|
Dochiti-The confusion |
ਦੁਚਿੱਤੀ
ਹੁਣ ਹੱਸੀਏ ਜਾਂ ਰੋਈਏ, ਕੁਝ ਸਮਝ ਨੀ ਆਉਂਦਾ। ਤੁਰੀਏ ਜਾਂ ਖਲੋਈਏ, ਕੁਝ ਸਮਝ ਨੀ ਆਉਂਦਾ ।
ਦਿਲ ਵਾਲੀ ਗੱਲ ਦੱਸੀ ਤਾਂ , ਯਾਰਾਂ ਬੁਰਾ ਮਨਾਇਆ, ਅੱਗੋਂ ਕਹੀਏ ਜਾਂ ਲੁਕੋਈਏ, ਕੁਝ ਸਮਝ ਨੀ ਆਉਂਦਾ ।
ਦੁੱਧੀਂ ਸੜੇ ਹਾਂ , ਹੁਣ ਲੱਸੀ ਤੋਂ ਡਰਦੇ ਹਾਂ, ਸੁਪਨਿਆਂ ਨੂੰ ਕਿੰਝ ਧੋਈਏ, ਕੁਝ ਸਮਝ ਨੀ ਆਉਂਦਾ ।
ਬਹੁਤ ਭਾਰ ਏ ਯਾਰੋ, ਦਿਲ ਤੇ ਬੀਤੇ ਵੇਲੇ ਦਾ, ਕਦੋਂ ਤੀਕ ਇਹ ਢੋਈਏ, ਕੁਝ ਸਮਝ ਨੀ ਆਉਂਦਾ ।
ਸਿਆਣੇ ਕਹਿੰਦੇ ਰੋਣ ਨਾਲ , ਦੁੱਖ ਘਟਦਾ ਏ, ਕੀਹਦੇ ਗਲ ਲੱਗ ਰੋਈਏ, ਕੁਝ ਸਮਝ ਨੀ ਆਉਂਦਾ ।
'ਪ੍ਰੀਤ' ਤੇਰੀ ਵਿਚ , ਪੱਲੇ ਤਾਂ ਕੁਝ ਨਹੀ ਬਚਿਆ, ਕੀ ਲੱਭੀਏ ਕੀ ਖੋਈਏ, ਕੁਝ ਸਮਝ ਨੀ ਆਉਂਦਾ ।
Gurpreet Matharu
http://preetludhianvi.blogspot.in/
|
|
04 Jun 2013
|