|
 |
 |
 |
|
|
Home > Communities > Punjabi Poetry > Forum > messages |
|
|
|
|
|
ਡੁਬਦਾ ਸੂਰਜ |
ਦੁਨਿਆਂ ਦੇ ਵਿਚ ਏਹੋ ਮੈਂ ਕਮਾਇਆ ਹੈ
ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
ਸੋਚਿਆ ਸੀ ਬਸ ਬੰਦਾ ਹੀ ਬਣ ਜਾਵਾਂ ਇੱਕ
ਆਹ ਜਾਂ ਓਹ ਬਣ ਜਾਵਾਂ ਨਾ ਕਦੇ ਵੀ ਚਾਹਿਆ ਹੈ
ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
ਮੰਦਿਰ ਮਸਜਿੱਦ ਜਾ ਜਾ ਸੀਸ ਝੁਕਾਇਆ ਨਹੀਂ
ਰੋਂਦੇ ਬਚਿਆਂ ਨੂੰ ਹੀ ਗਲ ਨਾਲ ਲਾਇਆ ਹੈ
ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
ਗਮ ਝੋਲੀ ਵਿਚ ਪਾ ਲੈ ਸਭ ਜ਼ਮਾਨੇ ਦੇ
ਦੁਖਂਾ ਨੂੰ ਹਰ ਹੀਲੇ ਗਲ ਲਾਇਆ ਹੈ
ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
ਖਾਲੀ ਮੁੜਨ ਨਹੀ ਦਿੱਤਾ ਕਿਸੇ ਸਵਾਲੀ ਨੂੰ
ਹਾਸੇ ਖੁਸ਼ੀਆਂ ਦਿਤੇ ਜੋ ਦਰ ਆਇਆ ਹੈ
ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
ਹਿੱਕ ਦੇ ਨਾਲ ਨਿਭਾਈਆਂ ਜਿਥੇ ਲਾਈਆਂ ਨੇ
ਸੱਜਣਾਂ ਦਾ ਨਾ ਫਾਇਦਾ ਕਦੇ ਉਠਾਇਆ ਹੈ
ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
ਨਗਮੇ ਚੋਰੀ ਕਰ ਕੇ ਸ਼ੋਹਰਤ ਪਾਈ ਨਹੀ
ਆਪਣਾ ਲਿਖਿਆ ਦਰਦ ਸਦਾ ਮੈਂ ਗਾਇਆ ਹੈ
ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
ਧੁਪਾਂ ਦੇ ਵਿਚ ਆਦਤ ਛਾਵਾਂ ਕਰਨੇ ਦੀ
ਸਭ ਮੋੜਾਂ ਤੇ ਹਰਿਆ ਰੁਖ ਲਗਾਇਆ ਹੈ
ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
ਆਪ ਦੁਖੀ ਤੇ ਆਉਂਦੀਆਂ ਨਸਲਾਂ ਦੁਖ ਭੋਗਨ
ਮਾਂ-ਬਾਪ ਦਾ ਦਿਲ ਜਿਸਨੇ ਵੀ ਦੁਖਾਇਆ ਹੈ
ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
ਹਕ਼ ਨਾ ਮਾਰੇ ਜਾਣ ਵਿਚਾਰੀਆਂ ਕੁੜੀਆਂ ਦੇ
ਇਹਨਾ ਨੇ ਹੀ ਜੱਗ ਤਾਜ ਬਣਾਇਆ ਹੈ
ਬਸ ਡੁਬਦਾ ਸੂਰਜ ਹੀ "ਪ੍ਰੀਤ" ਦੇ ਹਿੱਸੇ ਆਇਆ ਹੈ
ਪ੍ਰੀਤ ਖੋਖਰ
|
|
18 Apr 2015
|
|
|
|
Hmm! ਬਹੁਤ ਸੋਹਣੀ ਲਿਖਤ ਸਾਂਝੀ ਕੀਤੀ ਹੈ ਤੁਸੀਂ, ਗੁਰਪ੍ਰੀਤ ਬਾਈ ਜੀ |
ਇਹ ਤਾਂ ਨਾਯਾਬ ਚੀਜ਼ ਲਿਖੀ ਹੈ ਤੁਸੀਂ, ਗੁਰਪ੍ਰੀਤ ਬਾਈ ਜੀ |
ਮੈਨੂੰ ਲੱਗਦਾ ਹੈ ਕਿਉਂਕਿ ਤੁਸੀਂ,
ਜੀਵਨ ਦੇ ਹਰ ਖੇਤਰ 'ਚ ਸੋਹਣਾ ਰੋਲ ਨਿਭਾਇਆ ਹੈ,
ਤਾਹਿਓਂ ਅੱਗ ਦੀ ਥਾਂ, ਸ਼ਾਂਤ ਸੂਰਜ ਹਿੱਸੇ ਆਇਆ ਹੈ |
Carry on the good work !
God Bless !
|
|
18 Apr 2015
|
|
|
|
bhut wadiyaa likhiya e veere .......
|
|
19 Apr 2015
|
|
|
|
bhut wadiyaa likhiya e veere .......
|
|
19 Apr 2015
|
|
|
|
Bahut hi Vadhia Gurpreet .........
ਧੁਪਾਂ ਦੇ ਵਿਚ ਆਦਤ ਛਾਵਾਂ ਕਰਨੇ ਦੀ
ਸਭ ਮੋੜਾਂ ਤੇ ਹਰਿਆ ਰੁਖ ਲਗਾਇਆ ਹੈ
ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
Jehde dujain nu chhanva karn ohna de hisse chadhde Suraj au de ne .......wait fr d day.........bahut achhe
|
|
19 Apr 2015
|
|
|
|
|
Bohat e wadhiaa Gurpreet |
ਨਗਮੇ ਚੋਰੀ ਕਰ ਕੇ ਸ਼ੋਹਰਤ ਪਾਈ ਨਹੀ ਆਪਣਾ ਲਿਖਿਆ ਦਰਦ ਸਦਾ ਮੈਂ ਗਾਇਆ ਹੈ ਬਸ ਡੁਬਦਾ ਸੂਰਜ ਹੀ ਮੇਰੇ ਹਿੱਸੇ ਆਇਆ ਹੈ
Jadon m eh lines padh reha si ta mere zehan ch ik naam ghumm gya ...
Te oh chori da naghma vi.. Oh nagma si..
Asin agg de vastar poune ne nazdeek na ho ..
|
|
20 Apr 2015
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|