|
 |
 |
 |
|
|
Home > Communities > Punjabi Poetry > Forum > messages |
|
|
|
|
|
|
ਦੋਸਤਾਂ ਦੇ ਹੱਥੋਂ |
ਯਾਰਾਂ ਹੱਥੋਂ ਯਾਰਾ ਬਦਨਾਮ ਅਸੀਂ ਹੋ ਗਏ | ਖਾਸ ਦੀਆਂ ਮਹਿਫਲਾਂ,ਆਮ ਅਸੀਂ ਹੋ ਗਏ |
ਟੁਕੜੇ ਇਕਠੇ ਕਰ, ਸੀਨੇ ਉੱਤੇ ਧਰ, ਦਿਲੇ , ਨਾਲ ਬੜੇ ਸਕੂਨ ਤੇ ਆਰਾਮ ਅਸੀਂ ਸੋ ਗਏ |
ਨਾਜ਼ਾਂ ਵਾਲੇ ਮੁੱਲ ਰਹੇ ਚਕਾਉਂਦੇ ਨਾਲ ਸ਼ੌਕਦੇ, ਕਦਰਾਂ ਦਾ ਝੋਲੀ ਪਾ ਇਨਾਮ ਅਸੀਂ ਰੋ ਪਏ |
ਉਚਿਆਂ ਨਾ' ਲਾਕੇ, ਉਚੇ ਮਹਿਲਾਂ ਵਿਚ ਵੱਸਗੇ,
ਅੰਬਰਾਂ ਨੂੰ ਹੱਥ ਲਾਉਣੋਂ, ਨਾਕਾਮ ਅਸੀਂ ਹੋ ਗਏ |
ਲੱਭ - ਲੱਭ, ਝੁੱਕ - ਝੁੱਕ ਜੋ ਕਰਦੇ ਸਲਾਮ ਸੀ, ਅੱਜ ਦੂਰੋਂ ਕੀਤੀ ਹੋਈ ਸਲਾਮ ਅਸੀਂ ਹੋ ਗਏ |
ਵਿਕਿਆ ਬਜ਼ਾਰੀਂ, ਭਾਅ ਲੱਗੇ ਸਰਕਾਰੀ, ਬੰਦਾ, ਖੋਲੇ ਨਾ ਜ਼ੁਬਾਨ ਓਹ ਗੁਲਾਮ ਅਸੀਂ ਹੋ ਗਏ |
ਮਸ਼ਹੂਰੀਆਂ ਨੇ ਓਹਨਾਂ ਨੂੰ ਇਲਜ਼ਾਮੋਂ ਬਰੀ ਕਰਤਾ, ਸ਼ਰੀਫ਼ ਸਿਰ ਮੜੇ ਹੋਏ ਇਲਜ਼ਾਮ ਅਸੀਂ ਹੋ ਗਏ |
ਅੱਖਾਂ ਸਾਹਵੇਂ ਰਹਿੰਦੇ ਜੀਹਦੀ ਪਾਈ ਨਾ ਕਦਰ ਕਿਸੇ , ਫੌਤ ਜਾਣ ਪਿਛੋਂ ਵਿਕੇ ਜਿਹੜਾ, ਨਾਮ ਅਸੀਂ ਹੋ ਗਏ |
|
|
09 Oct 2012
|
|
|
|
kadraan da jholi pa inaam asin ro pye ......
bohat khoooob, kmaal da likheya ji.
ਕਵਿਤਾ ਦੇ ਵੇਗ ਨੂੰ ਸਮਤੁਲਿਤ ਕਰਨ ਲਈ ਸ਼ਬਦਾਂ 'ਚ ਥੋੜ੍ਹਾ ਹੇਰ ਫੇਰ ਦੀ ਜ਼ਰੂਰਤ ਹੈ । ਮਸਲਨ : ਪਹਿਲੀ ਤੁਕ ਨੂੰ ਹੀ ਲੈਂਦੇ ਹਾਂ :
ਦੋਸਤਾਂ ਦੇ ਹੱਥੋਂ ਇੰਨੇ ਬਦਨਾਮ ਅਸੀਂ ਹੋ ਗਏ , ਨੂੰ ਇੰਝ ਵੀ ਲਿਖ ਸਕਦੇ ਹਾਂ :
ਇੰਨੇ ਦੋਸਤਾਂ ਦੇ ਹੱਥੋਂ ਬਦਨਾਮ ਅਸੀਂ ਹੋ ਗਏ ......
ਦੂਜੀ ਲਾਇਨ ਵਿੱਚ 'ਖਾਸ' ਕਰ ਲਵੋ । ਕਿਉਂਕਿ ਅੱਗੇ ਆਮ ਹੈ । :)
ਬਾਕੀ " ਆਪ ਕਰੋ " :P
ਫੇਰ ਵੀ ਬਹੁਤ ਅੱਛੀ ਕੋਸ਼ਿਸ਼ , ਪਹਿਲੀਆਂ ਨਾਲੋਂ ਕਾਫੀ ਬੇਹਤਰ ਕਹੀ ਜਾ ਸਕਦੀ ਇਹ ਕਵਿਤਾ ।
ਜਿਉਂਦੇ ਰਹੋ
|
|
09 Oct 2012
|
|
|
|
ਬਹੁਤ ਖੂਬ ਜੱਸ ਜੀ............ਸ਼ੇਅਰ ਕਰਨ ਲਈ ਸ਼ੁਕਰੀਆ
|
|
09 Oct 2012
|
|
|
|
veer ..g... tfs ..
but tuhadi hor likhta agge eh kfi fikki a g ...
|
|
09 Oct 2012
|
|
|
|
|
|
ਬਹੁਤ ਬਹੁਤ ਸ਼ੁਕਰੀਆ ਜੀ ਆਪ ਸਭ ਦੋਸਤਾਂ ਦਾ .....ਜੀਓ
|
|
10 Oct 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|