ਮੈਂ ਦਰਿਆ ਨੂੰ ਪੁੱਛਿਆ ਕਿਵੇਂ ਵਗ ਲੈਂਦਾ ਹੈਂ ਲਗਾਤਾਰ? ਅੱਗੋਂ ਦਰਿਆ ਨੇ ਪੁੱਛਿਆ ਵਗਣਾ ਕੀ ਹੁੰਦਾ? ਦਰਿਆ ਨਾਲ ਤੁਰਦਿਆਂ ਸਮੁੰਦਰ ਕੋਲ ਪੁੱਜਿਆ ਜੋ ਚੰਦ ਵੱਲ ਦੇਖ ਕੇ ਹੱਸ ਰਿਹਾ ਸੀ ਓਸ ਨੂੰ ਪੁੱਛਿਆ- ਏਨਾ ਗਹਿਰਾ ਕਿਵੇਂ ਹੋਇਆ? ਸਮੁੰਦਰ ਪੁੱਛਣ ਲੱਗਾ ਗਹਿਰਾਈ ਹੁੰਦੀ? ਫਿਰ ਮੈਂ ਚੰਦ ਨੂੰ ਪੁੱਛਿਆ- ਏਨਾ ਸ਼ਾਂਤ ਕਿਉਂ ਹੈਂ? ਚੰਦ ਨੇ ਹੈਰਾਨ ਹੋ ਪੁੱਛਿਆ- ਇਹ ਸ਼ਾਂਤੀ ਕੀ ਚੀਜ਼ ਹੋਈ? ਮੇਰੇ ਸੁਪਨੇ 'ਚ ਦਰਿਆ ਸਮੁੰਦਰ ਤੇ ਚੰਦ ਆੳਂਦੇ ਹਨ ਆਖਦੇ ਹਨ- ਬੰਦਾ ਬਣ ਮੈਥੋਂ ਪਰਤ ਕੇ ਪੁੱਛ ਨਹੀਂ ਹੁੰਦਾ ਇਹ ਬੰਦਾ ਕੀ ਹੁੰਦਾ?...........................................ਜਸਵੰਤ ਜ਼ਫਰ