|
 |
 |
 |
|
|
Home > Communities > Punjabi Poetry > Forum > messages |
|
|
|
|
|
ਦਿ੍ਸ਼ਟਾ |
ਗਿਆਨ ਬਿਨ ਬੰਦੇ ਇਨਸਾਨ ਹੋਣਾ ਨਹੀਂ । ਪਾਏ ਬਿਨ ਅੰਦਰ ਕਦੇ ਗਿਆਨ ਹੋਣਾ ਨਹੀਂ।
ਜਿਸਨੇ ਕਦੇ ਵੀ ਪ੍ਰਕਾਸ਼ ਨਹੀਂ ਵੇਖਿਆ, ਉਸਨੂੰ ਹਨੇਰਿਆਂ ਦਾ ਇਲਮ ਨਹੀਂ ਹੋਣਾ। ਮਨੁੱਖ ਦੇ ਮਸਤੱਕ ਵਿੱਚ ਯੁੱਧ ਜਾਰੀ ਹੈ, ਤਿ੍ਪਤੀ ਦਾ ਸੁਪਨਾ ਕਦੇ ਪੂਰਾ ਹੋਣਾ ਨਹੀਂ । ਲੋੜ ਦਾ ਬਹਾਨਾ,ਮਕਸਦ ਦੀ ਅਣਹੋਂਦ ਹੈ, ਅਗਿਆਨਤਾ ਦੇ ਨਾਂ ਤੇ ਬੋਧ ਹੋਣਾ ਨਹੀਂ। ਮੂਰਸ਼ਤ ਹੈ ਜੀਵਨ, ਜੋ ਬੇਹੋਸ਼ ਤੁਰਦੇ ਰਹੇ, ਭਟੱਕਦੇ ਕੁਰਾਹੇ ਸਫ਼ਰ ਪੂਰਾ ਹੋਣਾ ਨਹੀਂ। ਬੋਧ ਤੋਂ ਸੱਖਣੇ ਭਰਮਿਤ ਆਪਣੇ ਗਿਆਨ ਤੋਂ, ਵਿਅਕਤੀ ਨੂੰ ਅਗਿਆਤ ਦਾ ਗਿਆਨ ਨਹੀਂ, ਕਿਰਤੀ ਤੋਂ ਪਾਰ ਦਾ ਅਨੁਭੱਵ ਹੋਣਾ ਨਹੀਂ। ਦਿ੍ਸ਼ਟਾ ਹੋਣ ਲਈ ਦਰਸ਼ਕ ਦਾ ਭਾਵ ਕਿਥੇ, ਪ੍ਰਾਪਤੀ ਦਾ ਅਹਿਸਾਸ ਗੈਰ ਤੋਂ ਹੋਣਾ ਨਹੀਂ। ਦੇਹਿ ਦੇ ਭਾਵ ਨੂੰ ਆਪਣੇ ਵਿੱਚੋਂ ਕੱਢਦੇ ਨੇ ਜੋ, ਦੂਸਰਿਆਂ ਦੇ ਕਾਰਨ ਵਜ਼ੂਦ ਤੇਰਾ ਹੋਣਾ ਨਹੀਂ।
|
|
30 Apr 2013
|
|
|
|
ਬਹੁਤ ਬਹੁਤ ਧੰਨਵਾਦ ਪਾਠਕਾਂ ਅਤੇ ਸਹਿਤਕਾਂਰਾਂ ਦਾ
|
|
04 May 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|