|
ਇਹ ਪੁੰਨ ਤਾਂ ਖੱਟ ਲਵੇ, |
ਸ਼ਾਮ ਦਾ ਵਕਤ ਸੀ, ਇੱਕ ਔਰਤ , ਆਪਣੇ ਘਰ ਦੀ ਛੱਤ ਤੇ , ਘੁੰਮ ਰਹੀ ਸੀ, ਕਿ ਅਚਾਨਕ ਗਲੀ ਵਿੱਚੋਂ, ਰੋਣ ਦੀ ਅਵਾਜ਼ ਸੁਣਕੇ ਕੋਠੇ ਤੋਂ ਥੱਲ਼ੇ ਆਉਂਦਿਆਂ ਪੁੱਛਿਆ ਕੀ ਹੋਇਆ , ਤਾਂ ਲੋਕਾਂ ਦੱਸਿਆ , ਤੇਰਾ ਲੜਕਾ , ਨਸ਼ਾ ਪੀ ਕੇ ਮਰ ਗਿਆ, ਔਰਤ ਮੁਸਕਰਾਈ , ਇਹ ਤਾਂ ਇੱਕ ਦਿਨ ਹੋਣਾ ਸੀ, ਅੰਦਰ ਗਈ ਬੁਗਨੀ ਤੋੜੀ, ਚਲੋ ਸਸਕਾਰ ਦੀ ਤਿਆਰੀ ਕਰਦੇ ਹਾਂ, ਨੇਤਾ ਜੀ ਨੂੰ ਦਸ ਦਿਉ, ਉਸਦੀ ਸੱਜੀ ਬਾਂਹ ਟੁੱਟ ਗਈ, ਹੁਣ ਕਿਸੇ ਹੋਰ ਨੂੰ, ਇਹ ਮਾਣ ਨਾ ਬਖਸ਼ੇ, ਸ਼ਾਇਦ ਉਸਦੇ ਆਪਣੇ ਬੱਚੇ, ਬੱਚ ਸਕਣ ਇਹ ਪੁੰਨ ਤਾਂ ਖੱਟ ਲਵੇ, ਹੁਣ ਕਿਸੇ ਦੇ ਘਰ ਅਫਸੋਸ ਕਰਨ ਨਾ ਜਾਵੇ।
|
|
06 Apr 2013
|