ਇਹ ਪਤਵੰਤੇ ਵਾਹ-ਵਾਹ ਨੇ ਜੋ ਕਰਨ ਪਏ
ਸੁਣਕੇ ਤੇਰੇ ਬੋਲ ਇਹ ਅੰਦਰੋਂ ਡਰਨ ਪਏ।
ਪਿਆਸੀਆਂ ਰੂਹਾਂ ਨੇ ਬੂੰਦ ਬੂੰਦ ਨੂੰ ਤਰਸਦੀਆਂ,
ਪਤਾ ਨਈਂ ਬੱਦਲ ਕੇਹੜੇ ਪਾਸੇ ਵਰ੍ਹਨ ਪਏ।
ਰੁੱਖ ਦਰਵੇਸ਼ਾਂ ਨਾਲ ਵੀ ਏਦਾਂ ਹੋਣੀ ਸੀ,
ਪਤਝੜ ਹਾਲੇ ਦੂਰ ਤੇ ਪੱਤੇ ਝੜਨ ਪਏ।
ਦਿਲ ਤਾਂ ਹੈ ਮਾਸੂਮ ਖੇਡਦੇ ਬਾਲ ਜਿਹਾ,
ਲੋਕੀਂ ਇਸ ‘ਤੇ ਬੋਝ ਨੇ ਕਿੰਨ੍ਹਾ ਧਰਨ ਪਏ।
ਤੂੰ ਹੀ ‘ਲੋਚੀਂ’ ਜਿਹਨਾਂ ਦੀ ਸੀ ਧਿਰ ਬਣਿਆ,
ਉਹੀ ਹੁਣ ਇਲਜ਼ਾਮ ਤਿਰੇ ‘ਤੇ ਧਰਨ ਪਏ।
-ਤ੍ਰੈਲੋਚਨ ਲੋਚੀ
hmmmmmmmmmmmm bohat khubb
ਖੂਬਸੂਰਤ !!
khoob h
ਧਨਵਾਦ ਸਭ ਦਾ ਜੀ..............................