|
 |
 |
 |
|
|
Home > Communities > Punjabi Poetry > Forum > messages |
|
|
|
|
|
ਦੋਹਾ ਮੰਤਰ........ |
ਪੰਡਿਤ ਸੱਦੇ ਮੰਦਿਰੀਂ
ਮੁੱਲਾ ਕਹੇ ਮਸੀਤ...
ਰੱਬ ਵੀ ਬੈਠਾ ਸੋਚਦਾ
ਕਿੱਧਰ ਜਾਣਾ ਠੀਕ ...?
ਸਿੱਖ ਏ ਸਿੱਖੀ ਵੇਚਦੇ
ਹਿੰਦੂ ਵੇਚਣ ਰਾਮ...
ਮੁੱਲਾਂ ਵੇਚੇ ਖੁਦਾ ਨੂੰ
ਦਾਨਿਸ਼ ਦੇ ਦੇ ਦਾਮ....
ਮਾਣ ਮਰਿਆਦਾ ਕੀ ਕਰੂ
ਦਿਲੋਂ ਨਾ ਲਾਹੀ ਗਾਰ....
ਓ ਹੈ ਕਾਹਦਾ ਸਿੱਖ ਜੋ
ਸਿੱਖਣੋ ਕਰੇ ਇਨਕਾਰ...?
ਅੰਦਰ ਬਾਹਰ ਏਕ ਹੈ
ਜਾਣੇ ਦੋ ਜੋ ਕੂੜ..
ਮਿੱਟੀ ਆਖਿਰ ਮਿੱਟੀ ਹੈ
ਕੀ ਬੁੱਤ ਕੀ ਧੂੜ .....
ਸੋਚੀਂ ਸੋਚ ਨਾ ਥੰਮਦੀ
ਚਾਹੇ ਸੋਚੀਂ ਲੱਖ....
ਚੋਰ ਸਿਪਾਹੀ ਇੱਕ ਹੈ
ਮੂਰਖ ਜਾਣੇ ਵੱਖ .....
ਦਾਨਿਸ਼ ਲੋਕੀ ਆਖਦੇ
ਸਾਨੂੰ ਰੱਬ ਮਿਲਾ......
ਘਰ ਦੇ ਵਿੱਚ ਈ ਬਹਿ ਕੇ
ਪੁੱਛਣ ਘਰ ਦਾ ਰਾਹ......
'ਦਾਨਿਸ਼ 'ਕਿਸ ਨੇ ਆਵਣਾ
ਜੱਗ ਤੇ ਵਾਰੋ ਵਾਰ.....
ਦੁਸ਼ਮਣ ਸੱਜਣ ਗੈਰ ਜੋ
ਸੱਭ ਨੇ ਇੱਕੋ ਵਾਰ ......
ਸੱਭ ਨੇ ਇੱਕੋ ਵਾਰ......
ਬਲਕਾਰ ਦਾਨਿਸ਼
|
|
04 Dec 2014
|
|
|
|
ਪੰਡਿਤ ਸੱਦੇ ਮੰਦਿਰੀਂ
ਮੁੱਲਾ ਕਹੇ ਮਸੀਤ...
ਰੱਬ ਵੀ ਬੈਠਾ ਸੋਚਦਾ
ਕਿੱਧਰ ਜਾਣਾ ਠੀਕ ...?
ਬਿੱਟੂ ਬਾਈ ਜੀ "ਦੋਹਾ ਮੰਤਰ" ਇਕ ਹੋਰ ਕਲਾਸਿਕ ਰਚਨਾ | ਸਾਂਝੀ ਕਰਨ ਲਈ ਸ਼ੁਕਰੀਆ - ਇੱਥੇ ਅਸਰ ਤਾਂ ਹੁੰਦਾ ਨੀ ਦੀਹਦਾ, ਪਰ ਜਾਪਦੈ ਬਾਰ ਬਾਰ ਰਿਪੀਟ ਕਰਨ ਨਾਲ ਸ਼ਾਇਦ ਅਸਰ ਸ਼ੁਰੂ ਹੋ ਜਾਵੇ ਇਸ ਫੋਰਮ ਤੇ ਵੀ...ਆਸ ਨਹੀਂ ਛੱਡਣੀ ਚਾਹੀਦੀ ਜੀ ...
ਪੰਡਿਤ ਸੱਦੇ ਮੰਦਿਰੀਂ
ਮੁੱਲਾ ਕਹੇ ਮਸੀਤ...
ਰੱਬ ਵੀ ਬੈਠਾ ਸੋਚਦਾ
ਕਿੱਧਰ ਜਾਣਾ ਠੀਕ ...?
ਬਿੱਟੂ ਬਾਈ ਜੀ "ਦੋਹਾ ਮੰਤਰ" ਇਕ ਹੋਰ ਕਲਾਸਿਕ ਰਚਨਾ | ਸਾਂਝੀ ਕਰਨ ਲਈ ਸ਼ੁਕਰੀਆ - ਇੱਥੇ ਅਸਰ ਤਾਂ ਹੁੰਦਾ ਨੀ ਦੀਹਦਾ, ਪਰ ਜਾਪਦੈ ਬਾਰ ਬਾਰ ਰਿਪੀਟ ਕਰਨ ਨਾਲ ਸ਼ਾਇਦ ਅਸਰ ਸ਼ੁਰੂ ਹੋ ਜਾਵੇ ਇਸ ਫੋਰਮ ਤੇ ਵੀ...ਆਸ ਨਹੀਂ ਛੱਡਣੀ ਚਾਹੀਦੀ ਜੀ ...
|
|
04 Dec 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|