|
ਦੁਖ ਕੀ ਹੈ ਤੇ ਕਿਓ ਹੈ |
ਦੁੱਖ : ਭਾਵ ਉਹ ਦੁੱਖ ਹਨ ਜੋ ਅਸੀਂ ਆਪਣੇ ਜੀਵਨ ਵਿੱਚ ਰੋਜ਼ਾਨਾ ਦੇ ਆਧਾਰ ਤੇ ਸਾਹਮਣਾ ਕਰਦੇ ਹਾਂ, ਉਹ ਪ੍ਰਸਥਿਤੀਆਂ ਜਿਹੜੀਆਂ ਸਾਨੂੰ ਸਰੀਰਿਕ ਜਾਂ ਮਾਨਸਿਕ ਦੁੱਖ ਵਿੱਚ ਪਾਉਂਦੀਆਂ ਹਨ ਅਤੇ ਸਾਡੇ ਰੋਜ਼ਾਨਾ ਜੀਵਨ ਨੂੰ ਬੇਅਰਾਮ ਕਰਦੀਆਂ ਹਨ ਨੂੰ ਦੁੱਖ ਦਾ ਨਾ ਦਿੱਤਾ ਜਾਂਦਾ ਹੈ । ਭੌਤਿਕ ਅਤੇ ਸਰੀਰਿਕ ਦੁੱਖ ਉਨੇ ਦੁਖਦਾਈ ਨਹੀਂ ਹੁੰਦੇ ਹਨ ਜਿੰਨੇ ਕਿ ਮਾਨਸਿਕ ਦੁੱਖ ਹੁੰਦੇ ਹਨ ਜਿਵੇਂ ਕਿ ਅਸੀਂ ਸੱਚ ਦੀ ਖੋਜ ਦੇ ਰਸਤੇ ਤੇ ਚੱਲਦੇ ਹਾਂ, ਭੌਤਿਕ ਤੱਤ, ਪਰਵਾਰਿਕ ਮਸਲੇ, ਵਿੱਤੀ ਮਸਲੇ ਕੁਝ ਦੁੱਖ ਦੇ ਕੁਝ ਸਥਾਈ ਰੂਪ ਹਨ ਜਿੰਨਾ ਦਾ ਅਸੀਂ ਸਾਰੇ ਰੋਜ਼ਾਨਾ ਸਾਹਮਣਾ ਕਰਦੇ ਹਾਂ, ਤੇ ਫਿਰ ਇਹ ਸਭ ਸਾਡੇ ਕਰਮ ਖੰਡ ਦਾ ਇਕ ਹਿੱਸਾ ਹੈ ।
ਸਾਰੇ ਦੁੱਖਾਂ ਅਤੇ ਮਾਨਸਿਕ ਰੋਗਾਂ ਦੇ ਪਿੱਛੇ ਕਾਰਨ ਇਸ ਜਨਮ ਵਿੱਚ ਬੀਤੇ ਸਮੇਂ ਦੀ ਕਰਨੀ ਤੇ ਅਧਾਰਿਤ ਹਨ ਅਤੇ ਸਾਰੇ ਪਿਛਲੇ ਜਨਮਾਂ ਦੀ ਕਰਨੀ ਤੇ । ਭੌਤਿਕ ਸਰੀਰਿਕ ਦੁੱਖਾਂ ਵਿੱਚ ਸਾਰੇ ਸਰੀਰਿਕ ਜ਼ਖਮ ਅਤੇ ਰੋਗ ਸ਼ਾਮਿਲ ਹੁੰਦੇ ਹਨ ਜਿਵੇਂ ਕਿ ਮਾਨਸਿਕ ਰੋਗ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ, ਆਸਾ, ਤ੍ਰਿਸ਼ਨਾ ਅਤੇ ਮਨਸਾ ਹਨ ।
ਗੁਰਬਾਣੀ ਇਹ ਵੀ ਕਹਿੰਦੀ ਹੈ ਦੁੱਖ ਭੰਜਨ ਤੇਰਾ ਨਾਮ ਜੀ ਅਤੇ ਸਰਬ ਰੋਗ ਕਾ ਅਉਖਦ ਨਾਮੁ, ਜਿਸਦਾ ਭਾਵ ਹੈ ਕਿ ਦੁੱਖ ਲਈ ਔਸ਼ਧੀ ਨਾਮ ਹੈ, ਇਹ ਸਾਨੂੰ ਦੁੱਖਾਂ ਤੋਂ ਮੁਕਤੀ ਦਿਵਾਉਂਦਾ ਹੈ ਅਤੇ ਸਾਨੂੰ ਖੁਸ਼ੀ ਅਤੇ ਸੁੱਖ ਦਾ ਸਰਵ ਉੱਚ ਪੱਧਰ ਦਿੰਦਾ ਹੈ, ਇਹ ਸਾਨੂੰ ਇਨ੍ਹਾਂ ਸਾਤ ਕਰ ਦਿੰਦਾ ਹੈ ਕਿ ਅਸੀਂ ਕਿਸੇ ਵੀ ਪੱਧਰ ਦੀ ਪੀੜਾ ਨੂੰ ਸਹਿਣ ਕਰ ਸਹਿਨ ਕਰ ਸਕਦੇ ਹਾਂ, ਨਾਮ ਇਨ੍ਹਾਂ ਸ਼ਕਤੀਸ਼ਾਲੀ ਹੈ ਕਿ ਇਹ ਦੁੱਖ ਅਤੇ ਖੁਸ਼ੀ ਵਿਚਲੇ ਫਾਸਲੇ ਨੂੰ ਖਤਮ ਕਰ ਦਿੰਦਾ ਹੈ; ਸਾਡੀ ਰੂਹ ਅਤੇ ਮਨ ਇੰਨੇ ਸਥਿਰ ਹੋ ਜਾਂਦੇ ਹਨ ਕਿ ਕੋਈ ਵੀ ਇਸਨੂੰ ਭੰਗ ਨਹੀਂ ਕਰ ਸਕਦਾ ਹੈ, ਇਹੀ ਹੈ ਜੋ ਗੁਰੂ ਸਾਹਿਬਾਨ ਨੇ ਕੀਤਾ ਜਦੋਂ ਉਹ ਤੱਤੀ ਤਵੀ ਤੇ ਬੈਠੇ ਸਨ ਅਤੇ ਅਕਾਲ ਪੁਰਖ ਦੇ ਹੁਕਮ ਦੀ ਸੇਵਾ ਵਿੱਚ ਆਪਣਾ ਜੀਵਨ ਦੇ ਦਿੱਤਾ, ਇਸ ਤਰ੍ਹਾਂ ਕਰਕੇ ਉਹ
ਅੱਜ ਕੱਲ ਅਸੀ ਉਹਨਾਂ ਲੋਕਾਂ ਨੂੰ ਵੇਖ ਰਹੇ ਹਾਂ ਜਿਹੜੇ ਆਪਣੇ ਅਤੀਤ ਦੇ ਕਾਰਜਾਂ ਨੂੰ ਸਾਫ ਕਰਨ ਲਈ ਦੁੱਖ ਭੋਗ ਰਹੇ ਹਨ । ਸਾਰੀਆਂ ਤਕਲੀਫ਼ਾਂ ਵਿਅਕਤੀ ਨੂੰ ਜਗਾਉਣ ਲਈ ਇਕ ਸੁਨੇਹਾ ਹੈ ਕਿ ਉਹ ਦੁੱਖ ਵਿੱਚ ਕਿਉਂ ਹੈ । ਤਦ ਉਹਨਾਂ ਦੀ ਰੂਹ ਦਾ ਸਫ਼ਰ ਸ਼ੁਰੂ ਹੋਣਾ ਚਾਹੀਦਾ ਹੇ । ਇਹੀ ਬਾਬਾ ਜੀ ਨਾਲ ਵਾਪਰਿਆ । ਉਹਨਾਂ ਭਗਤੀ ਕੀਤੀ ਅਤੇ ਜਾਨਣਾ ਚਾਹੁੰਦੇ ਸਨ ਕਿ ਪ੍ਰਮਾਤਮਾ ਨੇ ਉਹਨਾਂ ਦੇ ਪਹਿਲੇ ਜੀਵਨ ਵਿੱਚ ਉਹਨਾਂ ਨੂੰ ਇੰਨਾ ਦੁੱਖੀ ਕਿਉਂ ਕੀਤਾ । ਤਦ ਉਸਨੇ ''ਦੁਖ ਦਾਰੂ'' ਪੜ੍ਹਿਆ ਕਿ ਦੁੱਖ ਇਕ ਨਿਵਾਰਕ ਹੈ ਕਿਉਂਕਿ ਆਨੰਦ ਇਕ ਰੋਗ ਬਣਦਾ ਹੈ ਇਹ ਉਸਨੂੰ ਪ੍ਰਮਾਤਮਾ ਨੂੰ ਭੁੱਲਣ ਲਈ ਕਹਿੰਦਾ ਹੈ । ਅਤੇ ਜਦੋਂ ਬਾਬਾ ਜੀ ਦੀ ਭਗਤੀ ਪੂਰਨ ਹੋ ਗਈ ਪ੍ਰਮਾਤਮਾ ਨੇ ਉਹਨਾਂ ਨੂੰ ਦਿਖਾਇਆ ਕਿ ਪ੍ਰਮਾਤਮਾ ਕਿਸੇ ਦੇ ਦੁੱਖ ਦਾ ਕਾਰਨ ਨਹੀਂ ਬਣਦਾ ਹੈ । ਉਹਨਾਂ ਦੇ ਸਾਰੇ ਦੁੱਖ ਉਹਨਾਂ ਦੇ ਆਪਣੇ ਬੁਰੇ ਕੰਮਾਂ ਕਾਰਨ ਹੁੰਦੇ ਹਨ ਜਿਹੜੇ ਕਿ ਉਹਨਾਂ ਨੂੰ ਕਰਮਾਂ ਦੀ ਖੇਡ ਦੇ ਅਨੁਸਾਰ ਕੱਟਣੇ ਪੈਂਦੇ ਹਨ ।
ਅੱਜ ਸਾਡੇ ਕੋਲ ਨਾਮ ਹੈ ਅਤੇ ਸਾਨੂੰ ਨਾਮ ਦੀ ਸੇਵਾ ਕਰਨੀ ਚਾਹੀਦੀ ਹੈ ।
ਅਸਲ ਵਿੱਚ ਰੋਗ ਅਤੇ ਗਰੀਬੀ ਵਰਗੇ ਦੁੱਖ ਰਾਹੀ ਅਸਲ ਵਿੱਚ ਪ੍ਰਮਾਤਮਾ ਸਾਨੂੰ ਦੱਸ ਰਿਹਾ ਹੈ ਕਿ ਸਾਨੂੰ ਇਸ ਜੀਵਨ ਵਿੱਚ ਚੰਗੇ ਕਰਮ ਕਰਨੇ ਚਾਹੀਦੇ ਹਨ । ਅਸੀਂ ਜਿੰਨਾਂ ਵਿਚੋਂ ਸਭ ਤੋਂ ਮਹਾਨ ਨਾਮ ਸਿਮਰਨ ਹੈ । ਨਹੀਂ ਤਾਂ ਅਸੀਂ ਸਦਾ ਦੁੱਖ, ਤਕਲੀਫ਼ਾਂ ਅਤੇ ਗਰੀਬੀ ਦੇ ਇਸ ਚੱਕਰ ਵਿੱਚ ਲੱਗੇ ਰਹਾਂਗੇ ।
|
|
06 Jul 2011
|