Punjabi Poetry
 View Forum
 Create New Topic
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਬੇਸ਼ਰਮੀ ਦਾ ਗ੍ਰਹਿਣ


ਬੇਸ਼ਰਮੀ ਦਾ ਗ੍ਰਹਿਣ

 

ਖੌਰੇ ਕਿੱਥੇ ਗਏ ਉਹ ਸਮੇਂ

ਜਦ ਨਿੱਕੇ ਵਡੇਰਿਆਂ ਦੀ

ਨਿਗਰਾਨੀ 'ਚ ਵੱਡੇ ਹੁੰਦੇ ਸੀ |

 

ਬਜੁਰਗਾਂ ਨੇ ਅੱਖ ਰੱਖਣੀ

ਕਿ ਕੱਦ ਕੱਢਦੇ ਮੁੰਡੇ ਦੇ 

ਕਦਮ 'ਤੇ ਨਿਗਾਹਾਂ ਕਿੱਥੇ ਨੇ  

ਉਹ ਕਿਹੜੀ ਢਾਣੀ ਵਿਚ

ਬਹਿਣ ਲੱਗ ਗਿਐ |

 

ਘੂਰੀ ਨਾਲ ਸੂਤੇ ਜਾਣ ਤੇ

ਉਨ੍ਹਾਂ ਕਹਿਣਾ 'ਫਲਾਣਾ

ਹੁਣ ਚੁੱਪ ਕਰਕੇ ਸੁਣਦੈ, 

ਨਾਲੇ ਤੋਲ ਕੇ

ਕਹਿਣ ਲੱਗ ਗਿਐ' |

 

ਜਦ ਉਸ ਧੀਆਂ ਭੈਣਾਂ ਵੇਖ

ਅਦਬ ਨਾਲ ਨੀਵੀਂ ਪਾ ਲੈਣੀ,

ਉਨ੍ਹਾਂ ਸਿਰ ਊਚਾ ਕਰ ਕਹਿਣਾ,

'ਮੁੰਡਾ ਸਿਆਣਾ ਹੋ ਗਿਐ ਹੁਣ,  

ਜ਼ਬਤ 'ਚ ਰਹਿਣ ਲੱਗ ਗਿਐ' |

 

ਹੁਣ ਵਡੇਰਿਆਂ 'ਚ

ਨਾ ਉਹ ਕਣੀ,

ਨਾ ਹੌਂਸਲਾ ਰਿਹੈ,

ਨਾ ਈ ਉਹ ਸਮਾਂ ਰਿਹੈ

ਜਦ ਉਨ੍ਹਾਂ ਦਾ ਅਦਬ ਹੁੰਦਾ ਸੀ,

ਨਾ ਕਿਸੇ ਨੂੰ ਕਿਸੇ ਦੀ

ਸ਼ਰਮ ਲਿਹਾਜ ਰਹੀ |


ਸੰਸਕਾਰ ਉਸਾਰੀ ਦਾ

ਕੰਮ ਸਿਰੋਂ ਨੰਗਾ ਹੋ ਗਿਐ,

ਕੋਈ ਵੇਖਣ ਵਾਲਾ ਨੀ,

ਕੋਈ ਰੋਕਣ ਟੋਕਣ ਵਾਲਾ ਨਹੀਂ | 

ਸਭ ਆਪ ਮੁਹਾਰੇ

ਤੁਰਦੇ ਤੁਰਦੇ,

ਉਸ ਗਰਤ ਦੇ ਖੱਡੇ

ਵਿਚ ਈ ਪਏ ਹਨ,

ਜਿੱਥੇ ਉਹ

ਡਿੱਗ ਪਏ ਸਨ |

 

ਪਿਓ ਦਾਦੇ ਦਾ,

ਸਦੀਆਂ ਦੀ ਮਿਹਨਤ

ਨਾਲ ਉਸਾਰਿਆ

ਨਿੱਗਰ ਕਿਲਾ,

ਕਦਰਾਂ ਕੀਮਤਾਂ

ਦਾ ਪੱਕਾ ਸੀਮੰਟ

ਖੁਰਨ ਨਾਲ,

ਇੱਟ ਇੱਟ ਕਰ

ਢਹਿਣ ਲੱਗ ਗਿਐ |

 

ਸੰਸਕਾਰਾਂ ਨੂੰ

ਬੇਸ਼ਰਮੀ ਦਾ

ਗ੍ਰਹਿਣ ਲੱਗ ਗਿਐ |

 

                 ਜਗਜੀਤ ਸਿੰਘ ਜੱਗੀ

 

Notes:


ਜ਼ਬਤ - Discipline

27 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੰਸਕਾਰ, ਕਦਰਾਂ ਕੀਮਤਾਂ, ਰੂਹਾਂ ਵਾਲੇ ਮੋਹ ਦੇ ਡਿੱਗਦੇ ਗ੍ਰਾਫ (Graph) ਦੀ ਸੱਚਾੲੀ ਨੂੰ ਬਹੁਤ ਸੋਹਣੇ ਨਾਲ ਲਿਖਿਆ ਹੈ ਤੁਸੀ ਜਗਜੀਤ ਸਰ,

ਜਿਸਦਾ ੲਿੱਕ ਕਾਰਨ ਸ਼ਾੲਿਦ ਮੈਂ ਆਪਣੀ ੲਿਕ ਨਿਮਾਣੀ ਜਿਹੀ ਕੋਸ਼ਿਸ਼ ਵਿੱਚ ੲਿੰਜ ਲਿਖਿਆ ਸੀ ( ਜੋ ੲਿਸ ਫੋਰਮ ਤੇ ਅਜੇ ਤੱਕ ਸਾਂਝੀ ਨਹੀਂ ਕੀਤੀ )...

" ਹਰ ਚੀਜ਼ ਲੋਕ ਨੋਟਾਂ ਵਿੱਚ ਤੋਲੀ ਜਾਂਦੇ ਅੱਜਕਲ
ਬੰਦੇ ਹੀ ਬੰਦੇ ਦਾ ਭਾਅ ਲਾਈ ਜਾਣ ਅੱਜਕਲ

ਮੋਹ ਦੀਆਂ ਗੰਢਾਂ ਨਾਲ ਜੁੜੇ ਸੀ ਕਦੇ ਰਿਸ਼ਤੇ
ਲੋਕ ਲੈ ਦੇ ਕੇ ਹੀ ਰਿਸ਼ਤੇ ਚਲਾਈ ਜਾਣ ਅੱਜਕਲ "

ਬਹੁਤ ਖੂਬ ਸਰ,ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
27 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸਰ,ਬਦਲਦੇ ਹਲਾਤਾ ਨੂੰ ਬਹੁਤ ਹੀ ਚੰਗੇ ਢੰਗ ਨਾਲ ਅਪਣੀ ਕਲਮ ਨੂੰ ਭੂਤ ਤੇ ਭਵਿੱਖ ਦੇ ਰੰਗਾ ਨਾਲ ਭਿਓ ਕੇ ਪੇਸ਼ ਕੀਤਾ ਹੈ ।ਅੱਜ ਸਤਿਕਾਰ ਆਦਰ ਵਰਗੇ ਸ਼ਬਦ ਤਾਂ ਸ਼ਬਦਕੋਸ਼ ਦੇ ਗਹਿਣਾ ਹੀ ਹੋ ਗਏ ਨੇ। ਤੇ ਸ਼ਰਮ ਦਾ ਪਰਦਾ ਤਾਂ ਪਾਣੀ ਨਾਲੋ ਵੀ ਪਤਲੇ ਹੋ ਗਏ ਨੇ।
ਬਹੁਤ ਬਹੁਤ ਧੰਨਵਾਦ ਜੀ
28 Oct 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ ਗੇੜਾ ਮਾਰਨ ਲਈ ਅਤੇ ਹੌਂਸਲਾ ਅਫਜਾਈ ਲਈ ਤਹਿ ਏ ਦਿਲ ਤੋਂ ਸ਼ੁਕਰੀਆ |
ਜਿਉਂਦੇ ਵੱਸਦੇ ਰਹੋ |

ਸੰਦੀਪ ਬਾਈ ਜੀ ਗੇੜਾ ਮਾਰਨ ਲਈ ਅਤੇ ਹੌਂਸਲਾ ਅਫਜਾਈ ਲਈ ਤਹਿ ਏ ਦਿਲ ਤੋਂ ਸ਼ੁਕਰੀਆ |


ਜਿਉਂਦੇ ਵੱਸਦੇ ਰਹੋ |

 

30 Oct 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਜਗਜੀਤ ਸਰ ਮਾਫ਼ੀ ਚਾਹੁੰਦੀ ਹਾਂ ਪਹਿਲੇ ਤਾ ਦੇਰੀ ਨਾਲ ਵਿਚਾਰ ਸਾਂਝੇ ਕਰਨ ਲੀ.....
ਬਹੁਤ ਸੋਹਣੇ ਢੰਗ ਨਾਲ ਬਹੁਤ ਉਕੇਰਿਆ ਬਹੁਤ important ਵਿਸ਼ਾ ਜਿਹੜਾ ਸਾਂਝਾ ਕਰਨਾ ਬਣਦਾ ਸੀ 
ਅਜਕਲ ਦੇ ਵਕ਼ਤ ਚ ਸੰਸਕਾਰਾਂ ਨੂੰ ਤੇ ਸਚੀ ਗ੍ਰਹਿਣ ਲਗ ਚੁਕਾ ਹੈ ਜੋ ਰਿਸ਼ਤਿਆਂ ਨੂੰ ਖੋਖਲਾ ਕਰੀ ਜਾ ਰਿਹਾ 
ਬਹੁਤ ਸੋਹਣੀ ਲਿਖਤ , ਬਹੁਤ ਸੋਹਣੇ ਲਫਜਾ ਤੇ ਵਿਚਾਰਾਂ ਨਾਲ ਪਿਰੋਈ ਹੋਈ ...
ਸ਼ੁਕਰੀਆ ਸਾਂਝੀ ਕਰਨ ਲੀ   

ਜਗਜੀਤ ਸਰ ਮਾਫ਼ੀ ਚਾਹੁੰਦੀ ਹਾਂ ਪਹਿਲੇ ਤਾ ਦੇਰੀ ਨਾਲ ਵਿਚਾਰ ਸਾਂਝੇ ਕਰਨ ਲੀ.....

 

ਬਹੁਤ ਸੋਹਣੇ ਢੰਗ ਨਾਲ ਬਹੁਤ ਉਕੇਰਿਆ ਬਹੁਤ important ਵਿਸ਼ਾ ਜਿਹੜਾ ਸਾਂਝਾ ਕਰਨਾ ਬਣਦਾ ਸੀ 

 

ਅਜਕਲ ਦੇ ਵਕ਼ਤ ਚ ਸੰਸਕਾਰਾਂ ਨੂੰ ਤੇ ਸਚੀ ਗ੍ਰਹਿਣ ਲਗ ਚੁਕਾ ਹੈ ਜੋ ਰਿਸ਼ਤਿਆਂ ਨੂੰ ਖੋਖਲਾ ਕਰੀ ਜਾ ਰਿਹਾ 

 

ਬਹੁਤ ਸੋਹਣੀ ਲਿਖਤ , ਬਹੁਤ ਸੋਹਣੇ ਲਫਜਾ ਤੇ ਵਿਚਾਰਾਂ ਨਾਲ ਪਿਰੋਈ ਹੋਈ ...

 

ਸ਼ੁਕਰੀਆ ਸਾਂਝੀ ਕਰਨ ਲੀ   

30 Oct 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਨਵੀ ਜੀ, ਵਿਜ਼ਿਟ ਕਰਨ ਲਈ ਅਤੇ ਕਮੇਂਟ੍ਸ ਲਈ ਬਹੁਤ ਬਹੁਤ ਸ਼ੁਕਰੀਆ |

30 Oct 2014

Reply