Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦੁਖਾਂਤ

ਝਨਾ ਸੁੱਕੀ ਹੈ
ਤੇ ਸੋਹਣੀ ਫੇਰ ਵੀ
ਮਿਲਣ ਨਹੀ ਆਈ

 

ਆਖਦੀ ਹੈ
ਕੇ ਤੇਰੇ ਸਹਿਰ ਦੇ ਸ਼ਾਇਰ
ਮੰਨਦੇ ਨੇ
ਮੋਹੱਬਤ ਨੂੰ
ਬਸ ਜਿਸਮਾ ਦੀ ਖੇਡ

 

ਤੇ ਪੁਛਦੇ ਨੇ
ਕੇ ਰੂਹਾ ਨੂੰ
ਕਿਸਨੇ ਦੇਖਿਆ?

 

ਓਹ ਹੁਣ
ਵਸ ਗਈ ਏ
ਪੱਕੇ ਤੌਰ ਤੇ
ਕਿਸੇ ਘੁਮਿਆਰ ਦੇ ਘਰੇ ਹੀ
ਓਥੇ ਭਾਵੇ ਉਸਨੂੰ
ਪੱਕੇ ਘੜੇ ਵੀ
ਕੱਚੇ ਲਗਦੇ ਨੇ


ਮਾਹੀਵਾਲ ਵੀ ਤੁਰ ਗਿਆ
ਹੈ ਕਿਧਰੇ
ਧੂਣੀ ਬਲਦੀ ਛੱਡ ਕੇ

ਆਖਰੀ ਬੋਲ
ਕਿਸੇ ਨੇ ਸੁਣੇ ਸਨ
ਉਸਦੇ

 

ਕਿ ਜਦ
ਚੂੰਡੀ ਵੱਡਿਆ
ਰੋਵਣ ਵਾਲੇ
ਕਲਮ ਚੁੱਕ ਲੈਂਦੇ ਨੇ
ਤਾ ਪੱਟ ਦਾ ਮਾਸ
ਖਵਾਉਣ ਵਾਲੇ ਤੇ
ਭਾਰੀ ਪੈਂਦੇ ਨੇ|

 

 

 

ਭੁਪਿੰਦਰ ਸਿੰਘ

18 Oct 2013

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Bahut hi umdaa.....
Dhanwaad share karn lyi...... :-)
18 Oct 2013

Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 
wadhiya...
18 Oct 2013

Reply