ਸਭ ਅਹਿਸਾਸ ਤੂੰ ਪਰਦੇ ਵਿਚ ਪਏ ਰਹਿਣ ਦੇਇਸ ਜਿੰਦ ਨਿਮਾਣੀ ਨੂੰ ਸਭ ਸਹਿ ਲੈਣ ਦੇਗਮਾਂ ਦੀਆਂ ਠੋਕਰਾਂ ਨਾ ਸਦਾ ਰਹਿਣੀਆਂਖੁਸ਼ੀ ਦੀ ਆਸ ਨੂੰ ਵੀ ਕੁਝ ਕਹਿ ਲੈਣ ਦੇਛੱਡ ਮਾਪਣਾ ਤੂੰ ਫਾਸਲਾ ਮੰਜਿਲ ਤੇ ਔਕਾਤ ਦਾਰੱਖ ਹੌਂਸਲਾ ਤੇ ਦੁਨੀਆਂ ਨਾਲ ਖਹਿ ਲੈਣ ਦੇਹੈ ਪੱਲੇ ਕੀ, ਕੀ ਔਕਾਤ ਤੇਰੀਇਸ ਰਾਜ਼ ਨੂੰ ਰਾਜ਼ ਹੀ ਰਹਿ ਲੈਣ ਦੇਤਾਰਿਆਂ ਦੀ ਛਾਂਵੇ ਸਦਾ ਬਹਿ ਨਹੀਓਂ ਹੋਣਾਇਸ ਅੱਗ ਦੇ ਦਰਿਆ ਵਿਚ ਵਹਿ ਲੈਣ ਦੇਨਾ ਕਰ ਦਗਾ ' ਆਪਣੇ ਆਪ ਨਾਲ ਹੋਰਹੁਣ ਨਜ਼ਮ ਨੂੰ ਤਾਂ ਦਿਲ ਦੀ ਗੱਲ ਕਹਿ ਲੈਣ ਦੇ...