|
 |
 |
 |
|
|
Home > Communities > Punjabi Poetry > Forum > messages |
|
|
|
|
|
ਦੁਨੀਆ ਤੇ ਲੋਕ |
ਦੁਨੀਆ ਤੇ ਲੋਕ
ਝੂਠਾਂ ਦੀ ਦੁਨੀਆ ਵਿੱਚ ਰੁਲ ਗਏ ਮੇਰੇ ਸੱਚ, ਹੰਝੂਆਂ 'ਚ ਭਿੱਜੇ ਸਿੱਲੇ ਸਿੱਲੇ ਸੁਪਨੇ ਗਏ ਮੇਰੇ ਮੱਚ, ਪੱਥਰ ਸਮਝ ਦਿਲ ਤੇ ਖਾਂਦੇ ਰਹੇ ਸੱਟ, ਅੱਜ ਜਦ ਟੁੱਟਾ ਪਤਾ ਲੱਗਾ ਇਹ ਸੀ ਨਿਰਾ ਕੱਚ, ਜਿੱਥੇ ਭੱਜਣਾ ਐ ਤੂੰ ਲੈ ਭੱਜ, ਛੁਰੀਆਂ ਚੱਕੀ ਫਿਰਦੇ ਲੋਕ ਤੇਰੀਆਂ ਜੜ੍ਹਾਂ ਕਿਵੇਂ ਜਾਣਗੀਆਂ ਬੱਚ।
ਇੱਥੇ ਚਿਹਰਿਆਂ ਤੇ ਚੜੇ ਨੇ ਮਖੌਟੇ ਜੋ ਲਾਹੁਣੇ ਬੜੇ ਔਖੇ, ਹਰ ਰਾਹ ਮਿਲ ਜਾਂਦੇ ਮਤਲਬੀ ਦਿਲ ਦੇ ਦਰਦੀ ਲੱਭਦੇ ਨਹੀਂ ਸੌਖੇ, ਜਾਨ ਤਾਂ ਤੇਰੀ ਇਹਨਾਂ ਪੱਕੀ ਕੱਢਣੀ ਆ ਤੇ ਨਾਲੇ ਖਾਣਾ ਤੇਰਾ ਮਾਸ, ਇਹ ਸਭ ਇੱਲ ਕਾਵਾਂ ਫਿਰਦੇ ਨੇ ਨਾ ਲਾ ਇਹਨਾਂ 'ਚੋਂ ਹੰਸਾਂ ਦੀ ਆਸ,
ਸੀਨੇ ਲਾਇਆ ਸੀ ਜਿੰਨ੍ਹਾਂ ਨੂੰ ਸਮਝ ਆਪਣਾ ਉਹ ਨਿਕਲੇ ਖੂਨ ਚੂਸਣ ਵਾਲੀ ਜੋਕ, ਆਪਣੇ ਸੁਆਰਥ ਲਈ ਦਿੱਤੇ ਉਹਨਾਂ ਸਭ ਰਿਸ਼ਤੇ ਅੱਗ 'ਚ ਝੋਕ, ਭੁਲੇਖਾ ਤੇਰਾ ਅਹਿਸਾਸ ਰਿਸ਼ਤੇ ਨਾਤੇ ਨੇ ਅਨਮੋਲ, ਪੰਡਾਂ ਬੰਨ ਕੇ ਇੰਨ੍ਹਾਂ ਦੀਆਂ ਮੋਢੇ ਚੁੱਕੀ ਫਿਰਦੇ ਲੋਕ, ਵੇਖ ਧਿਆਨ ਨਾਲ ਇੰਦੀ ਦੁਨੀਆ ਦੀ ਲਾਈ ਮੰਡੀ ਤੇ ਵਿਕਦੇ ਨੇ ਇਹ ਵਿੱਚ ਥੋਕ ।
ਇੰਦੀ ਧਾਲੀਵਾਲ ਪਿੰਡ ਬੱਧਨੀ ਕਲਾਂ, ਜ਼ਿਲਾ ਮੋਗਾ indi.dhaliwal@yahoo.co.nz
|
|
11 Nov 2012
|
|
|
|
GUD ONE .....indi 
|
|
11 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|