|
|
| ਦਿਲ ਕਰਦਾ ਉੱਡ ਜਾਵਾਂ ਵਿਚ ਅਸਮਾਨ , |
ਦਿਲ ਕਰਦਾ ਉੱਡ ਜਾਵਾਂ ਵਿਚ ਅਸਮਾਨ ,
ਤੇ ਵੇਖਾਂ ਉਸਨੁੰ ,
ਜਿਸਨੂੰ ਕਹਿੰਦੇ ਨੇ ਲੋਕ ਰੱਬ ,
ਆਖਾਂ ਉੁਸਨੁੰ ,
ਕੀ ਕਰਦਾ ਏ ਏਥੇ,
ਚੱਲ ਦੇਖ ਧਰਤੀ ਤੇ ,
ਕਿਸ ਤਰਾਂ ਲੋਕ ਵਰਤਦੇ ਨੇ ਤੇਰਾ ਨਾ ,
ਤਰੇ ਨਾ ਤੇ ਠੱਗਦੇ ਨੇ ,
ਲੁਟਦੇ ਨੇ ,
ਕਤਲ ਕਰਦੇ ਨੇ ,
ਲੋਕਾਂ ਦੇ ਜਜਬਾਤਾਂ ਦਾ ,
ਲਕਾਂ ਦੇ ਪਿਆਰ ਦਾ ,
ਲੋਕਾਂ ਦੇ ਸਤਿਕਾਰ ਦਾ,
ਕੀ ਤੂ ਨਹੀ ਦੇਖਦਾ ?
ਜੇ ਦੇਖਦਾ ਹੈ ਤਾਂ ,
ਦਿਖਾ ਆਪਣੀ ਤਾਕਤ ,
ਦਿਖਾ ਆਪਣਾ ਰੰਗ ,
ਦਿਖ ਆਪਣਾ ਰੂਪ ,
ਦੱਸ ਲੋਕਾਂ ਨੂ ,
ਨਾ ਲੜਨ , ਨਾ ਮਾਰਨ ,
ਬੱਸ ਪਿਆਰ ਕਰਨ ,
ਇਕ ਦੂਜੇ ਨੂ ,
ਸਤਿਕਾਰ ਕਰਨ ਇਕ ਦੂਜੇ ਦਾ ,
ਤੂ ਇਕ ਹੈ ਇਕ ਹੀ ਹੈ ,
ਨਾ ਤੋੜਨ , ਨਾ ਅੱਲਗ ਕਰਨ ,
ਤੇਰਾ ਵਜੂਦ ਤੇਰੀ ਹੋਂਦ ,
ਦਿਲ ਕਰਦਾ ਉੱਡ ਜਾਵਾਂ ਵਿਚ ਆਸਮਾਨ
ਤੇ ਵੇਖਾਂ ਉਸਨੂੰ,
ਜਿਸ ਨੂੰ ਕਹਿੰਦੇ ਨੇ ਲੋਕ ਰੱਬ ,
(ਅਜੇ ਲਿਖਣਾ ਸ਼ੁਰੂ ਕੀਤਾ ਹੈ ਜੀ ਗਲਤੀ ਮਾਫ ਕਰਨੀ ਜੀ , )
|
|
20 Dec 2011
|