ਹੁਣ ਤੁਹਾਨੂੰ ਬੁਲਾਵਾਗੀ
ਆਪਣੇ ਕੌਲ ਬਿਠਾਵਾਗੀ
ਤੇ ਆਪਣੀਆ ਭਿਆਣਕ ਰਾਤਾਂ ਦੇ
ਵੰਨ ਸੁਵੰਨੇ ਸੁਪਨੇ ਸੁਣਾਵਾਗੀ
ਮੇਰੀ ਮਾਂ ਦੱਸਦੀ ਹੁੰਦੀ ਹੈ,
ਸੁਪਨੇ ਉਦੌਂ ਆਉਣਦੇ ਹਨ
ਜਦ ਮਨ ਭਰ ਗਿਆ ਹੌਵੇ
ਜਾ ਫਿਰ ਉੱਕਾ ਹੀ ਮਰ ਗਿਆ ਹੌਵੇ
ਿੲਹ ਤੇ ਕਹਿ ਨਹੀਂ ਸਕਦੀ
ਮੇਰੀ ਹਾਲਤ ਕਿਹੜੀ ਹੈ
ਚਲੌ ਸੁਪਨਾ ਸੁਣ ਲਵੌ
ਜਿਹੜਾ ਵੀ ਆ
ਿੲਕ ਸੁਪਨੇ ਅੰਦਰ
ਮੈਂ ਕੀ ਤਕਦੀ ਹਾਂ
ਮੇਰੀਆ ਦੌਂਵੇ ਬਾਹਵਾਂ ਕੱਟੀਆ ਗੲੀਆਂ
ਸੱਜੀ ਵੀ ਤੇ ਖੱਬੀ ਵੀ
ਮੈਂ ਤੜਫਦੀਆਂ,ਮਿੱਟੀ 'ਚ ਰੁਲਦੀਆ
ਬਾਂਹਵਾ ਤਾਂ ਵੇਖ ਸਕਦੀ ਹਾਂ ਪਰ ਚੁੱਕ ਨਹੀਂ ਸੀ ਸਕਦੀ
ਦੂਜੇ ਸੁਪਨੇ ਅੰਦਰ
ਮੈਨੂੰ ਸਵਾਲ ਦਾ ਜਵਾਬ ਨਹੀਂ ਆਉਦਾ
ਮਾਸਟਰ ਦੰਦੀਆ ਕਰੀਚਦਾ ਹੈ
ਤੇ ਸਵਾਲ ਦਾ ਜਵਾਬ ਨਾ ਆਉਣ ਤੇ ਮੈਨੂੰ
ਧੁੱਪ ਵਿੱਚ ਖੜਾ ਕਰ ਦਿੰਦਾ ਹੈ
ਮਨੀਟਰ ਨੂੰ ਡੰਡੇ ਲਾਉਣ ਲੲੀ ਕਹਿੰਦਾ ਹੈ
ਅਗਲੇ ਪਲ ਮੈਂ ਚੱਕਰ ਖਾਕੇ ਧਰਤੀ ਤੇ ਗਿਰ ਪੈਂਦੀ ਹਾਂ
ਿੲੱਕ ਸੁਪਨੇ ਵਿੱਚ ਮੇਰਾ ਵਿਆਹ ਸੀ ਹੌਿੲਆ
ਪਰ ਵਿਆਹ ਦਾ ਸੁਪਨਾ ਮੇਰਾ ਉਦੌਂ ਸੀ ਚਕਣਾ ਚੂਰ ਸੀ ਹੌਿੲਆ
ਜਦੌ ਡੌਲੀ ਵਾਲੀ ਕਾਰ ਦਾ ਅੇਕਸਰੀਟ ਸੀ ਹੌੀੲਆ,
ਤੇ ਮੇਰੀ ਲਾਸ਼ ਸੜਕ ਦੇ ਅੱਧ ਵਿਚਕਾਰ ਪੲੀ ਸੀ
ਿੲਕ ਰਾਤ ਮੇਰੇ ਕੰਧੇ ਤੇ ਬਾਜ਼ ਆ ਬੈਠਾ,
ਮੈਂ ਸ਼ੀਸ਼ੇ ਚ ਤੱਕਿਆ
ਮੇਰੇ ਸਿਰ ਤੇ ਕਲਗੀ ਤਾਂ ਸੀ
ਪਰ ਤਲਵਾਰ ਨਹੀਂ ਸੀ
ਜਫਰਨਾਮਾ ਕੌਲ ਤਾ ਪਿਆ ਸੀ
ਪਰ ਉਸ ਤੇ ਮੇਰੀ ਕਲਮ ਨਹੀਂ ਚਲ ਰਹੀ ਸੀ
ਿਕਉਕਿ ਮੈਂ ਕੁਰਬਾਨੀਆ ਨਹੀਂ ਦਿੱਤੀਆ ਸਨ
ਤਾਂ ਜਫਰ ਨਹੀਂ ਜਲਾੲੈ ਸਨ
ਿੲਸ ਤਰਾਂ ਦੇ ਸੁਪਨੇ
ਮੈੁਨੂੰ ਰੌਜ਼ ਆਉਦੇ ਨੇ
ਤੇ ਮੇਰੇ ਮੱਥੇ ਤੇ ਬੈਠਕੇ
ਮੈਨੂੰ ਸਤਾਉਦੇ ਨੇ