Punjabi Poetry
 View Forum
 Create New Topic
  Home > Communities > Punjabi Poetry > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Dill diaN GallaN ........


ਮੈਂ ਮੇਰੀ ਨੇ ਮਾਰ ਲਿਆ ਬੰਦੇ ਨੂੰ ਮਰਨ ਤੋਂ ਪਹਿਲੇ ,
ਸਭ ਕੁਝ ਚਾਹਵੇ ਬੰਦਾ ਹੁਣ ਕੁਝ ਕਰਨ ਤੋਂ ਪਹਿਲੇ ,,

ਹਾਲਤ ਮੰਦੀ ਦੇਖ ਕਿਸੇ ਦੀ ਝੱਟ ਲੁੱਕ ਜਾਂਦੇ ਸਾਰੇ ,,

ਸੱਜਣੋ ਪਲਾ ਲੈਣ ਛੱਡਵਾ ਹੱਥ ਫੜਨ ਤੋਂ ਪਹਿਲੇ ,

ਮਿਨਤਾ ਤਰਲੇ ਕਰ ਲਉ ਸਚਾਈ ਨੂੰ ਕੋਈ ਨਾ ਪੁਛੇ,,
ਸੁਣੇ ਕੌਣ ਫਰਿਆਦ ਨੋਟਾਂ ਨੂੰ ਮੋਹਰੇ ਧਰਨ ਤੋਂ ਪਹਿਲੇ ,

ਹੁਣ ਕਿਸੇ ਹੋਰ ਤੇ ਇਤਬਾਰ ਤਾਂ ਯਾਰੋ ਕੀ ਕਰੀਏ ,,
ਇੱਥੇ ਪਿੱਠ ਦਿਖਾਉਂਦੇ ਯਾਰ ਨਾਲ ਖੜਨ ਤੋਂ ਪਹਿਲੇ,

ਜਿਊਂਦੇ ਜੀ ਕਿਸੇ ਚਿੱਤ ਚੇਤੇ ਨਾ ਹੋਵੇ ਭਾਵੇਂ ,,
ਮਰਿਆਂ ਦੀਆਂ ਜੇਬਾਂ ਫਰੋਲਣ ਹਉਂਕੇ ਭਰਨ ਤੋਂ ਪਹਿਲੇ ,

ਛੱਡ "ਪ੍ਰੀਤਮ ,ਕੀ ਕਰੇਂ ਰੁਸਵਾਈਆਂ ਤੂੰ ਆਪੇ ਨੂੰ ਸਵਾਰ
ਡੁੱਬ ਨਾ ਜਾਈ ਸੱਜਣਾ ਤੂੰ ਵੀ ਤਰਨ ਤੂੰ ਪਹਿਲੇ


Pritam Nakodaria 042011

07 Apr 2011

Reply