ਏਹੋ ਜਿਹੇ ਹਾਂ ਤੇ ਇਹੋ ਜੇਹੇ ਰਹਿਣਾ
ਕਿਸੇ ਨੂੰ ਦੇਖ ਆਪਾ ਨਹੀ ਬਦਲ ਲੈਣਾ
ਦੁਨੀਆ ਰੰਗਬਰੰਗੀ ,ਅਸੀ ਬੇਰੰਗੇ ਹਾਂ
ਕਮਜੌਰੀ ਇਹੀ ਕੇ ਕੂੜ ਤੋ ਸੰਗਦੇ ਆ
ਬਹੁਤ ਰੋਕਿਆ, ਛਡ ਦੇਈਏ ਇਹ ਗੱਲਾ
ਮੀਚ ਕੇ ਅੱਖਾ ਜੱਗ ਵਾਂਗੂੰ ਮਾਰ ਲਈਏ ਮੱਲਾ
ਦੱਸਾ ਚੋ ਇਕ ਕੋਈ ਸਾਡੇ ਵਿਚਾਰਾ ਦਾ ਮਿਲਦਾ
ਬਾਕੀ ਨੋਵਾ ਦੇ ਜਿਹਨ ਚ ਪਤਾ ਨਹੀ ਕੀ ਚਲਦਾ
ਨਹੀ ਪਤਾ ਸਾਨੂੰ ਲੋਕਾ ਕੀ ਕੀ ਨਾਮ ਦੇਣਾ
ਏਹੋ ਜਿਹੇ ਹਾਂ ਤੇ ਇਹੋ ਜੇਹੇ ਰਹਿਣਾ
ਕਿਸੇ ਨੂੰ ਦੇਖ ਆਪਾ ਨਹੀ ਬਦਲ ਲੈਣਾ
ਫੋਕੀ ਵਾਹ ਵਾਹ ,ਮਤਲਬਪ੍ਰਸਤੀ ਤੋ ਦੂਰ ਹੀ ਰਹੀਏ
ਸਿਫਾਰਿਸ਼ ਨਾਲੋ ਅਸੀ ਤਾਂ ਸੰਘਰਸ਼ ਦੇ ਰਾਹ ਪਈਏ
ਮੈਦਾਨ ਨਹੀ ਛੱਡਣਾ ,ਹੌਸਲਾ ਨਹੀ ਢਾਹੁਣਾ
ਜਿੰਨੀ ਕੁ ਹਿੰਮਤ ਉਨਾ ਕਰ ਕੇ ਵਿਖਾਉਣਾ
ਆਸ ਆਪਣੇ ਹੱਥਾ ਪੈਰਾ ਤੇ
ਨਾ ਰੱਖੀ ਉਮੀਦ ਆਪਣੇ ਅਤੇ ਗੈਰਾ ਤੇ
ਸੁਣਦੇ ਹਾਂ ਦਿਲ ਦੀ ਸਦਾ ,ਦਿਲ ਅਣਭੋਲ ਹੁੰਦਾ
ਕਿਉ ਕਿ ਦਿਮਾਗ ਵਿੱਚ ਤਾਂ ਕਈ ਗੱਲਾ ਦਾ ਘੋਲ ਹੁੰਦਾ
ਅਰਸ਼ ਪਤਾ ਨਹੀ ਇਹ ਸੁਭਾਅ ਤੇਰੇ ਲਈ ਫੰਦਾ ਜਾ ਗੱਲ ਦਾ ਗਹਿਣਾ
ਏਹੋ ਜਿਹੇ ਹਾਂ ਤੇ ਇਹੋ ਜੇਹੇ ਰਹਿਣਾ
ਕਿਸੇ ਨੂੰ ਦੇਖ ਆਪਾ ਨਹੀ ਬਦਲ ਲੈਣਾ