|
 |
 |
 |
|
|
Home > Communities > Punjabi Poetry > Forum > messages |
|
|
|
|
|
ਮੁਕਤੀ ਦਾ ਸੁਪਨਾ |

ਮੁਕਤੀ ਦਾ ਸੁਪਨਾ
ਸਿਰ ਤੇ ਪੰਡ ਭਰਮਾਂ ਦੀ,
ਤੇ ਮੁਕਤੀ ਦਾ ਸੁਪਨਾ
ਅੱਖਾਂ ਵਿਚ ਸੰਜੋ,
ਜੀਵਨ ਦੇ ਤੱਤ ਨੂੰ,
ਮਿਥਿਆ ਤੇ ਸੱਤ ਨੂੰ
ਸਮਝਣ ਦਾ ਗੰਭੀਰ ਮਸਲਾ,
ਜਗਿਆਸੂ ਨੇ
ਕਿਸੇ ਦਿਬ ਦ੍ਰਿਸ਼ਟੀ
ਵਾਲੇ ਦੇ ਅਧਿਆਤਮਕ
ਗਿਆਨ ਦੀ ਰੋਸ਼ਨੀ 'ਚ,
ਸੁਲਝਾਉਣਾ ਚਾਹਿਆ |
ਇਸ ਲਈ ਉਹਨੇ
ਕਈ ਉਪਰਾਲੇ ਕੀਤੇ,
ਰੁਹਾਨੀਅਤ ਅਤੇ ਰੱਬ ਦੇ
ਪ੍ਰੋਫੈਸ਼ਨਲ ਵਿਚੋਲਿਆਂ
ਦੇ ਕੈਂਪਾਂ 'ਚ ਨਾਂਅ ਲਿਖਾਇਆ |
ਸਹੀ ਲਾਹਾ ਲੈਣ ਲਈ,
ਪ੍ਰੇਸਕ੍ਰਾਈਬਡ ਬਾਣੇ ਵੀ ਬਦਲੇ -
ਕਾਲਾ, ਪੀਲਾ, ਕਦੇ ਚਿੱਟਾ ਪਾਇਆ |
ਇਸ ਦੌਰਾਨ,
ਪ੍ਰੋਫੈਸ਼ਨਲਾਂ ਦੇ ਕਈ ਰਹੱਸਾਂ
ਤੋਂ ਤਾਂ ਪਰਦਾ ਉੱਠਿਆ,
ਪਰ ਜਗਿਆਸੂ ਦੀ
ਅਕਲ ਤੇ ਪਰਦਾ
ਪਿਆ ਈ ਰਿਹਾ |
ਉਹਨੂੰ ਭੇਸ ਵਟਾਉਣੇ ਛੱਡ,
ਮਨ ਬਦਲਣ ਦਾ ਖਿਆਲ
ਕਦੇ ਨਾ ਆਇਆ |
ਇਉਂ ਮਨ ਭਰਮਾਂ ਨਾਲ
ਭਰਿਆ ਰਹਿ ਗਿਆ,
'ਤੇ ਮੁਕਤੀ ਦਾ ਸੁਪਨਾ
ਧਰੇ ਦਾ ਧਰਿਆ ਰਹਿ ਗਿਆ |
ਜਗਜੀਤ ਸਿੰਘ ਜੱਗੀ
|
|
04 Apr 2014
|
|
|
|
|
ਬਹੁਤ ਧੰਨਵਾਦ ਬਲਿਹਾਰ ਜੀ - ਤੁਸੀਂ ਗੇੜਾ ਮਾਰਿਆ ਤੇ ਕਿਰਤ ਦਾ ਮਾਨ ਕੀਤਾ |
|
|
05 Apr 2014
|
|
|
|
|
ਵਾਹ ਜੀ ਵਾਹ ਕਿਆ ਖੂਬ ਲਿਖਿਆ ਹੈ ,,, ਜੀਓ sir g.
|
|
07 Apr 2014
|
|
|
|
|
ਸੰਦੀਪ ਬਾਈ ਜੀ, ਸ਼ੁਕਰੀਆ ਕਿਰਤ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ |
ਜਿਉਂਦੇ ਵਸਦੇ ਰਹੋ ਜੀ |
ਸੰਦੀਪ ਬਾਈ ਜੀ, ਸ਼ੁਕਰੀਆ ਕਿਰਤ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ |
ਜਿਉਂਦੇ ਵਸਦੇ ਰਹੋ ਜੀ |
|
|
07 Apr 2014
|
|
|
|
ਸੁਖਪਾਲ ਵੀਰ ਜੀ ਸਤ ਸ੍ਰੀ ਅਕਾਲ |
ਹੌਂਸਲਾ ਅਫਜਾਈ ਲਈ ਬਹੁਤ ਸ਼ੁਕਰੀਆ ਜੀ |
ਜਿਉਂਦੇ ਵਸਦੇ ਰਹੋ |
ਸੁਖਪਾਲ ਵੀਰ ਜੀ ਸਤ ਸ੍ਰੀ ਅਕਾਲ |
ਹੌਂਸਲਾ ਅਫਜਾਈ ਲਈ ਬਹੁਤ ਸ਼ੁਕਰੀਆ ਜੀ |
ਜਿਉਂਦੇ ਵਸਦੇ ਰਹੋ |
|
|
11 Apr 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|