ਅੱਜ ਫੇਰ ਦੀਵਾਲੀ ਹੈ, ਅੱਜ ਫੇਰ ਹਨੇਰਾ ਏ
ਸੁਲਗਦੇ ਜਜ਼ਬਾਤਾਂ ਦਾ, ਚਾਨਣ ਹੀ ਬਥ੍ਹੇਰਾ ਏ।
ਸਾਨੂੰ ਲੜਨਾ ਨਹੀਂ ਆਉਂਦਾ, ਭਿੜਨਾ ਵੀ ਨਹੀਂ ਆਉਂਦਾ
ਫਿਰ ਵੀ ਪਰ ਭਿੜਦੇ ਹਾਂ, ਸਾਡਾ ਵੀ ਜੇਰਾ ਏ।
ਸਾਨੂੰ ਤਾਂ ਵਰ ਮਿਲਿਆ, ਰਾਤਾਂ ਸੰਗ ਸਿਮਟਣ ਦਾ
ਜੋ ਤੇਰੀ ਨਜ਼ਰ ਪੈਂਦਾ, ਕੋਈ ਹੋਰ ਸਵੇਰਾ ਏ।
ਸਾਡੇ ਪੈਰੀਂ ਬੇੜੀਆਂ ਨੇ, ਹੱਥਾਂ ਤੇ ਛਾਲੇ ਨੇ
ਮੱਥੇ ਵਿੱਚ ਸੂਰਜ ਹੈ, ਚਿਹਰੇ ਤੇ ਖੇੜਾ ਏ।
ਇਸ ਬੰਜਰ ਧਰਤੀ ਤੇ ਅਸੀਂ ਸੁਪਨੇ ਬੀਜੇ ਨੇ
ਕਰੀ ਵਾੜ ਉਮੀਦਾਂ ਦੀ, ਸੁੰਬਰਿਆ ਵਿਹੜਾ ਏ।
ਸ਼ਕਲੋਂ ਹੀ ਲੁਟੇਰਾ ਏ, ਖੱਦਰ ਵਿੱਚ ਜਿਹੜਾ ਏ
ਇਹ ਜਿਸਦਾ ਮਲਾਹ ਬਣਿਆ, ਉਹ ਡੁੱਬਿਆ ਬੇੜਾ ਏ।।
----(ਸੁਰਜੀਤ ਗੱਗ)-----
ਅੱਜ ਫੇਰ ਦੀਵਾਲੀ ਹੈ, ਅੱਜ ਫੇਰ ਹਨੇਰਾ ਏ
ਸੁਲਗਦੇ ਜਜ਼ਬਾਤਾਂ ਦਾ, ਚਾਨਣ ਹੀ ਬਥ੍ਹੇਰਾ ਏ।
ਸਾਨੂੰ ਲੜਨਾ ਨਹੀਂ ਆਉਂਦਾ, ਭਿੜਨਾ ਵੀ ਨਹੀਂ ਆਉਂਦਾ
ਫਿਰ ਵੀ ਪਰ ਭਿੜਦੇ ਹਾਂ, ਸਾਡਾ ਵੀ ਜੇਰਾ ਏ।
ਸਾਨੂੰ ਤਾਂ ਵਰ ਮਿਲਿਆ, ਰਾਤਾਂ ਸੰਗ ਸਿਮਟਣ ਦਾ
ਜੋ ਤੇਰੀ ਨਜ਼ਰ ਪੈਂਦਾ, ਕੋਈ ਹੋਰ ਸਵੇਰਾ ਏ।
ਸਾਡੇ ਪੈਰੀਂ ਬੇੜੀਆਂ ਨੇ, ਹੱਥਾਂ ਤੇ ਛਾਲੇ ਨੇ
ਮੱਥੇ ਵਿੱਚ ਸੂਰਜ ਹੈ, ਚਿਹਰੇ ਤੇ ਖੇੜਾ ਏ।
ਇਸ ਬੰਜਰ ਧਰਤੀ ਤੇ ਅਸੀਂ ਸੁਪਨੇ ਬੀਜੇ ਨੇ
ਕਰੀ ਵਾੜ ਉਮੀਦਾਂ ਦੀ, ਸੁੰਬਰਿਆ ਵਿਹੜਾ ਏ।
ਸ਼ਕਲੋਂ ਹੀ ਲੁਟੇਰਾ ਏ, ਖੱਦਰ ਵਿੱਚ ਜਿਹੜਾ ਏ
ਇਹ ਜਿਸਦਾ ਮਲਾਹ ਬਣਿਆ, ਉਹ ਡੁੱਬਿਆ ਬੇੜਾ ਏ।।
----(ਸੁਰਜੀਤ ਗੱਗ)-----