|
|
| ਦੋਸਤ ਦੇ ਨਾਮ |
ਇੱਕ ਅਜਨਬੀ ਦੋਸਤ ਦੇ ਨਾਮ ਜੋ ਹੁਣ ਅਜਨਬੀ ਨਹੀਂ ਰਹਿ ਗਿਆ ,,,
ਜਦੋਂ ਪੱਤਿਆਂ ਨਾਲ ਕਰਦੀ ਹਵਾ ਏ ਕਲੋਲਾਂ,
ਤੂੰ ਹੀ ਦੱਸ ਕਿਹਨੂੰ ਗਲ ਲਾਕੇ ਦੁਖੜੇ ਫਰੋਲਾਂ |
ਤੂੰ ਤਾਂ ਸੁਣ ਹੀ ਲਈ ਹੈ ਮੇਰੀ ਦਰਦ ਕਹਾਣੀ,
ਹੁਣ ਇਹ ਦੁੱਖ ਦੋਸਤਾ ਵੇ ਮੇਰੀ ਜਿੰਦਗੀ ਦੇ ਹਾਣੀ,,,
ਜਦੋਂ ਕਰਦਾ ਹਾਂ ਗੱਲ ਓਹਦੀ ਤੇਰੇ ਨਾਲ ਮੈਂ ,
ਮੇਰੇ ਦਿਲ ਨੂੰ ਹੈ ਮਿਲਦਾ ਸਕੂਨ ਵੇ |
ਦੋ ਵਿਛੜੀਆਂ ਰੂਹਾਂ ਨੂੰ ਇਹ ਮਿਲਣ ਨਾਂ ਦੇਵੇ ,
ਕੈਸਾ ਜੱਗ ਚੰਦਰੇ ਦਾ ਹੈ ਕਨੂੰਨ ਵੇ |
ਜਦੋਂ ਮੁਲਾਕਾਤਾਂ ਵਾਲੇ ਮੈਨੂੰ ਪਲ ਚੇਤੇ ਆਉਂਦੇ ,
ਆਜੇ ਅੱਖੀਆਂ ਚ ਮੱਲੋ ਮੱਲੀ ਪਾਣੀ |
ਹੁਣ ਇਹ ਦੁੱਖ ਦੋਸਤਾ ਵੇ ਮੇਰੀ ਜਿੰਦਗੀ ਦੇ ਹਾਣੀ,,,
ਮੇਰੇ ਦਿਲ ਤੇ ਸਦਾ ਹੀ ਤੇਰਾ ਕਰਜ਼ ਰਹੇਗਾ ,
ਜੋ ਦੋਸਤਾ ਤੂੰ ਮੇਰਾ ਦਰਦ ਵੰਡਾਇਆ |
ਉੱਜੜੇ ਰਾਹਾਂ ਦੀ ਧੂੜ ਸੀ ਮੈਂ ਤਾਂ ,
ਤੂੰ ਫਿਰ ਵੀ ਚੁੱਕ ਮੈਨੂੰ ਮਥੇ ਲਾਇਆ |
ਫੁਲਾਂ ਜਿਹੇ ਹੱਸੇ ਓਦੋਂ ਰੋਹੀ ਬੀਆਬਾਨ ਹੋ ਹੋਗੇ ,
ਜਦੋਂ ਪਿਆਰ ਦੀ ਉਲਝ ਗਈ ਤਾਣੀ |
ਹੁਣ ਇਹ ਦੁੱਖ ਦੋਸਤਾ ਵੇ ਮੇਰੀ ਜਿੰਦਗੀ ਦੇ ਹਾਣੀ,,,
ਮੈਂ ਚੁੱਕ ਕੇ ਕਲਮ ਕੋਈ ਗੀਤ ਲਿਖ ਲੈਂਦਾ ,
ਜਦੋਂ ਆਜੇ ਓਹਦੀ ਯਾਰਾ ਮੈਨੂੰ ਯਾਦ ਵੇ |
" ਮੰਡੇਰ " ਚੰਦਰੇ ਨੂੰ ਤੂੰ ਵੀ ਆਪਣਾ ਹੈ ਸਮਝਿਆ ,
ਤੇਰਾ ਲੱਖ ਵਾਰੀ ਕਰਨ ਧੰਨਵਾਦ ਵੇ |
ਮੈਂ ਹਾੜ ਦੇ ਮਹੀਨੇ ਉੱਗੇ ਕਖਾਂ ਵਾਂਗ ਸੁੱਕ ਜਾਣਾ ,
ਨਹੀਓਂ ਹਿਜ਼ਰਾਂ ਦੀ ਧੁੱਪ ਝੱਲੀ ਜਾਣੀ |
ਹੁਣ ਇਹ ਦੁੱਖ ਦੋਸਤਾ ਵੇ ਮੇਰੀ ਜਿੰਦਗੀ ਦੇ ਹਾਣੀ,,,
ਧੰਨਵਾਦ ਗਲਤੀ ਮਾਫ਼ ਕਰਨੀਂ ,,,,,,,,,,,,,,,,,,, ਹਰਪਿੰਦਰ " ਮੰਡੇਰ "

ਮੇਰੇ ਦਿਲ ਤੇ ਤੇਰਾ ਕਰਜ਼ ਰਹੇਗਾ ,

23 Dec 2011
|
|
|
|
|
ਮੰਡੇਰ ਸਾਬ ਕਮਾਲ ਕਰਤੀ. ਬੜਾ ਸੋਹਨਾ ਬਿਆਨ ਕੀਤਾ ਦਿਲ ਦੇ ਦਰਦ ਨੂੰ .
|
|
23 Dec 2011
|
|
|
|
|
ਵੀਰ ਜੀ ਵੜੀ ਸੋਹਨੀ ਗੱਲ ਕੀਤੀ ਆ ਦੋਸਤਾਂ ਅੱਤੇ ਦਿਲ ਦੀ .
ਹਾਣੀਆਂ ਦੀ ਗੱਲ ਸਾਨੂ ਦਸ ਜਾ ਹਵਾਏ ਸਾਡੇ ਪਾਣੀਆਂ ਦੀ ਗੱਲ
ਵੀਰ ਜੀ ਵੜੀ ਸੋਹਨੀ ਗੱਲ ਕੀਤੀ ਆ ਦੋਸਤਾਂ ਅੱਤੇ ਦਿਲ ਦੀ .
ਹਾਣੀਆਂ ਦੀ ਗੱਲ ਸਾਨੂ ਦਸ ਜਾ ਹਵਾਏ ਸਾਡੇ ਪਾਣੀਆਂ ਦੀ ਗੱਲ
|
|
24 Dec 2011
|
|
|
|
|
|
|
wow,,,,,,,,,,,,,,
its just awesome...........
i loved every line of it.........
and i know the special feelings u have in ur heart for that special friend............
thanks
thanks for sharing.......... :)
|
|
25 Dec 2011
|
|
|
|
|
|
|
ਜਗਦੇਵ,,,ਗੁਰਪ੍ਰੀਤ,,,ਤੇ ਗੁਰਦੀਪ ਵੀਰ ਬਹੁਤ ਬਹੁਤ ਧੰਨਵਾਦ ਦੋਸਤੋ,,,
ਪ੍ਰੀਤ ਜੀ ,,,ਜਿਓੰਦੇ ਵੱਸਦੇ ਰਹੋ,,,
ਜਗਦੇਵ,,,ਗੁਰਪ੍ਰੀਤ,,,ਤੇ ਗੁਰਦੀਪ ਵੀਰ ਬਹੁਤ ਬਹੁਤ ਧੰਨਵਾਦ ਦੋਸਤੋ,,,
@ ਪ੍ਰੀਤ ਜੀ ,,,ਜਿਓੰਦੇ ਵੱਸਦੇ ਰਹੋ,,,
|
|
25 Dec 2011
|
|
|