ਦੋ ਕਦਮਾ ਦਾ ਫਾਂਸਲਾ ਮੀਲਾ ਦੀ ਦੂਰੀ ਪਵਾ ਗਿਆ
ਹੱਸਦੀਆ ਅੱਖਾ ਨੂੰ ਹੰਝੂਆ ਨਾਲ ਰਵਾ ਗਿਆ
ਆਖਰੀ ਵਾਰ ਮਿਲ ਲੈਂਦੀ ਤਾਂ ਗਲਤਫਹਿਮੀ ਦੂਰ ਹੋ ਜਾਂਦੀ
ਅੱਖੀ ਦੇਖਿਆ ਜੋ ਝੂਠਾ ਸੀ ਉਸਨੂੰ ਮੈ ਸਮਝਾਉਂਦੀ
ਨਾ ਉਹ ਰੁੱਸਦਾ ਨਾ ਉਹਦਾ ਦਿਲ ਦੁੱਖਦਾ
ੳਹਦਾ ਪਤਾ ਨਹੀ ਮੇਰਾ ਦਿਲ ਤਾਂ ਹਾਲੇ ਵੀ ਸੁੱਖਾਂ ਸੁੱਖਦਾ
ਦਿਲ ਤੈਨੂੰ ਦਿੱਤਾ ਤੇਰੇ ਨਾਮ ਹੀ ਲਾਇਆ
ਹੋਰ ਕਿਸੇ ਨੂੰ ਦਿਲ ਦਾ ਰਾਹ ਨਾ ਵਿਖਾਇਆ
ਪਤਾ ਨੀ ਕੀਹਦੀ ਚੁੱਕ ਚ ਆਕੇ ਮੂੰਹ ਮੇਥੋ ਘੁਮਾ ਗਿਆ
ਦੋ ਕਦਮਾ ਦਾ ਫਾਂਸਲਾ ਮੀਲਾ ਦੀ ਦੂਰੀ ਪਵਾ ਗਿਆ
ਹੱਸਦੀਆ ਅੱਖਾ ਨੂੰ ਹੰਝੂਆ ਨਾਲ ਰਵਾ ਗਿਆ
ਪਹੁੰਚ ਜਾਂਦੀ ਮੈ ਸਮੇ ਸਿਰ ਏਅਰਪੋਰਟ ਤੇ
ਲਾ ਲਏ ਸਿੱਪੀਆ ਮੋਤੀ ਤੇਰੇ ਦਿੱਤੇ ਹੋਏ ਸੂਟ ਤੇ
ਦਿਖਾਉਣੀਆ ਸੀ ਤੈਨੂੰ ਸਭ ਸੌਗਾਤਾ
ਪਰਖਣ ਲਗਿਆ ਕਿਉ ਅੱਜ ਤੂੰ ਔਕਾਤਾ
ਜੇ ਲਾਈਆ ਸੀ ਤਾਂ ਨਿਭਾਉਂਦਾ ਵੀ ਪੂਰੀਆ
ਦੂਰ ਜਾਣਾ ਮੈਥੋ ਕੀ ਸਨ ਮਜਬੂਰੀਆ
ਪਹੁੰਚੀ ਕੁਵੇਲੇ ਤਾਂਹੀ ਹੋਏ ਨਾ ਸਾਡੇ ਮੇਲੇ