ਚੁੱਲ੍ਹੇ ਰੱਖ ਕੇ ਪਿਆਰ ਮਰਜਾਣੇ ਦਾਲਕੜਾਂ ਤੇ ਲਕੜਾਂ ਲਗਾਈ ਗਈ ਉਹ ।ਹਵਾ ਨਹੀ ਆਉਣ ਦਿਤੀ, ਅੱਗ ਬੁੱਝ ਜਾਵੇ ਨਾਤੀਲਾਂ ਲਾ ਲਾ ਹੋਰ ਮੱਚਾਈ ਗਈ ਉਹ ।ਕਹਿੰਦੇ ਉਚੀ-ਉਚੀ ਹੱਸੀ ਉਹੋ ਬੇਖੌਫ਼ ਹੋਕੇਨਾਲੇ ਪਿਆਰ ਦੀ ਕਹਾਣੀ ਵੀ ਸੁਣਾਈ ਗਈ ਉਹ ।ਅੱਗੇ-ਪਿਛੇ ਦੀਆਂ ਕਰ ਗਈ ਸ਼ਰੇਆਮ ਸਾਰੀਆਂਪਰ ਆਵਦੇ ਵਾਲੇ ਪਾਸੇ ਨੂੰ ਲੁਕਾਈ ਗਈ ਉਹ ।ਇਕੋ-ਦਮ ਸੁਣਿਆ ਉਹ ਜਵਾਂ ਚੁੱਪ ਹੋਗੀਉਨ੍ਹਾਂ ਲਕੜਾਂ ਨੂੰ ਪਿਛੇ ਫਿਰ ਹਟਾਈ ਗਈ ਉਹ ।ਰਾਰੇ ਕੱਨਾ ਜਜਾ "ਰਾਜ" ਜਦੋਂ ਆਇਆ ਉਹਨੂੰ ਚੇਤੇਪਾਣੀ ਪਾ-ਪਾ ਓਸੇ ਅੱਗ ਨੂੰ ਬੁੱਝਾਈ ਗਈ ਉਹ ---- ਦਿਲਰਾਜ
ਬਹੁਤ ਖੂਬ ਜੀ......
Very Nycc......tfs.....