਾਡੀਆਂ ਸੋਚਾਂ ਰੱਬਾ ਇੱਕ ਦੂਜੇ ਨਾਲ ਰਲ ਦੀਆਂ ,,,
ਦੇਸ਼ ਮੇਰੇ ਨੂੰ ਹੁਣ " ਹਰਪਿੰਦਰ " ਲੋੜ ਹੈ ਇਨਕਲਾਬ ਦੀ,
ਲੋਕ ਸ਼ਕਤੀ ਦੇ ਮੁਹਰੇ ਵੇਖੀਂ ਜ਼ਾਲਮ ਸਰਕਾਰਾਂ ਹੱਲ ਦੀਆਂ,,,
ਧੰਨਵਾਦ ,,,,,,,,,,,,,,ਗਲਤੀ ਮਾਫ਼ ਕਰਨੀਂ ,,,
ਹਰਪਿੰਦਰ " ਮੰਡੇਰ "
|
|
28 Apr 2011
|