Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਦੁੱਖ ਦਾ ਮੂਲ ਦਵੈਤ ਹੈ,

ਦੁੱਖ ਦਾ ਮੂਲ ਦਵੈਤ ਹੈ , ਮਰਜ਼ ਹੈ ਲਾ-ਇਲਾਜ ।
ਨਿਰਮਲ ਚਿੱਤ ਉਦੇਸ਼ ਇਕ ਮਾਲਕ ਰਖੇ ਲਾਜ ।

ਲਹਿਰ ਸਮਝੇ ਵਜੂਦ ਹੈ,ਤੇ ਸੰਸਾਰ ਹੰਢਾਵੇ ਨਿੱਤ ।
ਸਾਗਰ ਕਰਕੇ ਹੋਂਦ ਹੈ, ਜੇ ਹੰਕਾਰ ਨਾ ਰਖੇ ਚਿੱਤ ।

ਪ੍ਰਤੀਤੀ ਕਰੇ ਜੇ ਗਹਿਰ ਮਨ, ਮਿਲੇ ਪ੍ਰੇਮ ਅਥਾਹ ।
ਮਨ ਰਹੇ ਵਸ ਉਸਦੇ, ਰੂਹ ਮਾਰਗ ਪਾਵੇ ਅਗਾਂਹ ।

ਉਲਝਣ ਵਿੱਚ ਹੀ ਸਮਾਧਾਨ,ਔਖਧ ਵਿੱਚ ਸੰਸਾਰ ।
ਭਵਸਾਗਰ ਤੋਂ ਸਿਰਫ ਤੂੰ ਹੀ ਕਰ ਸਕਦਾ ਹੈਂ ਪਾਰ ।

ਵਰਤੋ ਇਸ ਸੰਸਾਰ ਨੂੰ, ਮੁਤਾਬਿਕ ਆਪਣੀ ਲੋੜ ।
ਬਿਨਾ ਲੋੜ ਦੇ ਸੰਚਿਆਂ,ਰਹੇਗੀ ਹਰ ਵਕਤ ਥੋੜ ।

ਕਲਪਨਾ ਵਿੱਚ ਸੰਸਾਰ ਦੇ, ਭਰਮ ਅਤੇ ਹੰਕਾਰ ।
ਕਲਪ ਰੁੱਖ ਦਾ ਸਾਇਆ, ਭਰਮਿਤ ਹੈ ਸੰਸਾਰ ।

ਸਮੋਹਿਕ ਜਾਣੇ ਤੇਰੀ ਭਾਵਨਾ, ਮਨ ਨੂੰ ਕੀਤਾ ਵੱਸ।
ਜੋ ਜਾਣੇ ਤੇਰੇ ਮਨ ਦੀ,ਉਸਤੋਂ ਦੂਰ ਰਿਹਾ ਤੂੰ ਨੱਸ ।

ਭਰਮ ਜੋ ਤੋੜੇ ਭਰਮ ਨਾਲ,ਉਹ ਸੱਚਾ ਨਹੀਂ ਇਨਸਾਨ ।
ਮੁਕਤ ਕਰਨ ਲਈ ਆਪ ਨੂੰ, ਆਪਣਾ ਮੂਲ ਪਹਿਚਾਣ ।

ਆਇਉਂ ਭਰਮਨ ਕਰਨ ਨੂੰ, ਸਹਿਜ ਨਾਲ ਪਹਿਚਾਣ ।
ਹਰ ਪਲ ਤੇਰੇ ਨਾਲ ਹੈ, ਤੂੰ ਘਟਿ ਵਿੱਚ ਉਸਨੂੰ ਜਾਣ ।

ਰੋਸ ਜੇ ਤੂੰ ਰਖੇਂ ਘਾਟ ਦਾ,ਕਰਮ ਨਾ ਕਰੇਂ ਵਿਚਾਰ ।
ਵਿਸ਼ਵਾਸ਼ ਨਾ ਪ੍ਰਾਲਭਿੱਤ ਤੇ ਭਰਮਤ ਸੱਭ ਸੰਸਾਰ ।
                                       ਗੁਰਮੀਤ ਸਿੰਘ

18 Feb 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

SUKHAN

01 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks to all viewers
31 May 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Brilliantly written,.............jio sir g

31 May 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks Sukhpal ji
01 Jun 2015

Reply