|
ਇਹ ਦੁਨਿਆ ਵਾਲਿਓ, |
ਇਹ ਦੁਨਿਆ ਵਾਲਿਓ,
ਪਲ ਯਾਦਾਂ ਦੇ ਸੰਭਾਲਿਓ,
ਲਹਿਰ ਚੱਲੀ ਜੇ ਖੁਸੀਆਂ ਦੀ,
ਰਲ ਗੀਤ ਮਹਿਕਾਂ ਦੇ ਗਾ ਲਿਓ,
ਇਹ ਦੁਨਿਆ ਵਾਲਿਓ,
ਪਲ ਯਾਦਾਂ ਦੇ ਸੰਭਾਲਿਓ,
ਜਿਹਦੇ ਉਡ ਜਾਏ ਬੁਲੀਆਂ ਤੋਂ ਹਾਸਾ,
ਸਾਰੇ ਰਲ ਓਹਨੂੰ ਦਿਓ ਦਿਲਾਸਾ ,
ਰੋਂਦੇ ਹੋਏ ਦੇ ਪੂੰਝ ਅਥਰੂ,
ਕੁਝ ਪਲ ਬੈਠ ਕੋਲ ਓਹਦਾ ਦਰਦ ਵੰਡਾ ਲਿਓ,
ਇਹ ਦੁਨਿਆ ਵਾਲਿਓ, ਪ
ਲ ਯਾਦਾਂ ਦੇ ਸੰਭਾਲਿਓ,
ਕੀ ਕਹੰਦਾ ਕਿਸੇ ਦਾ ਦਿਲ,
ਓਹਨੂੰ ਨਾਲ ਪਿਆਰ ਦੇ ਫੋਲੋ ਯਾਰੋ,
ਕੋਈ ਕੁਝ ਵੀ ਕਹੇ ਭਾਵੇਂ, ਤੁਸੀਂ ਹੱਸ ਖੇੱਡ ਕੇ ਬੋਲੋ ਯਾਰੋ,
ਸੁਨਿਓ ਕਿਸੇ ਦੇ ਦਿਲ ਦੀ,ਤੇ ਆਪਣੇਂ ਦਿਲ ਦੀ ਸੁਨਾਂ ਲਿਓ,
ਇਹ ਦੁਨਿਆ ਵਾਲਿਓ,
ਪਲ ਯਾਦਾਂ ਦੇ ਸੰਭਾਲਿਓ,
ਮੇਰੇ ਵਰਗਾ ਹੋਰ ਕੋਈ ਨਹੀ,
ਛਡੋ ਐਸੀ ਨਾਦਾਨੀਆਂ ਨੂੰ,
ਮਾਨ ਮਿਲੇਗਾ ਤਾਹਿਓਂ,
ਜੇ ਤੁਸੀਂ ਮਾਣ ਦਿਓਗੇ ਹਸਤੀ ਬੇਗਾਨੀਆਂ ਨੂੰ,
ਬਾਹਰ ਸੁੱਟੋ ਆਪਣੇ ਦਿਲ ਵਿਚ ਕਿਸੇ ਪ੍ਰਤੀ ਬੁਰਾਈਆਂ ਨੂੰ,
ਹਰ ਕਿਸੇ ਦੇ ਚੰਗੇ ਬੋਲਾਂ ਨੂੰ ਆਪਣੇ ਦਿਲ ਵਿਚ ਬਿਠਾਲਿਓ,
ਇਹ ਦੁਨਿਆ ਵਾਲਿਓ,
ਪਲ ਯਾਦਾਂ ਦੇ ਸੰਭਾਲਿਓ,
ਸਾਹਾਂ ਦੇ ਵਿਚ ਪਰੋਲੋ ਸਬਨਾਂ ਦੇ ਪਿਆਰਾਂ ਨੂੰ.
ਕਿਤੇ ਭੁੱਲ ਨਾਂ ਜਾਇਓ ਰੱਬ ਵਰਗਿਆਂ ਯਾਰਾਂ ਨੂੰ,
ਜੇ ਕੁਝ ਗਲਤ ਲਿਖ਼ ਬੈਠਾ "ਰਾਜੇਸ਼" ਨਿਮਾਣਾ,ਓਹਨੂੰ ਕਰ ਮਾਫ਼ ਦਿਓ,
ਮੇਰੇ ਲਿਖੇ ਬੋਲਾਂ ਨੂੰ ਦਿਲ ਦੇ ਵਿਚ ਦਬਾਲਿਓ,
ਇਹ ਦੁਨਿਆ ਵਾਲਿਓ,
ਪਲ ਯਾਦਾਂ ਦੇ ਸੰਭਾਲਿਓ,
ਲਹਿਰ ਚਲੀ ਜੇ ਖੁਸੀਆਂ ਦੀ,
ਰਲ ਗੀਤ ਮਹਿਕਾਂ ਦੇ ਗਾ ਲਿਓ,
Rajesh Sarangal
|
|
12 Jul 2012
|