ਮੈਂ ਨੱਤੀਆਂ ਪਾਈ ਫਿਰਦਾਂ ਹੀਰੀਏ ਨਾਂ ਲਿਖਵਾਕੇ ਤੇਰਾ,
ਤੇਰੇ ਪਿਛੇ ਕੰਨ ਬਨਾਈ ਫਿਰਦਾਂ ਦੇਖ ਤੂੰ ਮੇਰਾ ਜੇਰਾ.
ਕ੍ਯੀਆਂ ਸਾਲਾਂ ਤੋਂ ਤੇਰੇ ਨਾਂ ਦੀ ਮਾਲਾ ਫੇਰ ਰਿਹਾ,
ਕਦੇ ਵੀ ਨਾਗਾ ਨਾ ਪਾਇਆ ਨਾ ਦੇਖੇਆ ਨੇਰਾ-ਸਵੇਰਾ.
ਮੈਂ ਸਾਰੀ ਰਾਤ ਪੜਨ ਬਹਾਨੇ ਫੋਟੋ ਤੇਰੀ ਦੇਖਾਂ,
ਮਾਪੇ ਸੋਚਦੇ ਮੁੰਡਾ ਅਫਸਰ ਬਣੁ ਕੇ ਪੜਦਾ ਹੈ ਬਥੇਰਾ.
ਤੇਰੀ ਗਲੀ ਚ' ਬੇਠੇ ਆਵਾਰਾ ਕੁਤੇਆਂ ਨੇ ਕੱਟੇਆ,
ਜਦੋਂ ਦੇਣ ਆਏਆ ਸੀ ਮੈਂ ਪੰਦਰਵਾਂ ਗੇੜਾ.
ਮੈਂ ਕਯੀ ਵਾਰੀ ਕੋਸਿਸ ਕੀਤੀ ਕੇ ਤੈਨੂੰ ਦਿਲ ਦੀ ਗੱਲ ਕਹਾਂ,
ਪਰ ਹਰ ਵਕਤ ਤੇਰੇ ਦੁਆਲੇ ਹੁੰਦਾ ਹੈ ਕੁੜੀਆਂ ਦਾ ਘੇਰਾ.
ਮੈਂ ਡਰਦੇ-ਡਰਦੇ ਨੇ ਤੇਥੋਂ ਹਿਸਾਬ ਦੀ ਕਿਤਾਬ ਮੰਗੀ,
ਤੂੰ ਹਸਕੇ ਨਾ ਕਰਤੀ ਤੇਰਾ ਸੁਭਾ ਤਾਂ ਹੈ ਕਾਫੀ ਚੰਗੇਰਾ.
ਬੱਸ ਵਿਚ ਮੁਹਰੇ ਬੇਠੀ ਦਾ ਇਕ 'ਵਾਲ' ਪੁਟੇਆ ਸੀ,
ਮੈਨੂੰ ਰਾਤ ਨੂੰ ਕ੍ਯੀ ਵਾਰੀ ਡੰਗਦਾ ਤੇਰਾ ਇਹ ਨਾਗ ਲਮੇਰਾ.
ਅਗਲੇ ਹਫਤੇ ਤੂੰ ਹੱਥਾਂ ਤੇ ਮਹਂਦੀ ਲਾ ਕੇ ਬੇਠੀ,
ਕੇ "ਜੱਗੀ" ਆਹ੍ਦਾਂ ਸੀ ਵਿਹਾਹ ਹੋਣਾ ਤੇਰਾ ਤੇ ਮੇਰਾ.