ਹਫੀਜ਼ ਮੀਆਂ ਅੱਲਾ ਤੋਂ ਕੋਈ ਜਿਆਦਾ ਨਹੀਂ ਮੰਗਦਾਮੇਹਨਤ ਕਰਦਾ ਹੈ9 ਤੋਂ 9
ਬੀਵੀ ਬਰਾਬਰ ਕਮਾਓਂਦੀ ਹੈਓਸੇ ਫੈਕਟਰੀ ਦੂਸਰੀ ਸ਼ਿਫਟ ‘ਚ9 ਤੋਂ 9
ਏਨੀ ਕੁ ਦੁਆ ਹੈ ਉਸਦੀ ਕਿ ਅੱਲ੍ਹਾ ਮੀਆਂ ਉਸਨੂੰ ਚੰਦ ਲਮਹੇਂ ਅਤਾ ਫਰਮਾਵੇਅਤੇ ਉਹ ਸੁੱਤੀ ਬੀਵੀ ਦੇ ਨਹੁੰਆਂ ਨੂੰ ਪਾਲਿਸ਼ ਲਾਵੇ